ਸਿੱਧੂ ਮੂਸੇਵਾਲਾ ਦੀ ਮੰਗੇਤਰ ਨੇ ਕਿਹਾ ਕਿ ‘ਉਹ ਕਿਸੇ ਹੋਰ ਨਾਲ ਵਿਆਹ ਨਹੀਂ ਕਰੇਗੀ…’?

written by Lajwinder kaur | June 03, 2022

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜਿਨ੍ਹਾਂ ਨੇ ਮਹਿਜ਼ 28 ਸਾਲਾਂ ਦੀ ਉਮਰ ਚ ਸ਼ੌਹਰਤ ਤੇ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਹਾਸਿਲ ਕਰ ਲਿਆ ਸੀ। ਪਰ ਬੀਤੇ ਐਤਵਾਰ ਯਾਨੀਕਿ 29 ਮਈ ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਪਰਿਵਾਰ ਦੇ ਨਾਲ ਪੰਜਾਬੀ ਮਿਊਜ਼ਿਕ ਜਗਤ ਵੀ ਸਦਮੇ ‘ਚ ਹੈ। ਖਬਰਾਂ ਦੇ ਅਨੁਸਾਰ ਇਸ ਮਹੀਨੇ ਹੀ ਸਿੱਧੂ ਦਾ ਵਿਆਹ ਹੋਣਾ ਸੀ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਪੁਰਾਣਾ ਵੀਡੀਓ ਹੋਇਆ ਵਾਇਰਲ, ਪ੍ਰਸ਼ੰਸਕ ਵੱਲੋਂ ਮਿਲੇ ਇਸ ਤੋਹਫੇ ਨੂੰ ਦੇਖ ਕੇ ਗਾਇਕ ਦੇ ਚਿਹਰੇ ‘ਤੇ ਆਈ ਸੀ ਮੁਸਕਾਨ

ਸਿੱਧੂ ਮੂਸੇਵਾਲਾ ਦਾ ਵਿਆਹ ਪਿੰਡ ਸੰਘਰੇੜੀਂ ਦੀ ਅਮਨਦੀਪ ਕੌਰ ਨਾਲ ਹੋਣਾ ਸੀ। ਅਮਨਦੀਪ ਕੌਰ ਕੈਨਾਡਾ ਦੀ ਪੀ.ਆਰ ਹੈ ਤੇ ਦੋ ਸਾਲ ਪਹਿਲਾਂ ਦੋਨਾਂ ਦੀ ਮੰਗਣੀ ਹੋਈ ਸੀ। ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲਾ ਦੀ ਮੰਗੇਤਰ ਨੂੰ ਲੈ ਕੇ ਇੱਕ ਖਬਰ ਵਾਇਰਲ ਹੋ ਰਹੀ ਹੈ।

IIFA Awards 2022: 'We should keep KK, Sidhu Moose Wala's legacy alive', says Asees Kaur

ਜੀ ਹਾਂ ਸੋਸ਼ਲ ਮੀਡੀਆ ਅਨੁਸਾਰ ਸਿੱਧੂ ਮੂਸੇਵਾਲਾ ਦੀ ਮੰਗੇਤਰ ਨੇ ਕਿਹਾ ਹੈ ਕਿ ‘ਉਹ ਕਿਸੇ ਹੋਰ ਨਾਲ ਵਿਆਹ ਨਹੀਂ ਕਰੇਗੀ ਅਤੇ ਸਿੱਧੂ ਦੇ ਮਾਤਾ-ਪਿਤਾ ਕੋਲ ਜਾਏਗੀ ਤਾਂ ਜੋ ਉਹ ਉਨ੍ਹਾਂ ਦੀ ਦੇਖਭਾਲ ਕਰ ਸਕੇ’। BritAsia TV ਤੇ Punjabi Grooves ਨਾਮ ਦੇ ਇੰਸਟਾਗ੍ਰਾਮ ਪੇਜਾਂ ਨੇ ਇਸ ਖਬਰ ਨੂੰ ਸਾਂਝਾ ਕੀਤਾ ਹੈ।

ਹਾਲਾਂਕਿ ਪੀਟੀਸੀ ਪੰਜਾਬੀ ਇਸ ਖ਼ਬਰ ਦੀ ਪੁਸ਼ਟੀ ਨਹੀਂ ਕਰਦਾ ਕਿਉਂਕਿ ਹਾਲੇ ਤੱਕ ਇਸ ਖ਼ਬਰ 'ਤੇ ਅਧਿਕਾਰਿਕ ਤੌਰ 'ਤੇ ਕੋਈ ਬਿਆਨ ਨਹੀਂ ਸਾਂਝਾ ਕੀਤਾ ਗਿਆ ਹੈ।

ਗੌਰਤਲਬ ਹੈ ਕਿ ਸਿੱਧੂ ਮੂਸੇਵਾਲਾ ਦੀ ਮੰਗੇਤਰ ਦਾ ਨਾ ਤਾਂ ਚਿਹਰਾ ਸਾਹਮਣੇ ਆਇਆ ਹੈ ਨਾ ਕਿਸੇ ਪਰਿਵਾਰ ਵੱਲੋਂ ਅਜਿਹਾ ਬਿਆਨ ਦਿੱਤਾ ਗਿਆ ਹੈ। ਇਸ ਲਈ ਇਹ ਖ਼ਬਰ ਜਿਹੜੀ ਸੋਸ਼ਲ ਮੀਡਿਆ 'ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ ਉਹ ਝੂਠੀ ਵੀ ਹੋ ਸਕਦੀ ਹੈ।

Sidhu-Moosewala-father

ਜੇ ਗੱਲ ਕਰੀਏ ਸ਼ੁੱਭਦੀਪ ਸਿੰਘ ਸਿੱਧੂ ਜਿਸਦਾ ਸਟੇਜ਼ੀ ਨਾਮ ਸਿੱਧੂ ਮੂਸੇਵਾਲਾ ਸੀ। ਉਨ੍ਹਾਂ ਨੇ ਆਪਣੇ ਨਾਮ ਨਾਲ ਆਪਣੇ ਪਿੰਡ ਦਾ ਨਾਮ ਜੋੜਿਆ ਹੋਇਆ ਸੀ। ਸਿੱਧੂ ਮੂਸੇਵਾਲਾ ਨੇ ਕਈ ਇੰਟਰਨੈਸ਼ਨਲ ਸਿੰਗਰਾਂ ਨਾਲ ਗੀਤ ਗਏ ਹੋਏ ਸਨ। ਸਿੱਧੂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ। ਸਿੱਧੂ ਗਾਇਕ ਦੇ ਨਾਲ ਗੀਤਕਾਰ ਵੀ ਸਨ, ਉਨ੍ਹਾਂ ਦੇ ਲਿਖੇ ਗੀਤ ਗਾ ਕੇ ਕਈ ਸਿੰਗਰਾਂ ਨੇ ਵਾਹ ਵਾਹੀ ਖੱਟੀ ਹੈ। ਗਾਇਕੀ ਦੇ ਨਾਲ ਸਿੱਧੂ ਮੂਸੇਵਾਲਾ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਿਹਾ ਸੀ।

ਹੋਰ ਪੜ੍ਹੋ : ਗਾਇਕ ਖੁਦਾ ਬਖਸ਼ ਨੇ ਸਿੱਧੂ ਮੂਸੇਵਾਲਾ ਦੀ ਯਾਦ ‘ਚ ਬਣਵਾਇਆ ਟੈਟੂ, ਬਾਂਹ ‘ਤੇ ਲਿਖਵਾਇਆ- ‘ਬਾਈ ਸਿੱਧੂ ਮੂਸੇਵਾਲਾ ਹਮੇਸ਼ਾ ਮੇਰੇ ਨਾਲ ਹੈ’

You may also like