ਜੈਸਮੀਨ ਸੈਂਡਲਾਸ ਨੇ ਲਾਈਵ ਸ਼ੋਅ ਦੌਰਾਨ ਗੈਰੀ ਸੰਧੂ ਨੂੰ ਕਿਹਾ ‘ਜੇ ਗੱਲਾਂ ਕਲੀਅਰ ਕਰਨੀਆਂ ਤਾਂ ਸਟੇਜ ‘ਤੇ ਆ ਜਾ, ਗੈਰੀ ਨੇ ਜਵਾਬ ਦਿੰਦਿਆਂ ਕਿਹਾ ਰਾਤ ਗਈ ਬਾਤ ਗਈ’

written by Shaminder | July 04, 2022

ਗੈਰੀ ਸੰਧੂ (Garry Sandhu)  ਅਤੇ ਜੈਸਮੀਨ ਸੈਂਡਲਾਸ (Jasmine Sandlas) ਜੋ ਕਿ ਕੁਝ ਸਮਾਂ ਪਹਿਲਾਂ ਚੰਗੇ ਦੋਸਤ ਸਨ ਅਤੇ ਦੋਵਾਂ ਦੀ ਦੋਸਤੀ ਕਾਫੀ ਗਹਿਰੀ ਸੀ । ਪਰ ਹੁਣ ਦੋਵੇਂ ਇੱਕ ਦੂਜੇ ਤੋਂ ਦੂਰ ਹੋ ਚੁੱਕੇ ਹਨ ।  ਬੀਤੇ ਦਿਨ ਇੱਕ ਲਾਈਵ ਸ਼ੋਅ ਦੇ ਦੌਰਾਨ ਜੈਸਮੀਨ ਸੈਂਡਲਾਸ ਨੇ ਗੈਰੀ ਸੰਧੂ ਨੂੰ ਮੁੜ ਤੋਂ ਆਉਣ ਲਈ ਕਿਹਾ ਕਿ ‘ਜੇ ਗੱਲਾਂ ਕਲੀਅਰ ਕਰਨੀਆਂ ਹਨ ਤਾਂ ਸਟੇਜ ‘ਤੇ ਆ ਜਾ ।

garry and jasmine sandlas-min image From google

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ਦੇ ਗਮ ਤੋਂ ਨਿਕਲ ਪਾ ਰਹੇ ਗੈਰੀ ਸੰਧੂ, ਗਾਇਕ ਨੂੰ ਯਾਦ ਕਰਦੇ ਹੋਏ ਸਾਂਝੀਆਂ ਕੀਤੀਆਂ ਤਸਵੀਰਾਂ

ਗੈਰੀ ਸੰਧੂ ਆ ਜਾਵੇ ਆਪਾਂ ਬੈਠ ਕੇ ਗੱਲਬਾਤ ਕਰ ਲੈਂਦੇ ਹਾਂ । ਜਿਸ ‘ਤੇ ਗੈਰੀ ਸੰਧੂ ਨੇ ਵੀ ਆਪਣੇ ਲਾਈਵ ਸ਼ੋਅ ਦੇ ਦੌਰਾਨ ਜੈਸਮੀਨ ਨੂੰ ਜਵਾਬ ਦਿੱਤਾ ਹੈ । ਉਨ੍ਹਾਂ ਨੇ ਕਿਹਾ ਕਿ ਰਾਤ ਗਈ, ਬਾਤ ਗਈ।ਰੱਬ ਓਸ ਕੁੜੀ ਨੂੰ ਵੀ ਖੁਸ਼ ਰੱਖੇ । ਆਪਾਂ ਆਪਣੀ ਲਾਈਫ ‘ਚ ਖੁਸ਼ ਹਾਂ । ਮੇਰੇ ਤਾਂ ਮੁੰਡਾ ਹੋਇਆ ਬਹੁਤ ਘੈਂਟ ।

Garry sandhu ,, image From google

ਹੋਰ ਪੜ੍ਹੋ : ਗੈਰੀ ਸੰਧੂ ਨੇ ਆਪਣੇ ਬੇਟੇ ਦੇ ਨਾਲ ਕਿਊਟ ਜਿਹੀ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

ਉਸ ਕੁੜੀ ਨੂੰ ਵੀ ਬਾਬਾ ਨਾਨਕ ਖੁਸ਼ ਰੱਖੇ । ਦੱਸ ਦਈਏ ਕਿ ਕੈਨੇਡਾ ‘ਚ ਕੈਨੇਡਾ ਮੇਲੇ ਦਾ ਆਯੋਜਨ ਕੀਤਾ ਗਿਆ ਸੀ । ਜਿਸ ਦੌਰਾਨ ਦੋਵੇਂ ਇੱਕ ਦੂਜੇ ਦੇ ਆਹਮੋ ਸਾਹਮਣੇ ਹੋ ਗਏ ਸਨ । ਜਿਸ ਤੋਂ ਬਾਅਦ ਗੈਰੀ ਨੇ ਵੀ ਜੈਸਮੀਨ ਨੂੰ ਜਵਾਬ ਦਿੱਤਾ ਹੈ । ਗੈਰੀ ਸੰਧੂ ਅਤੇ ਜੈਸਮੀਨ ਦੇ ਰਿਸ਼ਤੇ ਦੀਆਂ ਗੱਲਾਂ ਕਿਸੇ ਤੋਂ ਲੁਕੀਆਂ ਹੋਈਆਂ ਨਹੀਂ ਹਨ ।

ਕੋਈ ਸਮਾਂ ਹੁੰਦਾ ਸੀ ਜਦੋਂ ਦੋਵਾਂ ਦੀ ਦੋਸਤੀ ਕਾਫੀ ਚਰਚਾ ‘ਚ ਸੀ । ਪਰ ਕਿਸੇ ਕਾਰਨ ਦੋਵੇਂ ਇੱਕ ਦੂਜੇ ਤੋਂ ਅਲੱਗ ਹੋ ਗਏ ਸਨ । ਗੈਰੀ ਸੰਧੂ ਨੇ ਤਾਂ ਵਿਆਹ ਵੀ ਕਰਵਾ ਲਿਆ ਹੈ ਅਤੇ ਉਹ ਅਕਸਰ ਬੇਟੇ ਦੇ ਨਾਲ ਤਸਵੀਰਾਂ ਵੀ ਸਾਂਝੀਆਂ ਕਰਦੇ ਰਹਿੰਦੇ ਹਨ ।

You may also like