‘ਮੂਸੇਵਾਲਾ ਤਾਂ ਜਿਉਂਦਾ ਏ ਪਰ ਸ਼ੁੱਭਦੀਪ ਤੁੱਰ ਗਿਆ ਏ’- ਗਾਇਕ ਐਲਡੀ ਫਾਜ਼ਿਲਕਾ ਨੇ ਗੀਤ ਦੇ ਰਾਹੀਂ ਦਿੱਤੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ

written by Lajwinder kaur | June 03, 2022

ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਚਮਕਦਾ ਹੋਇਆ ਸਿਤਾਰਾ ਸਿੱਧੂ ਮੂਸੇਵਾਲਾ, ਜੋ ਕਿ 29 ਮਈ ਨੂੰ ਇਸ ਰੰਗਲੀ ਦੁਨੀਆ ਨੂੰ ਅਲਵਿਦਾ ਆਖ ਗਿਆ ਹੈ। ਮੂਸੇਵਾਲਾ ਦੇ ਕਤਲ ਕਾਰਨ ਦੇਸ਼ ਅਤੇ ਦੁਨੀਆ 'ਚ ਵੱਸਦੇ ਉਨ੍ਹਾਂ ਦੇ ਲੱਖਾਂ ਫੈਨਸ 'ਚ ਸੋਗ ਦੀ ਲਹਿਰ ਹੈ। ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਦੁੱਖੀ ਨੇ। ਹਰ ਕੋਈ ਆਪੋ ਆਪਣੇ ਅੰਦਾਜ਼ ਦੇ ਨਾਲ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਗੀਤਕਾਰ ਤੇ ਗਾਇਕ ਐਲਡੀ ਫਾਜ਼ਲਿਕਾ ਨੇ ਵੀ ਆਪਣੇ ਗੀਤ ਦੇ ਰਾਹੀਂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੰਗੇਤਰ ਨੇ ਕਿਹਾ ਹੈ ਕਿ ‘ਉਹ ਕਿਸੇ ਹੋਰ ਨਾਲ ਵਿਆਹ ਨਹੀਂ ਕਰੇਗੀ…’

ਕਲਾਕਾਰ ਐਲਡੀ ਫਾਜ਼ਲਿਕਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਇੱਕ ਛੋਟਾ ਜਿਹਾ ਵੀਡੀਓ ਗੀਤ ਸਾਂਝਾ ਕੀਤਾ ਹੈ। ਜਿਸ ਚ ਉਨ੍ਹਾਂ ਨੇ ਸ਼ੁੱਭਦੀਪ ਉਰਫ ਸਿੱਧੂ ਮੂਸੇਵਾਲਾ ਲਈ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਬਹੁਤ ਹੀ ਖ਼ਾਸ ਸ਼ਬਦਾਂ ਦੇ ਰਾਹੀਂ ਬਿਆਨ ਕੀਤਾ ਹੈ।

ਉਨ੍ਹਾਂ ਦੇ ਇਸ ਗੀਤ ਦੀ ਇੱਕ ਲਾਈਨ ਜਿਸ ਕਿਹਾ ਹੈ- ‘ਮੂਸੇਵਾਲਾ ਤਾਂ ਜਿਉਂਦਾ ਏ ਪਰ ਸ਼ੁੱਭਦੀਪ ਤੁੱਰ ਗਿਆ ਏ’, ਸੁਣ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ। ਇਸ ਛੋਟੇ ਜਿਹੇ ਵੀਡੀਓ ਕਲਿੱਪ ਚ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਆਪਣੇ ਮਾਪਿਆਂ ਦੇ ਨਾਲ ਬਿਤਾਏ ਕੁਝ ਖ਼ਾਸ ਪਲਾਂ ਨੂੰ ਵੀ ਸਾਂਝਾ ਕੀਤਾ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦਾ ਹੈ ਲਿਖਿਆ ਹੈ-‘Tribute To Shubhdeep Sidhu ( Sidhu Moosewala )...ਸੱਚੀ ਜੋ ਹੋਇਆ ਬਹੁਤ ਮਾੜਾ ਹੋਇਆ...ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ...’। ਪ੍ਰਸ਼ੰਸਕ ਵੀ ਕਮੈਂਟ ਵਿੱਚ ਟੁੱਟਿਆ ਹੋਏ ਦਿਲ ਵਾਲੇ ਇਮੋਜ਼ੀ ਰਾਹੀਂ ਆਪਣੇ ਦੁੱਖ ਨੂੰ ਸ਼ੇਅਰ ਕਰ ਰਹੇ ਹਨ।

ਦੱਸ ਦਈਏ 29 ਮਈ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਲਈ ਕਾਲਾ ਦਿਨ ਸਾਬਤ ਹੋਇਆ। ਸਿੱਧੂ ਮੂਸੇਵਾਲਾ ਜਿਨ੍ਹਾਂ ਨੇ ਮਹਿਜ਼ 6 ਸਾਲਾਂ 'ਚ ਆਪਣੀ ਗਾਇਕੀ ਨਾਲ ਖੂਬ ਨਾਮ ਕਮਾਇਆ ਤੇ ਆਪਣੀ ਵਿਲੱਖਣ ਗਾਇਕੀ ਦੀ ਬਦੌਲਤ ਗਾਇਕ ਨੇ ਵਾਹ-ਵਾਹ ਖੱਟੀ ।

28 ਸਾਲਾ ਮੂਸੇਵਾਲਾ ਦੀ 29 ਮਈ ਨੂੰ ਉਸ ਵੇਲੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦੋਂ ਉਹ ਆਪਣੀ ਕਾਰ ਵਿੱਚ ਜਾ ਰਿਹਾ ਸੀ। ਦੱਸ ਦਈਏ ਗਿੱਪੀ ਗਰੇਵਾਲ ਨੇ ਵੀ ਹੰਬਲ ਮਿਊਜ਼ਿਕ ਵੱਲੋਂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਸੀ।

Sidhu-tomb image From instagram

 

 

View this post on Instagram

 

A post shared by Ellde Fazilka (@ellde_fazilka)

You may also like