ਸੁਨੰਦਾ ਸ਼ਰਮਾ ਦੀ ਸ਼ਾਇਰੀ ਨੇ ਜਿੱਤਿਆ ਏਕਤਾ ਕਪੂਰ ਦਾ ਦਿਲ, ਵਰਤੇਗੀ ਆਪਣੇ ਸ਼ੋਅ ‘ਬੜੇ ਅੱਛੇ ਲਗਤੇ ਹੈ 2’ ’ਚ

written by Lajwinder kaur | January 11, 2023 01:41pm

Ekta Kapoor news: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਫੈਨਜ਼ ਦੇ ਨਾਲ ਆਪਣੀ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਗਾਇਕੀ ਦੇ ਨਾਲ ਸੁਨੰਦਾ ਸ਼ਰਮਾ ਨੂੰ ਸ਼ਾਇਰੀ ਦਾ ਵੀ ਖੂਬ ਸ਼ੌਕ ਹੈ। ਜਿਸ ਕਰਕੇ ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਸ਼ਾਇਰੀ ਦੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਦੇ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵੀ ਖੂਬ ਵਾਇਰਲ ਹੁੰਦੇ ਹਨ।

ਹੋਰ ਪੜ੍ਹੋ : ਰਾਖੀ ਸਾਵੰਤ ਨੇ ਬੁਆਏਫ੍ਰੈਂਡ ਆਦਿਲ ਦੁਰਾਨੀ ਨਾਲ ਕਰਵਾਇਆ ਵਿਆਹ, ਸਾਹਮਣੇ ਆਈਆਂ ਤਸਵੀਰਾਂ

sunada sharma shared her tea video with fans

ਫੈਨਜ਼ ਵੱਲੋਂ ਤਾਂ ਸੁਨੰਦਾ ਦੀ ਸ਼ਾਇਰੀ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਦੱਸ ਦਈਏ ਉਨ੍ਹਾਂ ਦੀ ਸ਼ਾਇਰੀ ਦੇ ਦੀਵਾਨੇ ਹੁਣ ਕਈ ਸੈਲੀਬ੍ਰਿਟੀ ਵੀ ਹੋ ਗਏ ਹਨ। ਹਾਲ ਹੀ 'ਚ ਟੀਵੀ ਸੀਰੀਅਲਜ਼ ਦੀ ਕੁਈਨ ਏਕਤਾ ਕਪੂਰ ਨੇ ਇੰਸਟਾਗ੍ਰਾਮ ’ਤੇ ਇੱਕ ਰੀਲ ਸਾਂਝੀ ਕੀਤੀ ਹੈ। ਇਸ ਰੀਲ ’ਚ ਉਹ ਸੁਨੰਦਾ ਸ਼ਰਮਾ ਦੀ ਸ਼ਾਇਰੀ ਦਾ ਆਨੰਦ ਲੈਂਦੀ ਹੋਈ ਨਜ਼ਰ ਆ ਰਹੀ ਹੈ। ਏਕਤਾ ਕਪੂਰ ਗਾਇਕਾ ਸੁਨੰਦਾ ਸ਼ਰਮਾ ਦੀ ਇਸ ਸ਼ਾਇਰੀ ਤੋਂ ਇੰਨਾ ਖ਼ੁਸ਼ ਹੋਈ ਕਿ ਉਸ ਨੇ ਇਸ ਸ਼ਾਇਰੀ ਨੂੰ ਆਪਣੇ ਨਵੇਂ ਸ਼ੋਅ ਲਈ ਵਰਤਣ ਦਾ ਐਲਾਨ ਵੀ ਕਰ ਦਿੱਤਾ।

ekta kapoor image

ਏਕਤਾ ਕਪੂਰ ਨੇ ਰੀਲ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘‘ਇਨ੍ਹਾਂ ਲਾਈਨਾਂ ਨੇ ਮੇਰੇ ਪਿਆਰੇ ਪੰਜਾਬੀ ਦਿਲ ਨੂੰ ਛੂਹ ਲਿਆ ਹੈ…ਮੈਂ ਇਨ੍ਹਾਂ ਨੂੰ ਜ਼ਰੂਰ ਆਪਣੇ ਨਵੇਂ ਸ਼ੋਅ ‘ਬੜੇ ਅੱਛੇ ਲਗਤੇ ਹੈ 2’ ’ਚ ਵਰਤਾਂਗੀ।’’ ਏਕਤਾ ਦੀ ਇਸ ਰੀਲ ਨੂੰ ਯੂਜ਼ਰਸ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਰੀਲ ਵਿੱਚ ਸੁਨੰਦਾ ਸ਼ਰਮਾ ਨੂੰ ਵੀ ਟੈਗ ਕੀਤਾ ਹੈ। ਉੱਧਰ ਉਨ੍ਹਾਂ ਨੇ ਵੀ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇਸ ਰੀਲ ਨੂੰ ਸ਼ੇਅਰ ਕਰਕੇ ਏਕਤਾ ਕਪੂਰ ਲਈ ਪਿਆਰਾ ਜਿਹਾ ਨੋਟ ਲਿਖਿਆ ਹੈ ਤੇ ਬੜੇ ਅੱਛੇ ਲਗਤੇ ਹੈ 2 ਦੇ ਲਈ ਆਪਣੀ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਹਨ।

singer sunanda sharma

 

View this post on Instagram

 

A post shared by EktaaRkapoor (@ektarkapoor)

You may also like