Trending:
ਪੋਤੇ ਪੋਤੀ ਦਾ ਪਾਲਣ ਪੋਸ਼ਣ ਕਰਨ ਲਈ ਘਰ ਘਰ ਜਾ ਕੇ ਸਬਜ਼ੀ ਵੇਚਦਾ ਸੀ ਬਜ਼ੁਰਗ, ਖਾਲਸਾ ਏਡ ਨੇ ਕੀਤੀ ਮਦਦ
ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਹਰਬੰਸ ਸਿੰਘ ਨਾਂਅ ਦੇ ਬਜ਼ੁਰਗ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਹ ਮੋਗਾ ਦੀਆਂ ਗਲੀਆਂ ਵਿੱਚ ਸਬਜ਼ੀ ਵੇਚਦੇ ਨਜ਼ਰ ਆ ਰਹੇ ਸਨ । ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਨੇ ਸ਼ੇਅਰ ਕੀਤਾ ਸੀ ਕਿਉਂਕਿ ਉਮਰ ਦੇ ਇਸ ਪੜਾਅ ਤੇ ਆ ਕੇ ਬਜ਼ੁਰਗ ਸਖਤ ਮਿਹਨਤ ਕਰ ਰਿਹਾ ਸੀ ਤਾਂ ਕਿ ਉਹ ਆਪਣੇ ਅਨਾਥ ਪੋਤੇ ਤੇ ਪੋਤੀ ਦਾ ਪਾਲਣ ਕਰ ਸਕੇ । ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਖਾਲਸਾ ਏਡ ਨੇ ਹਰਬੰਸ ਸਿੰਘ ਵੱਲ ਮਦਦ ਦਾ ਹੱਥ ਵਧਾਇਆ ਹੈ ।

ਹੋਰ ਪੜ੍ਹੋ :
ਰਿਸੈਪਸ਼ਨ ਪਾਰਟੀ ਵਿੱਚ ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਨੇ ਖੂਬ ਕੀਤਾ ਡਾਂਸ, ਵੀਡੀਓ ਵਾਇਰਲ

ਜਿਸ ਦੀ ਜਾਣਕਾਰੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਦਿੱਤੀ ਹੈ । ਖਾਲਸਾ ਏਡ ਨੇ ਆਪਣੇ ਇੰਸਟਾਗ੍ਰਾਮ ਤੇ ਬਜ਼ੁਰਗ ਹਰਬੰਸ ਸਿੰਘ ਦੀਆਂ ਤਸਵੀਰਾਂ ਸ਼ੇਅਰ ਕਰਕੇ ਲਿਖਿਆ ਹੈ ‘ਸਰਦਾਰ ਹਰਬੰਸ ਸਿੰਘ ਜੀ ਸਾਨੂੰ ਸਾਰਿਆਂ ਨੂੰ ਮਾਣ ਹੈ ਕਿਉਂਕਿ ਉਹਨਾਂ ਨੇ ਡਟ ਕੇ ਹਰ ਹਲਾਤ ਦਾ ਸਾਹਮਣਾ ਕੀਤਾ ਹੈ ।

ਉਹ ਦੀ ਉਮਰ 100 ਸਾਲ ਤੋਂ ਉਪਰ ਹੈ ਅਤੇ ਖੁਦ ਆਪਣੇ ਦੋ ਪੋਤੇ-ਪੋਤੀਆਂ ਦੀ ਦੇਖਭਾਲ ਕਰਦੇ ਹਨ ।ਉਹ ਬਹੁਤ ਪਹਿਲਾਂ ਆਪਣੇ ਪੁੱਤਰ ਨੂੰ ਗੁਆ ਬੈਠਾ ਸੀ ਅਤੇ ਬੱਚਿਆਂ ਦੀ ਮਾਂ ਵੀ ਉਸ ਤੋਂ ਬਾਅਦ ਉਹਨਾਂ ਨੂੰ ਛੱਡ ਕੇ ਚਲੀ ਗਈ ਸੀ । ਬਾਪੂ ਜੀ ਮੋਗਾ ਵਿਚ ਰਹਿੰਦੇ ਹਨ ਅਤੇ ਆਪਣੇ ਪੋਤੇ-ਪੋਤੀਆਂ ਨਾਲ ਗੁਜ਼ਾਰਾ ਤੋਰਨ ਲਈ ਸਬਜ਼ੀਆਂ ਵੇਚਦੇ ਹਨ । ਖਾਲਸਾ ਏਡ ਬਾਪੂ ਜੀ ਨੂੰ ਉਮਰ ਭਰ ਮਹੀਨਾਵਾਰ ਭਲਾਈ ਪੈਨਸ਼ਨ ਪ੍ਰਦਾਨ ਕਰ ਰਹੀ ਹੈ’ ।