Drishyam 2 Trailer: ਸੱਤ ਸਾਲਾਂ ਬਾਅਦ ਸਲਗਾਂਵਕਰ ਪਰਿਵਾਰ ਦਾ ਸਾਹਮਣਾ ਹੋਵੇਗਾ ਅਤੀਤ ਨਾਲ, ਕੌਣ ਜਿੱਤੇਗਾ ਅਜੈ-ਅਕਸ਼ੇ ਦੀ ਲੜਾਈ ‘ਚ

written by Lajwinder kaur | October 17, 2022 03:57pm

Drishyam 2 Trailer: ਦਰਸ਼ਕ ਬਹੁਤ ਹੀ ਬੇਸਬਰੀ ਦੇ ਨਾਲ ਅਜੈ ਦੇਵਗਨ, ਸ਼੍ਰਿਆ ਸਰਨ ਅਤੇ ਤੱਬੂ ਸਟਾਰਰ ਫ਼ਿਲਮ 'ਦ੍ਰਿਸ਼ਯਮ’ ਦੇ ਦੂਜੇ ਭਾਗ ਦੀ ਉਡੀਕ ਕਰ ਰਹੇ ਹਨ। ਜੀ ਹਾਂ ਫ਼ਿਲਮ ਦੀ ਉਤਸੁਕਤਾ ਨੂੰ ਹੋਰ ਵਧਾਉਂਦੇ ਹੋਏ  ਫ਼ਿਲਮ 'ਦ੍ਰਿਸ਼ਮ 2' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।

ਅਜੇ ਦੇਵਗਨ ਇੱਕ ਵਾਰ ਫਿਰ ਵਿਜੇ ਸਲਗਾਂਵਕਰ ਦੇ ਰੂਪ ਵਿੱਚ ਵਾਪਸੀ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਅਕਸ਼ੇ ਖੰਨਾ ਤੱਬੂ ਦੇ ਨਾਲ ਐਂਟਰੀ ਕਰਨ ਜਾ ਰਹੇ ਹਨ। 18 ਨਵੰਬਰ, 2022 ਨੂੰ ਪਰਦੇ 'ਤੇ ਆਉਣ ਵਾਲੇ ਥ੍ਰਿਲਰ ਦੇ ਟ੍ਰੇਲਰ ਵਿੱਚ ਸੱਤ ਸਾਲਾਂ ਬਾਅਦ, ਸਲਗਾਂਵਕਰ ਪਰਿਵਾਰ ਆਪਣੇ ਅਤੀਤ ਦੇ ਨਾਲ ਰੂਬਰੂ ਹੋ ਰਿਹਾ ਹੈ।

ਹੋਰ ਪੜ੍ਹੋ : ਕਰਮਜੀਤ ਅਨਮੋਲ ਨੇ ਪੋਸਟ ਪਾ ਕੇ ਸੀ.ਐੱਮ ਭਗਵੰਤ ਮਾਨ ਨੂੰ ਦਿੱਤੀ ਜਨਮਦਿਨ ਦੀ ਵਧਾਈ

drishyam 2 movie trailer released image source: youtube

ਟ੍ਰੇਲਰ ਦੀ ਸ਼ੁਰੂਆਤ 'ਚ ਅਜੇ ਦੇਵਗਨ ਉਰਫ ਵਿਜੇ ਸਲਗਾਂਵਕਰ ਦੇ ਡਾਇਲਾਗਸ ਨੂੰ ਸੁਣ ਕੇ ਅਜਿਹਾ ਲੱਗ ਰਿਹਾ ਹੈ ਕਿ ਇਸ ਵਾਰ ਉਨ੍ਹਾਂ ਨੇ ਪੁਲਿਸ ਦੇ ਸਾਹਮਣੇ ਹਾਰ ਮੰਨ ਲਈ ਹੈ। ਉਹ ਕਹਿੰਦਾ ਹੈ, "ਸੱਚ ਇੱਕ ਰੁੱਖ ਦੇ ਬੀਜ ਵਰਗਾ ਹੁੰਦਾ ਹੈ...ਜਿੰਨਾ ਮਰਜ਼ੀ ਦਬਾਹ ਲਓ, ਇੱਕ ਨਾ ਇੱਕ ਦਿਨ ਬਾਹਰ ਆ ਹੀ ਜਾਂਦਾ ਹੈ" ਹਾਲਾਂਕਿ ਦੂਜੇ ਪਲ 'ਚ ਸੱਤ ਸਾਲ ਪਹਿਲਾਂ ਦਾ ਹੀ ਵਿਜੇ ਨਜ਼ਰ ਆਉਂਦਾ ਹੈ।

ਉਹ ਪੁਲਿਸ ਨੂੰ ਦੱਸਦਾ ਹੈ ਕਿ ਸੱਤ ਸਾਲ ਹੋ ਗਏ ਹਨ ਪਰ ਅੱਜ ਵੀ ਉਸਦੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਹ ਲਗਾਤਾਰ ਆਪਣੇ ਪਰਿਵਾਰ ਨੂੰ ਮਜ਼ਬੂਤ ​​ਕਰਦਾ ਨਜ਼ਰ ਆ ਰਿਹਾ ਹੈ। ਹਰ ਸੀਨ ਵਿਜੇ ਦੇ ਹੱਕ ਵਿੱਚ ਨਜ਼ਰ ਆ ਰਿਹਾ ਹੈ। ਪਰ ਫੇਰ ਅਕਸ਼ੈ ਖੰਨਾ ਨੇ ਐਂਟਰੀ ਹੁੰਦੀ ਹੈ।

inside image of akshaye and tabu image source: youtube

ਉਹ ਪਰਤ ਦਰ ਪਰਤ ਖੋਲ੍ਹ ਕੇ ਕੇਸ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਮਾਮਲਾ ਇੱਕ ਵਾਰ ਫਿਰ ਰੁਕ ਜਾਂਦਾ ਹੈ। ਫਿਰ ਤੱਬੂ ਦੀ ਐਂਟਰੀ ਹੁੰਦੀ ਹੈ। ਇਸ ਵਾਰ ਅਭਿਨੇਤਰੀ ਇੱਕ ਪੁਲਿਸ ਅਫਸਰ ਦੇ ਤੌਰ 'ਤੇ ਨਹੀਂ ਸਗੋਂ ਮਾਂ ਦੇ ਤੌਰ 'ਤੇ ਕੇਸ ਵਿੱਚ ਸ਼ਾਮਿਲ ਹੁੰਦੀ ਹੈ। ਅਕਸ਼ੇ ਅਤੇ ਤੱਬੂ, ਇੱਕ ਤੋਂ ਬਾਅਦ ਇੱਕ, ਵਿਜੇ ਨੂੰ ਸੋਚਣ ਦਾ ਸਮਾਂ ਨਹੀਂ ਦਿੰਦੇ ਅਤੇ ਮਾਮਲੇ ਨੂੰ ਆਪਣੇ ਪਾਸੇ ਕਰਨ ਦੀ ਕੋਸ਼ਿਸ਼ ਕਰਦੇ ਹਨ।

drishyam 2 movie trailer released image source: youtube

ਅੰਤ ਵਿੱਚ ਵਿਜੇ ਆਪਣਾ ਇਕਬਾਲੀਆ ਬਿਆਨ ਦਰਜ ਕਰਵਾਉਂਦੇ ਨਜ਼ਰ ਆ ਰਿਹਾ ਹੈ। ਟ੍ਰੇਲਰ ਨੂੰ ਦੇਖਣ ਤੋਂ ਬਾਅਦ ਹਰ ਕੋਈ ਇਹੀ ਸੋਚ ਰਿਹਾ ਹੈ ਕਿ ਕੀ ਇਸ ਵਾਰ ਸਲਗਾਂਕਰ ਪਰਿਵਾਰ ਪੁਲਿਸ ਦੇ ਚੰਬਲ ਵਿੱਚ ਫਸ ਜਾਵੇਗਾ? ਜਾਂ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਵਿਜੇ ਪੁਲਿਸ ਨੂੰ ਚਕਮਾ ਦੇਵਾਂਗਾ? ਆਖਿਰ ਕੀ ਹੋਵੇਗਾ, ਇਹ ਤਾਂ ਨਵੰਬਰ ਮਹੀਨੇ 'ਚ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਇਹ ਫ਼ਿਲਮ 18 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਨੂੰ ਲੈ ਕੇ ਦਰਸ਼ਕ ਕਾਫੀ ਜ਼ਿਆਦਾ ਉਤਸੁਕ ਹਨ।

You may also like