
Vijay Deverakonda news: ਵਿਜੇ ਦੇਵੀਕੋਂਡਾ ਅਤੇ ਅਨੰਨਿਆ ਪਾਂਡੇ ਦੀ ਫ਼ਿਲਮ ‘ਲਾਈਗਰ’ ਸਿਨੇਮਾਘਰਾਂ ਤੋਂ ਬਾਅਦ ਹੁਣ ਓਟੀਟੀ ਪਲੇਟਫਾਰਮ ਉੱਤੇ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ। ਪਰ ਹੁਣ ਵਿਜੇ ਦੇਵਰਕੋਂਡਾ ਫ਼ਿਲਮ ਲਾਈਗਰ ਨੂੰ ਲੈ ਕੇ ਮੁਸੀਬਤ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਹਨ। ਈਡੀ ਨੇ ਇਸ ਫ਼ਿਲਮ ਦੇ ਫੰਡਿੰਗ ਨੂੰ ਲੈ ਕੇ ਵਿਜੇ ਦੇਵਰਕੋਂਡਾ ਤੋਂ ਪੁੱਛਗਿੱਛ ਕੀਤੀ ਹੈ।

ਈਡੀ ਨੇ ਕਥਿਤ ਤੌਰ 'ਤੇ FEMA ਦੇ ਉਲੰਘਣਾ ਦੇ ਮਾਮਲੇ 'ਚ ਅਦਾਕਾਰ ਤੋਂ ਪੁੱਛਗਿੱਛ ਕੀਤੀ। ਤੁਹਾਨੂੰ ਦੱਸ ਦੇਈਏ ਕਿ 17 ਨਵੰਬਰ ਨੂੰ ਈਡੀ ਅਧਿਕਾਰੀਆਂ ਨੇ ਫ਼ਿਲਮ ਨਿਰਦੇਸ਼ਕ ਪੁਰੀ ਜਗਨਧ ਅਤੇ ਅਦਾਕਾਰਾ ਤੋਂ ਨਿਰਮਾਤਾ ਬਣੀ ਚਾਰਮੀ ਕੌਰ ਤੋਂ ਇਕ ਦਿਨ ਲਈ ਪੁੱਛਗਿੱਛ ਕੀਤੀ ਸੀ। ਉਸ ਤੋਂ ਇਸ ਸਾਲ ਅਗਸਤ 'ਚ ਰਿਲੀਜ਼ ਹੋਈ ਹਿੰਦੀ-ਤੇਲੁਗੂ ਫਿਲਮ 'ਲਿਗਰ' 'ਚ ਨਿਵੇਸ਼ ਦੇ ਸਰੋਤ ਬਾਰੇ ਸਵਾਲ ਕੀਤਾ ਗਿਆ ਸੀ।
ਹੋਰ ਪੜ੍ਹੋ : ਮਲਾਇਕਾ ਅਰੋੜਾ ਦੀ ਪ੍ਰੈਗਨੈਂਸੀ 'ਤੇ ਸਾਹਮਣੇ ਆਇਆ ਅਰਜੁਨ ਕਪੂਰ ਦਾ ਜਵਾਬ, ਕਿਹਾ- ‘ਸਾਡੀ ਨਿੱਜੀ ਜ਼ਿੰਦਗੀ ਤੋਂ...’

ਦੱਸ ਦੇਈਏ ਕਿ ਕਾਂਗਰਸ ਨੇਤਾ ਬੱਕਾ ਜਡਸਨ ਵਲੋਂ ਫ਼ਿਲਮ 'ਚ ਸ਼ੱਕੀ ਨਿਵੇਸ਼ ਦੀ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਈਡੀ ਨੇ ਜਾਂਚ ਸ਼ੁਰੂ ਕੀਤੀ ਸੀ। ਜਡਸਨ ਦਾ ਕਹਿਣਾ ਹੈ ਕਿ ਇਸ ਫਿਲਮ 'ਚ ਸਿਆਸਤਦਾਨਾਂ ਨੇ ਵੀ ਪੈਸਾ ਲਗਾਇਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਨਾਲ ਨਿਵੇਸ਼ਕਾਂ ਲਈ ਕਾਲੇ ਧਨ ਨੂੰ ਵਾਈਟ ਮਨੀ ਵਿੱਚ ਤਬਦੀਲ ਕਰਨਾ ਆਸਾਨ ਹੋ ਗਿਆ।

ਕਿਹਾ ਜਾਂਦਾ ਹੈ ਕਿ ਈਡੀ ਦੇ ਅਧਿਕਾਰੀਆਂ ਨੇ ਨਿਰਦੇਸ਼ਕ ਅਤੇ ਨਿਰਮਾਤਾ ਤੋਂ ਇਸ ਦੋਸ਼ ਬਾਰੇ ਪੁੱਛਗਿੱਛ ਕੀਤੀ ਕਿ ਫੇਮਾ ਦੀ ਉਲੰਘਣਾ ਕਰਕੇ ਵਿਦੇਸ਼ਾਂ ਤੋਂ ਫਿਲਮ ਬਣਾਉਣ ਲਈ ਕਥਿਤ ਤੌਰ 'ਤੇ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਗਿਆ ਸੀ।