ਦ੍ਰਿਸ਼ਟੀ ਗਰੇਵਾਲ ਨੇ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ

written by Lajwinder kaur | December 26, 2022 04:42pm

Drishtii Garewal flaunts baby bump: ਬਹੁਤ ਜਲਦ ਨਾਮੀ ਟੀਵੀ ਅਦਾਕਾਰਾ ਤੇ ਪਾਲੀਵੁੱਡ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਜੋ ਕਿ ਮਾਂ ਬਣਨ ਵਾਲੀ ਹੈ। ਇਹ ਜਾਣਕਾਰੀ ਕੁਝ ਦਿਨ ਪਹਿਲਾਂ ਹੀ ਖੁਦ ਅਦਾਕਾਰਾ ਨੇ ਪਿਆਰੀ ਜਿਹੀ ਪੋਸਟ ਪਾ ਕੇ ਸਭ ਦੇ ਨਾਲ ਸਾਂਝੀ ਕੀਤੀ ਹੈ। ਪ੍ਰੈਗਨੈਂਸੀ ਦੀ ਅਨਾਊਂਸਮੈਂਟ ਤੋਂ ਅਦਾਕਾਰਾ ਨੇ ਪਹਿਲੀ ਵਾਰ ਆਪਣੇ ਬੇਬੀ ਬੰਪ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

drishtii garewal become mother soon

ਹੋਰ ਪੜ੍ਹੋ: ਛੁੱਟੀਆਂ ਮਨਾਉਣ ਲਈ ਨਿਕਲੇ ਵਿੱਕੀ-ਕੈਟਰੀਨਾ, ਪਰ ਅਦਾਕਾਰਾ ਨੇ ਏਅਰਪੋਰਟ 'ਤੇ ਕਰ ਦਿੱਤੀ ਇਹ ਗਲਤੀ 

inside image of drishtii with abheyy attri

ਅਦਾਕਾਰਾ ਦ੍ਰਿਸ਼ਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਕੁਝ ਸਮੇਂ ਪਹਿਲਾਂ ਹੀ ਆਪਣੇ ਪਤੀ  ਅਭੈ ਅੱਤਰੀ ਤੇ ਕੁਝ ਦੋਸਤਾਂ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ਵਿੱਚ ਉਹ ਗ੍ਰੀਨ ਰੰਗ ਦੇ ਪਹਿਰਾਵੇ ਵਿੱਚ ਆਪਣਾ ਕਿਊਟ ਜਿਹਾ ਬੇਬੀ ਬੰਪ ਫਲਾਂਟ ਕਰਦੇ ਹੋਏ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ- ‘GLOWING AND GROWING ♥️’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਪਿਆਰ ਲੁੱਟਾ ਰਹੇ ਹਨ। ਦੱਸ ਦਈਏ ਦ੍ਰਿਸ਼ਟੀ ਅਤੇ ਅਭੈ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।

drishtii garewal become mother soon

ਜੇ ਗੱਲ ਕਰੀਏ ਦ੍ਰਿਸ਼ਟੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਟੀਵੀ ਜਗਤ ਦੇ ਕਈ ਨਾਮੀ ਸੀਰੀਅਲਾਂ ‘ਚ ਕੰਮ ਕਰ ਚੁੱਕੀ ਹੈ। ਉਹ ‘ਬੈਸਟ ਆਫ ਲੱਕ’ ਅਤੇ ‘ਮਿੱਟੀ ਨਾ ਫਰੋਲ ਜੋਗੀਆ’ ‘ਹਾਰਡ ਕੌਰ’, ‘ਮੁਕਲਾਵਾ’ ਵਰਗੀਆਂ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫ਼ਿਲਮ ਜੋੜੀ ਵਿੱਚ ਵੀ ਨਜ਼ਰ ਆਵੇਗੀ। ਦ੍ਰਿਸ਼ਟੀ ਤੇ ਅਭੈ ਆਪੋ ਆਪਣੇ ਵੀਲੌਗਸ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੁੰਦੇ ਰਹਿੰਦੇ ਹਨ। ਦੋਵਾਂ ਦੀ ਜੋੜੀ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾਂਦਾ ਹੈ। ਹਾਲ ਵਿੱਚ ਉਹ ਪੰਜਾਬ ਫੇਰਾ ਪਾ ਕੇ ਗਏ ਸਨ, ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਉਹ ਆਪਣੇ ਫੈਨਜ਼ ਦੇ ਨਾਲ ਸਾਂਝੀਆਂ ਕਰ ਚੁੱਕੇ ਹਨ।

 

You may also like