ਉਸ ਰਾਤ ਸੰਜੇ ਦੱਤ ਤੋਂ ਬੁਰੀ ਤਰ੍ਹਾਂ ਡਰ ਗਈ ਸੀ ਸ਼੍ਰੀਦੇਵੀ, ਕਿਸੇ ਵੀ ਫ਼ਿਲਮ ਵਿੱਚ ਕੰਮ ਨਾ ਕਰਨ ਦੀ ਖਾਧੀ ਸੀ ਸਹੁੰ …!

Written by  Rupinder Kaler   |  April 07th 2020 02:05 PM  |  Updated: April 07th 2020 02:05 PM

ਉਸ ਰਾਤ ਸੰਜੇ ਦੱਤ ਤੋਂ ਬੁਰੀ ਤਰ੍ਹਾਂ ਡਰ ਗਈ ਸੀ ਸ਼੍ਰੀਦੇਵੀ, ਕਿਸੇ ਵੀ ਫ਼ਿਲਮ ਵਿੱਚ ਕੰਮ ਨਾ ਕਰਨ ਦੀ ਖਾਧੀ ਸੀ ਸਹੁੰ …!

ਸਾਲ 1993 ਦੀ ਗੱਲ ਹੈ ਜਦੋਂ ਸੰਜੇ ਦੱਤ ਤੇ ਸ਼੍ਰੀਦੇਵੀ ਦੀ ਫ਼ਿਲਮ ‘ਗੁੰਮਰਾਹ’ ਆਈ ਸੀ । ਮਹੇਸ਼ ਭੱਟ ਦੇ ਨਿਰਦੇਸ਼ਨ ਵਿੱਚ ਬਣੀ ਇਸ ਫ਼ਿਲਮ ਨੂੰ ਖੂਬ ਪਿਆਰ ਮਿਲਿਆ ਸੀ । ਪਰ ਇਸ ਫ਼ਿਲਮ ਦੇ ਪਰਦੇ ਦੇ ਪਿੱਛੇ ਇੱਕ ਕਹਾਣੀ ਚੱਲ ਰਹੀ ਸੀ ਜਿਸ ਦੀ ਬਾਲੀਵੁੱਡ ਵਿੱਚ ਅੱਜ ਵੀ ਚਰਚਾ ਹੁੰਦੀ ਹੈ । ਸੰਜੇ ਨੇ 1981 ਵਿਚ ਫ਼ਿਲਮ ਰਾਕੀ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ । ਸੁਨੀਲ ਦੱਤ ਤੇ ਨਰਗਿਸ ਦੇ ਬੇਟੇ ਹੋਣ ਕਰਕੇ ਉਹ ਸਾਰਿਆਂ ਦੇ ਦੁਲਾਰੇ ਸਨ । ਇਸ ਸਭ ਦੇ ਚਲਦੇ 1983 ਵਿੱਚ ਇੱਕ ਅਜਿਹੀ ਘਟਨਾ ਘਟੀ ਜਿਸ ਨੇ ਸ਼੍ਰੀ ਦੇਵੀ ਨੂੰ ਹਿਲਾ ਕੇ ਰੱਖ ਦਿੱਤਾ ।

ਇਸ ਘਟਨਾ ਤੋਂ ਬਾਅਦ ਸ਼੍ਰੀਦੇਵੀ ਨੇ ਇਹ ਤੈਅ ਕਰ ਲਿਆ ਕਿ ਉਹ ਕਦੇ ਵੀ ਸੰਜੇ ਦੱਤ ਨਾਲ ਕੰਮ ਨਹੀਂ ਕਰੇਗੀ । ਇੱਥੇ ਹੀ ਬਸ ਨਹੀਂ ਉਹਨਾਂ ਨੇ ਸੰਜੇ ਨੂੰ ਇੱਕ ਫ਼ਿਲਮ ਵਿੱਚੋਂ ਬਾਹਰ ਕੱਢਵਾਉਣ ਦੀ ਕੋਸ਼ਿਸ਼ ਵੀ ਕੀਤੀ । ਘਟਨਾ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੀ ਦੇਵੀ ਫ਼ਿਲਮ ਹਿੰਮਤਵਾਲਾ ਦੀ ਸ਼ੂਟਿੰਗ ਕਰ ਰਹੀ ਸੀ ਤੇ ਸੰਜੇ ਦੱਤ ਸ਼੍ਰੀ ਦੇਵੀ ਦੇ ਬਹੁਤ ਵੱਡੇ ਫੈਨ ਸਨ ।

ਜਦੋਂ ਸੰਜੇ ਨੂੰ ਉਹਨਾਂ ਦੇ ਕਿਸੇ ਦੋਸਤ ਨੇ ਦੱਸਿਆ ਕਿ ਸ਼੍ਰੀਦੇਵੀ ਮੁੰਬਈ ਵਿੱਚ ਸ਼ੂਟਿੰਗ ਕਰ ਰਹੀ ਹੈ ਤਾਂ ਸੰਜੇ ਨੇ ਤੈਅ ਕੀਤਾ ਕਿ ਉਹ ਸ਼੍ਰੀਦੇਵੀ ਨੂੰ ਮਿਲਣ ਲਈ ਜਾਣਗੇ । ਉਹ ਸੈੱਟ ਤੇ ਪਹੁੰਚ ਵੀ ਗਏ । ਹਾਲਾਂਕਿ ਜਦੋਂ ਉਹ ਸੈੱਟ ਤੇ ਪਹੁੰਚੇ ਤਾਂ ਉਹ ਬਹੁਤ ਨਸ਼ੇ ਵਿੱਚ ਸਨ । ਸੰਜੇ ਨੂੰ ਸੈੱਟ ਤੇ ਸ਼੍ਰੀਦੇਵੀ ਨਜ਼ਰ ਨਹੀਂ ਆਈ । ਉਹ ਸ਼੍ਰੀਦੇਵੀ ਨੂੰ ਲੱਭਣ ਲੱਗ ਗਏ ਤੇ ਸਿੱਧੇ ਉਹਨਾਂ ਦੇ ਕਮਰੇ ਵਿੱਚ ਵੜ ਗਏ । ਨਸ਼ੇ ਵਿੱਚ ਧੁੱਤ ਸੰਜੇ ਦੱਤ ਨੂੰ ਦੇਖ ਕੇ ਸ਼੍ਰੀਦੇਵੀ ਸਹਿਮ ਗਈ ।

ਨਸ਼ੇ ਕਰਕੇ ਸੰਜੇ ਦੀਆਂ ਅੱਖਾਂ ਪੂਰੀ ਤਰ੍ਹਾਂ ਲਾਲ ਸਨ । ਸ਼੍ਰੀਦੇਵੀ ਉਸ ਨੂੰ ਦੇਖ ਕੇ ਬੁਰੀ ਤਰ੍ਹਾਂ ਡਰ ਗਈ ਸੀ ।ਸ਼੍ਰੀਦੇਵੀ ਨੇ ਉਸੇ ਵੇਲੇ ਆਵਾਜ਼ ਲਗਾਈ ਤੇ ਸੰਜੇ ਦੱਤ ਨੂੰ ਕਮਰੇ ਵਿੱਚੋਂ ਬਾਹਰ ਕੱਢਿਆ ਗਿਆ । ਬਾਅਦ ਵਿੱਚ ਸੰਜੇ ਦੱਤ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ‘ਮੈਂ ਉਹਨਾਂ ਦੇ ਕਮਰੇ ਵਿੱਚ ਗਿਆ ਜ਼ਰੂਰ ਸੀ, ਪਰ ਮੈਂ ਉਹਨਾਂ ਨਾਲ ਕੀ ਗੱਲ ਕੀਤੀ, ਕਿਵੇਂ ਦਾ ਵਿਵਹਾਰ ਕੀਤਾ, ਮੈਨੂੰ ਕੁਝ ਯਾਦ ਨਹੀਂ’ ।

https://www.instagram.com/p/B05FhatHyUY/

ਇਸ ਘਟਨਾ ਤੋਂ ਬਾਅਦ ਸ਼੍ਰੀਦੇਵੀ ਨੇ ਤੈਅ ਕੀਤਾ ਕਿ ਉਹ ਕਦੇ ਵੀ ਕਿਸੇ ਫ਼ਿਲਮ ਵਿੱਚ ਸੰਜੇ ਦੱਤ ਨਾਲ ਕੰਮ ਨਹੀਂ ਕਰੇਗੀ । ਪਰ ਸਮਾਂ ਬਦਲਿਆ ਤਾਂ ਦੋਵੇਂ ਇੱਕ ਹੀ ਫ਼ਿਲਮ ਵਿੱਚ ਨਜ਼ਰ ਆਏ ਕਿਉਂਕਿ ਸੰਜੇ ਦੱਤ ਸੂਪਰ ਸਟਾਰ ਸਨ ਤੇ ਸ਼੍ਰੀਦੇਵੀ ਲਈ ਉਹਨਾਂ ਨਾਲ ਕੰਮ ਕਰਨਾ ਮਜ਼ਬੂਰੀ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network