ਵਿਆਹ ਦੀਆਂ ਖ਼ਬਰਾਂ ਦੌਰਾਨ ਨੇਹਾ ਕੱਕੜ ਨੇ ਰੋਹਨਪ੍ਰੀਤ ਦੇ ਨਾਲ ਸਾਂਝੀ ਕੀਤੀ ਇਹ ਤਸਵੀਰ

written by Shaminder | October 16, 2020

ਗਾਇਕਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਦੇ ਪਿਆਰ ਦੇ ਚਰਚੇ ਹਰ ਪਾਸੇ ਹੋ ਰਹੇ ਹਨ । ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਪਿਛਲੇ ਕਈ ਦਿਨਾਂ ਤੋਂ ਵਾਇਰਲ ਹੋ ਰਹੀਆਂ ਹਨ । ਹੁਣ ਦੋਵਾਂ ਦੀ ਇੱਕ ਤਸਵੀਰ ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਜਿਸ ‘ਚ ਦੋਵੇਂ ਕਾਫੀ ਖੁਸ਼ ਵਿਖਾਈ ਦੇ ਰਹੇ ਹਨ । ਕੁਝ ਦਿਨ ਪਹਿਲਾਂ ਦੋਨਾਂ ਨੇ ਇਸ ਰਿਸ਼ਤੇ ਬਾਰੇ ਖੁੱਲ ਕੇ ਪੋਸਟਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।

neha kakkar neha kakkar

ਫੇਮਸ ਬਾਲੀਵੁੱਡ ਸਿਗੰਰ ਨੇਹਾ ਕੱਕੜ ਦੇ ਇਸ਼ਕ ਦੇ ਚਰਚੇ ਇਸ ਸਮੇਂ ਹਰ ਜਗ੍ਹਾ ਹੋ ਰਹੇ ਹਨ। ਨੇਹਾ, ਫੇਮਸ ਪੰਜਾਬੀ ਸਿੰਗਰ ਰੋਹਨਪ੍ਰੀਤ ਸਿੰਘ ਨੂੰ ਡੇਟ ਕਰ ਰਹੀ ਹੈ। ਇਸ ਗੱਲ ਦਾ ਖੁਲਾਸਾ ਖ਼ੁਦ ਉਨ੍ਹਾਂ ਨੇ ਕੁਝ ਦਿਨ ਪਹਿਲਾ ਕੀਤਾ ਸੀ। ਨੇਹਾ ਤੇ ਰੋਹਨਪ੍ਰੀਤ ਨੂੰ ਲੈ ਕੇ ਖ਼ਬਰਾਂ ਤਾਂ ਕਾਫੀ ਦਿਨਾਂ ਤੋਂ ਚੱਲ ਰਹੀਆਂ ਸੀ ਪਰ ਇਨ੍ਹਾਂ ਖ਼ਬਰਾਂ ਦੀ ਪੁਸ਼ਟੀ ਉਦੋਂ ਹੋਈ ਜਦੋਂ ਨੇਹਾ ਨੇ ਆਪਣੀ ਇੰਸਟਾਗ੍ਰਾਮ ਆਈਡੀ 'ਤੇ ਰੋਹਨ ਨਾਲ ਫੋਟੋ ਸ਼ੇਅਰ ਕਰ ਕੇ ਲਿਖ ਦਿੱਤਾ ਕਿ 'ਤੁਮ ਮੇਰੇ ਹੋ।'

ਹੋਰ ਪੜ੍ਹੋ: ਨੇਹਾ ਕੱਕੜ ਨੇ ਆਪਣੇ ਬੁਅਏ ਫ੍ਰੈਂਡ ਨਾਲ ਕੀਤਾ ਪਿਆਰ ਦਾ ਇਜ਼ਹਾਰ ਤਾਂ ਭਰਾ ਟੋਨੀ ਕੱਕੜ ਨੇ ਕਹਿ ਦਿੱਤੀ ਵੱਡੀ ਗੱਲ

neha kakkar neha kakkar

ਇਸ ਤੋਂ ਬਾਅਦ ਇਸ ਗੱਲ 'ਤੇ ਮੋਹਰ ਲੱਗ ਗਈ ਕਿ ਨੇਤਾ ਤੇ ਰੋਹਨ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਖ਼ਬਰਾਂ ਤਾਂ ਇੱਥੇ ਤਕ ਹਨ ਕਿ ਦੋਵੇਂ ਇਸ ਮਹੀਨੇ ਦੇ ਆਖ਼ਿਰ ਤਕ ਵਿਆਹ ਕਰਨ ਵਾਲੇ ਹਨ। ਹਾਲਾਂਕਿ ਵਿਆਹ ਦੀਆਂ ਖ਼ਬਰਾਂ 'ਚ ਕਿੰਨੀ ਸੱਚਾਈ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਨੇਹਾ, ਰੋਹਨ ਨਾਲ ਲਗਾਤਾਰ ਫੋਟੋ ਸ਼ੇਅਰ ਕਰ ਕੇ ਆਪਣੇ ਫੈਨਸ ਦਾ ਉਤਸ਼ਾਹ ਘੱਟ ਨਹੀਂ ਹੋਣ ਦੇ ਰਹੀ।

neha-kakkar-rohanpreet71 neha-kakkar-rohanpreet

ਵਿਆਹ ਦੀਆਂ ਖ਼ਬਰਾਂ 'ਚ ਨੇਹਾ ਨੇ ਫਿਰ ਰੋਹਨਪ੍ਰੀਤ ਸਿੰਘ ਨਾਲ ਇਕ ਰੋਮਾਂਟਿਕ ਫੋਟੋ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਫੋਟੋ 'ਚ ਰੋਹਨ ਨੇ ਨੇਹਾ ਨੂੰ ਫੜਿਆ ਹੋਇਆ ਹੈ ਤੇ ਦੋਵੇਂ ਇਕ ਦੂਜੇ ਦੀਆਂ ਅੱਖਾਂ 'ਚ ਦੇਖ ਰਹੇ ਹਨ।

 

View this post on Instagram

 

Jab we met! ♥️? @rohanpreetsingh ? #LoveAtFirstSight ?? #NehuDaVyah #NehuPreet

A post shared by Neha Kakkar (@nehakakkar) on

ਦੋਵਾਂ ਨੇ ਬਲੈਕ ਕਲਰ ਦੇ ਕੱਪੜੇ ਪਾਏ ਹੋਏ ਹਨ। ਦੋਵੇਂ ਇਕੱਠੇ ਕਾਫੀ ਚੰਗੇ ਲੱਗ ਰਹੇ ਹਨ। ਫੋਟੋ ਸ਼ੇਅਰ ਕਰਦੇ ਹੋਏ ਨੇਹਾ ਨੇ ਆਪਣੇ ਕੈਪਸ਼ਨ 'ਚ ਲਿਖਿਆ, ‘Jab We Met' ਦੱਸਣਯੋਗ ਹੈ ਕਿ ਨੇਹਾ ਦੇ ਵਿਆਹ ਨੂੰ ਲੈ ਕੇ ਲੋਕਾਂ 'ਚ ਅਜੇ Confusion ਬਣੀ ਹੋਈ ਹੈ।

You may also like