ਬਾਲੀਵੁੱਡ ਦੇ ‘ਹੀ-ਮੈਨ’ ਨੂੰ ਦੁਬਈ ਦੇ ਫੈਨ ਨੇ ਦਿੱਤੀਆਂ ਈਦ ਦੀਆਂ ਮੁਬਾਰਕਾਂ, ਦੇਖੋ ਵੀਡੀਓ
ਬਾਲੀਵੁੱਡ ਦਾ ਦਿੱਗਜ ਅਦਾਕਾਰ ਧਰਮਿੰਦਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਹਮਾਦ ਨਾਂਅ ਦੇ ਇੱਕ ਫੈਨ ਦੀ ਵੀਡੀਓ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਦਾ ਇਹ ਫੈਨ ਦੁਬਈ ਤੋਂ ਹੈ, ਜਿਸ ਨੇ ਧਰਮਿੰਦਰ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਨੇ। ਧਰਮਿੰਦਰ ਅਜਿਹੇ ਕਲਾਕਾਰ ਨੇ ਜਿਨ੍ਹਾਂ ਦੇ ਚਾਹੁਣ ਵਾਲੇ ਦੁਨੀਆ ਦੇ ਕੋਨੇ-ਕੋਨੇ ‘ਚ ਮੌਜੂਦ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘Sooooooo Touching, EID MUBARAK, from Hammad, a fan from Dubai. DearHammad , EID MUBARAK to you and your loving family..................... EID MUBARAK to you all dear friends. Let us make this world peaceful to live In peace and harmony.’
ਧਰਮਿੰਦਰ ਜੋ ਕਿ ਆਪਣਾ ਜ਼ਿਆਦਾ ਸਮਾਂ ਆਪਣੇ ਫਾਰਮ ਹਾਊਸ 'ਚ ਬਿਤਾਉਂਦੇ ਹੋਏ ਨਜ਼ਰ ਆਉਂਦੇ ਹਨ। ਫ਼ਸਲਾਂ ਅਤੇ ਮਿੱਟੀ ਦੇ ਨਾਲ ਉਨ੍ਹਾਂ ਦੇ ਮੋਹ ਤੋਂ ਸਾਬਿਤ ਹੁੰਦਾ ਹੈ ਕਿ ਅੱਜ ਵੀ ਉਨ੍ਹਾਂ ਦੇ ਅੰਦਰ ਦਾ ਕਿਸਾਨ ਜ਼ਿੰਦਾ ਹੈ ਜੋ ਕਿ ਉਨ੍ਹਾਂ ਦੀਆਂ ਵੀਡੀਓਜ਼ ‘ਚ ਸਾਫ ਦਿਖਾਈ ਦਿੰਦਾ ਹੈ।