ਬਾਲੀਵੁੱਡ ਦੇ ਇਹਨਾਂ ਸਿਤਾਰਿਆਂ ਦੀ ਕਿਸਮਤ ਚਮਕਾਈ ਸੀ ਏਕਤਾ ਕਪੂਰ ਨੇ, ਸੜਕ ਤੋਂ ਚੁੱਕ ਕੇ ਬਣਾਇਆ ਸਟਾਰ 

written by Rupinder Kaler | June 06, 2019

ਟੀਵੀ ਦੀ ਦੁਨੀਆਂ ਵਿੱਚ ਏਕਤਾ ਕਪੂਰ ਦਾ ਵੱਡਾ ਨਾਂ ਹੈ । ਟੀਵੀ ਤੋਂ  ਲੈ ਕੇ ਵੈੱਬ ਸੀਰਿਜ਼ ਤੱਕ ਏਕਤਾ   ਕਪੂਰ ਦਾ ਹੀ ਨਾਂ ਚਲਦਾ ਹੈ ।  ਜੇਕਰ ਏਕਤਾ ਨੂੰ ਸਟਾਰ ਮੇਕਰ ਕਿਹਾ ਜਾਵੇ ਤਾਂ ਕੋਈ  ਅਕਥਨੀ ਨਹੀਂ ਹੋਵੇਗੀ ।  ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਕਲਾਕਾਰਾਂ ਨਾਲ  ਮਿਲਾਵਾਗੇ   ਜਿਨ੍ਹਾਂ ਨੂੰ ਏਕਤਾ ਨੇ ਸੜਕ ਤੋਂ ਚੁੱਕ ਕੇ ਸਟਾਰ ਬਣਾ ਦਿੱਤਾ ਹੈ ।

https://www.instagram.com/p/BwtXyWBF4sk/

ਸਭ ਤੋਂ ਪਹਿਲਾਂ ਇਸ ਲੜੀ ਵਿੱਚ ਆਉਂਦੇ ਹਨ ਸੁਸ਼ਾਂਤ ਸਿੰਘ ਰਾਜਪੂਤ। ਟੀਵੀ ਲੜੀਵਾਰ ਨਾਟਕ ਪਵਿੱਤਰ ਰਿਸ਼ਤਾ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਪਹਿਲਾ ਬਰੇਕ ਏਕਤਾ ਨੇ ਹੀ ਦਿੱਤਾ ਸੀ । ਇਸ ਤੋਂ ਬਾਅਦ ਉਸ ਨੇ ਕਈ ਹਿੱਟ ਫ਼ਿਲਮਾਂ ਵਿੱਚ ਕੰੰਮ ਕੀਤਾ ਹੈ ।

[embed]https://www.instagram.com/p/ByO6NzYHpOI/[/embed]

ਵਿਦਿਆ ਬਾਲਨ ਵੀ ਟੀਵੀ ਦਾ ਪੁਰਾਣਾ ਚਿਹਰਾ ਹੈ । ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵੀ ਟੀਵੀ ਸ਼ੋਅ ਹਮ ਪਾਂਚ ਤੋਂ ਕੀਤੀ ਸੀ । ਇਹ ਸ਼ੋਅ ਵੀ ਏਕਤਾ ਕਪੂਰ ਨੇ ਹੀ ਬਣਾਇਆ ਸੀ । ਇਸ ਸ਼ੋਅ ਤੋਂ ਬਾਅਦ ਵਿਦਿਆ ਦੀ ਕਿਸਮਤ ਚਮਕੀ ਤੇ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ ।

[embed]https://www.instagram.com/p/Bw2CerMHLom/[/embed]

ਏਕਤਾ ਕਪੂਰ ਨੇ ਬਾਲੀਵੁੱਡ ਨੂੰ ਖੂਬਸੁਰਤ ਐਕਟਰੈੱਸ ਪ੍ਰਾਚੀ ਦੇਸਾਈ ਵੀ ਦਿੱਤੀ ਹੈ । ਪ੍ਰਾਚੀ ਨੇ ਏਕਤਾ ਦੇ ਸ਼ੋਅ ਕਸਮ ਸੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਇਸ ਤੋਂ ਬਾਅਦ ਉਸ ਦੀ ਸਿੱਧੀ ਐਂਟਰੀ ਬਾਲੀਵੁੱਡ ਵਿੱਚ ਹੋ ਗਈ ਸੀ । ਇਸ ਤੋਂ ਬਾਅਦ ਉਹਨਾਂ ਨੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ ।

[embed]https://www.instagram.com/p/Bx67PcyBf4h/[/embed]

ਏਕਤਾ ਦੀ ਹਿੱਟ ਲਿਸਟ ਵਿੱਚ ਅਦਾਕਾਰ ਰਾਜੀਵ ਖੰਡੇਲਵਾਲ ਦਾ ਨਾਂ ਵੀ ਆਉਂਦਾ ਹੈ । ਉਹਨਾਂ ਨੂੰ ਟੀਵੀ ਲੜੀਵਾਰ ਕਹੀ ਤੋ ਹੋਗਾ ਵਿੱਚ ਪਹਿਲੀ ਵਾਰ ਦੇਖਿਆ ਗਿਆ ਸੀ । ਏਕਤਾ ਦੇ ਇਸੇ ਸ਼ੋਅ ਨਾਲ ਉਸ ਦੀ ਪਹਿਚਾਣ ਬਣੀ ਸੀ । ਇਸ ਤੋਂ ਬਾਅਦ ਉਹਨਾਂ ਨੂੰ ਵੀ ਫ਼ਿਲਮਾਂ ਵਿੱਚ ਕੰਮ ਮਿਲਣਾ ਸ਼ੁਰੂ ਹੋ ਗਿਆ ਸੀ ।

[embed]https://www.instagram.com/p/ByU26CohAua/[/embed]

ਏਕਤਾ ਦੇ ਟੀਵੀ ਸ਼ੋਅ ਨਾਗਿਨ ਨੂੰ ਬੱਚਾ ਬੱਚਾ ਜਾਣਦਾ ਹੈ । ਇਸ ਸ਼ੋਅ ਨਾਲ ਮੋਨੀ ਰਾਏ ਨੂੰ ਨਵੀਂ ਪਹਿਚਾਣ ਮਿਲੀ ਸੀ । ਏਕਤਾ ਨਾਲ ਕੰਮ ਕਰਨ ਨਾਲ ਮੋਨੀ ਰਾਏ ਦੀ ਵੀ ਕਿਸਮਤ ਬਦਲ ਗਈ ਸੀ । ਇਸ ਤੋਂ ਬਾਅਦ ਮੋਨੀ ਰਾਏ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵਿੱਚ ਕੰੰਮ ਕੀਤਾ ਹੈ ।

0 Comments
0

You may also like