ਗਾਇਕ ਖੁਦਾ ਬਖਸ਼ ਨੇ ਸਿੱਧੂ ਮੂਸੇਵਾਲਾ ਦੀ ਯਾਦ ‘ਚ ਬਣਵਾਇਆ ਟੈਟੂ, ਬਾਂਹ ‘ਤੇ ਲਿਖਵਾਇਆ- ‘ਬਾਈ ਸਿੱਧੂ ਮੂਸੇਵਾਲਾ ਹਮੇਸ਼ਾ ਮੇਰੇ ਨਾਲ ਹੈ’

written by Lajwinder kaur | June 01, 2022

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਚਮਕਦਾ ਸਿਤਾਰਾ ਸਿੱਧੂ ਮੂਸੇਵਾਲਾ ਜੋ ਕਿ ਇਸ ਰੰਗਲੀ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ। ਸਿੱਧੂ ਦੀ ਦਿਨ ਦਿਹਾੜੇ ਹੋਏ ਕਤਲ ਨੇ ਹਰ ਇੱਕ ਝੰਜੋੜ ਕੇ ਰੱਖ ਦਿੱਤਾ ਹੈ। ਸਿੱਧੂ ਪਰਿਵਾਰ ਵਾਲਿਆਂ ਦੇ ਨਾਲ ਉਸਦੇ ਪ੍ਰਸ਼ੰਸਕ ਵੀ ਬਹੁਤ ਵੱਡੇ ਸਦਮੇ ਚ ਲੰਘ ਰਹੇ ਹਨ। ਸਿੱਧੂ ਦੇ ਪ੍ਰਸ਼ੰਸਕ ਆਪੋ ਆਪਣੇ ਅੰਦਾਜ਼ ਦੇ ਨਾਲ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਹੇ ਹਨ। ਇਸ ਦੌਰਾਨ ਪੰਜਾਬੀ ਗਾਇਕ ਖੁਦਾ ਬਖਸ਼ ਨੇ ਸਿੱਧੂ ਮੂਸੇਵਾਲਾ ਦੇ ਲਈ ਆਪਣੇ ਬਾਂਹ ਉੱਤੇ ਟੈਟੂ ਕਰਵਾ ਲਿਆ ਹੈ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਂ ਹੋਈ ਬੇਸੁੱਧ, ਪੁੱਤਰ ਦੀਆਂ ਅਸਥੀਆਂ ਪ੍ਰਵਾਹ ਕਰਨ ਤੋਂ ਬਾਅਦ ਬੇਹੋਸ਼ ਹੋ ਕੇ ਜ਼ਮੀਨ ‘ਤੇ ਡਿੱਗੀ

Khuda Baksh ਨੇ ਆਪਣੀ ਬਾਂਹ ਉੱਤੇ ਲਿਖਵਾਇਆ ਹੈ- ਬਾਈ ਸਿੱਧੂ ਮੂਸੇਵਾਲ ਹਮੇਸ਼ਾ ਮੇਰੇ ਨਾਲ ਹੈ। ਉਨ੍ਹਾਂ ਨੇ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਨੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਬਿਤਾਏ ਖੁਸ਼ੀ ਵਾਲੇ ਪਲਾਂ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ। ਜਿਸ ਨੂੰ ਦੇਖ ਕੇ ਦਰਸ਼ਕ ਵੀ ਭਾਵੁਕ ਹੋ ਰਹੇ ਹਨ। ਬੀਤੇ ਦਿਨੀਂ ਵੀ ਅਫਸਾਨਾ ਖ਼ਾਨ ਦੀਆਂ ਸਿੱਧੂ ਮੂਸੇਵਾਲਾ ਦੀ ਅੰਤਿਮ ਵਿਦਾਈ ਤੋਂ ਤਸਵੀਰਾਂ ਸਾਹਮਣੇ ਆਈਆਂ ਸਨ। ਜਿਸ ਚ ਸਾਫ ਦੇਖਿਆ ਜਾ ਸਕਦਾ ਸੀ ਕਿ ਅਫਸਾਨਾ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ।

afsana khan crying on sidhu moose wala death

ਦੱਸ ਦਈਏ ਅਫਸਾਨਾ ਖ਼ਾਨ ਤੇ ਖੁਦ ਬਖਸ਼ ਨੇ ਸਿੱਧੂ ਮੂਸੇਵਾਲਾ ਨੂੰ ਭਰਾ ਬਣਾਇਆ ਹੋਇਆ ਸੀ। ਜਿਸ ਕਰਕੇ ਦੋਵਾਂ ਪਰਿਵਾਰਾਂ ਚ ਕਾਫੀ ਪਿਆਰ ਸੀ। ਸਿੱਧੂ ਵੀ ਅਫਸਾਨਾ ਖ਼ਾਨ ਦੀਆਂ ਖੁਸ਼ੀਆਂ ‘ਚ ਸ਼ਾਮਿਲ ਹੁੰਦਾ ਸੀ । ਅਫਸਾਨਾ ਤੇ ਖੁਦਾ ਬਖਸ਼ ਵੀ ਸਿੱਧੂ ਮੂਸੇਵਾਲਾ ਦੇ ਘਰ ਜਾਂਦੇ ਰਹਿੰਦੇ ਸੀ।

Khuda Baksh

ਅਫਸਾਨਾ ਹਰ ਸਾਲ ਸਿੱਧੂ ਮੂਸੇਵਾਲਾ ਦੇ ਰੱਖੜੀ ਬੰਨ ਜਾਂਦੀ ਸੀ। ਅਫਸਾਨਾ ਨੇ ਆਪਣੇ ਭਰਾ ਸਿੱਧੂ ਮੂਸੇਵਾਲਾ ਨੂੰ ਸਟਾਰ ਡਿਜ਼ਾਈਨ ਕੀਤੀ ਗੋਲਡ ਦੀ ਰਿੰਗ ਵੀ ਗਿਫਟ ਕੀਤੀ ਸੀ। ਦੱਸ ਦੱਏ ਅਫਸਾਨਾ ਤੇ ਸਿੱਧੂ ਕਈ ਸੁਪਰ ਹਿੱਟ ਡਿਊਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਅੰਤਿਮ ਵਿਦਾਈ ‘ਚ ਗਾਇਕਾ ਅਫਸਾਨਾ ਖ਼ਾਨ ਦਾ ਵੀ ਰੋ-ਰੋ ਹੋਇਆ ਬੁਰਾ ਹਾਲ

 

 

View this post on Instagram

 

A post shared by Khuda Baksh (@khudaabaksh)

 

 

View this post on Instagram

 

A post shared by Khuda Baksh (@khudaabaksh)

You may also like