
Virat Kohli shares a cute picture with Anushka Sharma and daughter Vamika: ਬਾਲੀਵੁੱਡ ਸਿਤਾਰੇ ਆਪਣੇ ਨਵੇਂ ਸਾਲ ਦੇ ਸਵਾਗਤ ਲਈ ਛੁੱਟੀਆਂ ਮਨਾਉਣ ਲਈ ਵਿਦੇਸ਼ ਪਹੁੰਚੇ ਹੋਏ ਹਨ। ਜਿੱਥੋਂ ਉਹ ਆਪਣੇ ਪਰਿਵਾਰ ਨਾਲ ਇੱਕ ਤੋਂ ਬਾਅਦ ਇੱਕ ਪੋਸਟ ਸ਼ੇਅਰ ਕਰ ਰਹੇ ਹਨ। ਇਸ ਦੌਰਾਨ ਕ੍ਰਿਕੇਟਰ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਵੀ ਆਪਣੇ ਪ੍ਰਸ਼ੰਸਕਾਂ ਲਈ ਛੁੱਟੀਆਂ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੇਟੀ ਵਾਮਿਕਾ ਨਾਲ ਆਪਣੇ ਨਵੇਂ ਸਾਲ ਦਾ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਹਨ।
ਇਸ ਦੇ ਨਾਲ ਹੀ ਪ੍ਰਸ਼ੰਸਕ ਵੀ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਦੇ ਨਜ਼ਰ ਆ ਰਹੇ ਹਨ ਅਤੇ ਜੋੜੇ ਨੂੰ ਨਵੇਂ ਸਾਲ 2023 ਦੀਆਂ ਵਧਾਈਆਂ ਦਿੰਦੇ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ ਅਦਾਕਾਰਾ ਦੀਆਂ ਇਹ ਪੋਸਟਾਂ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਹੋਰ ਪੜ੍ਹੋ : ਨਿਕ ਜੋਨਸ ਨੇ ਥ੍ਰੋਬੈਕ ਵੀਡੀਓ ਨਾਲ ਦਿਖਾਈ ਪਤਨੀ ਪ੍ਰਿਯੰਕਾ ਚੋਪੜਾ ਤੇ ਧੀ ਮਾਲਤੀ ਦੀਆਂ ਕਈ ਅਣਦੇਖੀ ਤਸਵੀਰਾਂ

ਆਪਣੀ ਦੁਬਈ ਛੁੱਟੀਆਂ ਤੋਂ ਇੱਕ ਪੋਸਟ ਸ਼ੇਅਰ ਕਰਦੇ ਹੋਏ, ਵਿਰਾਟ ਕੋਹਲੀ ਨੇ ਅਭਿਨੇਤਰੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਬੇਟੀ ਵਾਮਿਕਾ ਕੋਹਲੀ ਨਾਲ ਇੱਕ ਨਵੀਂ ਫੋਟੋ ਸਾਂਝੀ ਕੀਤੀ, ਜਿਸ ਦੇ ਨਾਲ ਉਸਨੇ ਲਿਖਿਆ, "2022 ਕਾ ਆਖਰੀਲਾ sunrise"। ਇਸ ਤਸਵੀਰ ਵਿੱਚ ਵਿਰਾਟ ਅਤੇ ਅਨੁਸ਼ਕਾ ਆਪਣੀ ਧੀ ਦੇ ਨਾਲ ਆਪਣੇ ਹੋਟਲ ਦੇ ਇੱਕ ਪੂਲ ਕੋਲ ਖੜੇ ਨਜ਼ਰ ਆ ਰਹੇ ਹਨ।

ਇਸ ਦੌਰਾਨ ਜੋੜਾ ਕੈਮਰੇ ਵੱਲ ਪਿੱਠ ਕਰਕੇ ਸੂਰਜ ਚੜ੍ਹਦਾ ਦੇਖ ਰਹੇ ਹਨ। ਉਥੇ ਹੀ ਵਿਰਾਟ ਨੇ ਵਾਮਿਕਾ ਨੂੰ ਆਪਣੀ ਗੋਦੀ 'ਚ ਚੁੱਕਿਆ ਹੋਇਆ ਹੈ। ਫੈਨਜ਼ ਇਸ ਤਸਵੀਰ 'ਤੇ ਖੂਬ ਕਮੈਂਟ ਕਰ ਰਹੇ ਹਨ। ਇਕ ਪ੍ਰਸ਼ੰਸਕ ਨੇ ਲਿਖਿਆ, 'ਬੈਸਟ ਕਪਲ ਐਵਰ' ਅਤੇ ਦੂਜੇ ਨੇ ਲਿਖਿਆ, ਤੁਹਾਡੇ ਆਉਣ ਵਾਲੇ ਸਾਲ ਲਈ ਵਧਾਈਆਂ। ਇਸ ਪੋਸਟ ਉੱਤੇ ਪੰਜ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਨੇ ਤੇ ਵੱਡੀ ਗਿਣਤੀ ਵਿੱਚ ਕਮੈਂਟ ਆ ਚੁੱਕੇ ਹਨ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਅਨੁਸ਼ਕਾ ਸ਼ਰਮਾ ਸੁਰਖੀਆਂ 'ਚ ਰਹੀ ਸੀ। ਦਰਅਸਲ, ਮਸ਼ਹੂਰ ਬ੍ਰਾਂਡ Puma ਨਾਲ ਅਦਾਕਾਰਾ ਦੇ ਸਹਿਯੋਗ ਨੂੰ ਲੈ ਕੇ ਚਰਚਾ ਚੱਲ ਰਹੀ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀ ਇੱਕ ਪੋਸਟ ਸੁਰਖੀਆਂ 'ਚ ਆ ਗਈ ਸੀ। ਹਾਲਾਂਕਿ ਇਹ ਸਭ ਮਾਰਕੀਟਿੰਗ ਪਲਾਨ ਸੀ, ਜਿਸ ਕਾਰਨ ਅਨੁਸ਼ਕਾ ਨੂੰ ਵੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ। ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਅਨੁਸ਼ਕਾ ਸ਼ਰਮਾ ਨੇ ਆਪਣੀ ਨਵੀਂ ਫ਼ਿਲਮ ਦੀ ਸ਼ੂਟਿੰਗ ਖਤਮ ਕੀਤੀ ਹੈ, ਜਿਸ ਤੋਂ ਬਾਅਦ ਉਹ ਪਰਿਵਾਰਕ ਛੁੱਟੀਆਂ 'ਤੇ ਗਈ ਹੈ।
View this post on Instagram