ਇਸ ਤਸਵੀਰ ‘ਚ ਛੁਪੇ ਹੋਏ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਨਾਮੀ ਗਾਇਕ, ਕੀ ਤੁਸੀਂ ਪਹਿਚਾਣਿਆ? ਕਮੈਂਟ ਦੱਸੋ ਗਾਇਕਾਂ ਦੇ ਨਾਂਅ

written by Lajwinder kaur | September 24, 2020 05:23pm

ਬਹੁਤ ਘੱਟ ਅਜਿਹੀਆਂ ਤਸਵੀਰਾਂ ਨੇ ਜਿਸ ‘ਚ ਪੰਜਾਬੀ ਗਾਇਕ ਇਕੱਠੇ ਇੱਕ ਫਰੇਮ ‘ਚ ਨਜ਼ਰ ਆਉਣ । ਅਜਿਹੀ ਹੀ ਇੱਕ ਪੁਰਾਣੀ ਤਸਵੀਰ ਪੰਜਾਬੀ ਗਾਇਕ ਦੁਰਗਾ ਰੰਗੀਲਾ ਨੇ ਸ਼ੇਅਰ ਕੀਤੀ ਹੈ ।

durga rangil instagram   ਉਨ੍ਹਾਂ ਨੇ ਆਪਣੇ ਸਮੇਂ ਦੇ ਸਾਥੀ ਕਲਾਕਾਰਾਂ ਦੀ ਪੁਰਾਣੀ ਯਾਦ ਨੂੰ ਯਾਦ ਕਰਦੇ ਹੋਏ ਸ਼ੇਅਰ ਕੀਤੀ ਹੈ ।durga rangil shared pic

ਇਸ ਤਸਵੀਰ ‘ਚ ਕੁਲਦੀਪ ਮਾਣਕ, ਦੁਰਗਾ ਰੰਗੀਲਾ, ਮਨਮੋਹਨ ਵਾਰਿਸ, ਕਮਲ ਹੀਰ, ਭਗਵੰਤ ਮਾਨ, ਹੰਸ ਰਾਜ ਹੰਸ ਤੇ ਕਈ ਹੋਰ ਨਾਮੀ ਪੰਜਾਬੀ ਕਲਾਕਾਰ ਨਜ਼ਰ ਆ ਰਹੇ ਨੇ । ਤੁਸੀਂ ਵੀ ਜਿਹੜੇ-ਜਿਹੜੇ ਕਲਾਕਾਰਾਂ ਨੂੰ ਪਹਿਚਾਣ ਲਿਆ ਹੈ ਉਨ੍ਹਾਂ ਦੇ ਨਾਂਅ ਕਮੈਂਟ ਕਰਕੇ ਦੱਸ ਸਕਦੇ ਹੋ ।

durga rangil pic

ਜੇ ਗੱਲ ਕਰੀਏ ਦੁਰਗਾ ਰੰਗੀਲਾ ਦੇ ਵਰਕ ਫਰੰਟ ਦੀ ਤਾਂ ਉਹ ਲੰਬੇ ਸਮੇਂ ਤੋਂ ਆਪਣੀ ਗਾਇਕੀ ਦੇ ਨਾਲ ਪੰਜਾਬੀ ਮਿਊਜ਼ਿਕ ਦੀ ਸੇਵਾ ਕਰ ਰਹੇ ਨੇ । ਉਹ ਇਸ਼ਕ, ਕਾਲ਼ੀ ਗਾਨੀ ਮਿੱਤਰਾਂ ਦੀ, ਜ਼ਿੰਦਗੀ, ਪੁੱਤ ਪਰਦੇਸੀ, ‘ਕਾਹਤੋਂ ਐਨਾ ਯਾਦ ਆਉਂਨੀ ਐ’ ਤੇ ਕਈ ਹੋਰ ਵਧੀਆ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ ।

punjabi singer durga rangila

 

You may also like