
Nick Jonas shares unseen pics of Priyanka Chopra, daughter Malti: ਪ੍ਰਿਯੰਕਾ ਚੋਪੜਾ ਦੇ ਪਤੀ ਨਿਕ ਜੋਨਸ ਨੇ ਇੰਸਟਾਗ੍ਰਾਮ 'ਤੇ ਸਾਲ 2022 'ਚ ਬਿਤਾਏ ਕੁਝ ਖਾਸ ਪਲਾਂ ਦੀਆਂ ਝਲਕੀਆਂ ਸ਼ੇਅਰ ਕੀਤੀਆਂ ਹਨ। ਨਿਕ ਜੋਨਸ ਨੇ ਇੱਕ ਸਕ੍ਰੀਨਪਲੇਅ ਵੀਡੀਓ ਬਣਾਇਆ ਹੈ ਜਿਸ ਵਿੱਚ ਉਸਨੇ ਸਾਲ 2022 ਵਿੱਚ ਬਿਤਾਏ ਕੁਝ ਸਭ ਤੋਂ ਖਾਸ ਪਲਾਂ ਦੀਆਂ ਤਸਵੀਰਾਂ ਨੂੰ ਦਿਖਾਇਆ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਨਿਕ ਜੋਨਸ ਨੇ ਲਿਖਿਆ- ‘What a year! ਮੈਂ ਇਹ ਸੋਚ ਕੇ ਬਹੁਤ ਉਤਸ਼ਾਹਿਤ ਹਾਂ ਕਿ ਕੀ 2023 ਕੁਝ ਨਵਾਂ ਲੈ ਕੇ ਆਉਣ ਵਾਲਾ ਹੈ। ਸਾਰਿਆਂ ਨੂੰ ਨਵਾਂ ਸਾਲ ਮੁਬਾਰਕ’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਪਿਆਰ ਲੁੱਟਾ ਰਹੇ ਹਨ।
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦੀ ਹੌਟਨੈੱਸ ਦੇਖ ਕੇ ਸ਼ਰਮਾਉਂਦੇ ਹੋਏ ਨਜ਼ਰ ਆਏ ਗੁਰੂ ਰੰਧਾਵਾ, ਦੇਖੋ ਵੀਡੀਓ

ਨਿਕ ਜੋਨਸ ਦੇ ਇਸ ਵੀਡੀਓ ਵਿੱਚ ਪ੍ਰਿਯੰਕਾ ਚੋਪੜਾ ਅਤੇ ਮਾਲਤੀ ਦੀਆਂ ਕਈ ਅਣਦੇਖੀ ਤਸਵੀਰਾਂ ਹਨ। ਵੀਡੀਓ ਵਿੱਚ ਤੁਸੀਂ ਵੀ ਦੇਖ ਸਕੋਗੇ ਕਿ ਮਾਲਤੀ ਕਿੰਨੀ ਵੱਡੀ ਹੋ ਗਈ ਹੈ। ਹਾਲਾਂਕਿ ਵੀਡੀਓ 'ਚ ਮਾਲਤੀ ਦਾ ਚਿਹਰਾ ਕਿਤੇ ਵੀ ਨਹੀਂ ਦਿਖਾਇਆ ਗਿਆ ਹੈ। ਪ੍ਰਿਯੰਕਾ ਚੋਪੜਾ ਦੇ ਖੁਸ਼ਹਾਲ ਪਰਿਵਾਰ ਦੀ ਝਲਕ ਦਿੰਦੇ ਹੋਏ ਇਹ ਵੀਡੀਓ ਪ੍ਰਸ਼ੰਸਕਾਂ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ।

ਇੱਕ ਯੂਜ਼ਰ ਨੇ ਵੀਡੀਓ ਨਾਲ ਜੁੜੀ ਮਜ਼ਾਕੀਆ ਗੱਲ ਨੂੰ ਦੇਖਿਆ ਅਤੇ ਕਿਹਾ- ਬੈਕਗ੍ਰਾਊਂਡ 'ਚ ਹਿੰਦੀ ਫਿਲਮ ਦਾ ਗੀਤ ਚੱਲ ਰਿਹਾ ਹੈ। ਦੂਜੇ ਨੇ ਲਿਖਿਆ- ਨਿਕ ਜੋਨਸ 'ਤੇ ਵੀ ਭਾਰਤ ਦਾ ਰੰਗ ਚੜ੍ਹ ਗਿਆ ਹੈ। ਕਈ ਪ੍ਰਸ਼ੰਸਕਾਂ ਨੇ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੂੰ ਨਵੇਂ ਸਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ ਅਤੇ ਕਈਆਂ ਨੇ ਮਾਲਤੀ ਦੀਆਂ ਤਸਵੀਰਾਂ ਲਈ ਬੇਨਤੀ ਕੀਤੀ ਹੈ।

View this post on Instagram