ਗੁੱਸੇ ਵਿੱਚ ਆਇਆ ਐਕਟਰ, ਸੈਲਫੀ ਲੈਣ ਵਾਲੇ ਨਾਲ ਕੀਤੀ ਬਤਮੀਜੀ ਦੇਖੋ ਵੀਡੀਓ
ਸਾਊਥ ਐਕਟਰ ਸ਼ਿਵ ਕੁਮਾਰ ਦੀ ਇੱਕ ਵੀਡੀਓ ਏਨੀਂ ਦਿਨੀ ਕਾਫੀ ਵਾਇਰਲ ਹੋ ਰਹੀ ਹੈ । ਇਸ ਵੀਡਿਓ ਵਿੱਚ ਸ਼ਿਵ ਕੁਮਾਰ ਆਪਣੇ ਇੱਕ ਫੈਨ ਨਾਲ ਬਤਮੀਜੀ ਕਰਦੇ ਹੋਏ ਨਜ਼ਰ ਆ ਰਹੇ ਹਨ । ਸ਼ਿਵ ਕੁਮਾਰ ਕਿਸੇ ਉਦਘਾਟਨ ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਸਨ । ਉਦਘਾਟਨ ਲਈ ਸ਼ਿਵ ਕੁਮਾਰ ਅੱਗੇ ਆਏ ਤਾਂ ਨਾਲ ਖੜਿਆ ਇੱਕ ਸ਼ਖਸ ਅੱਗੇ ਆਇਆ ਤੇ ਸੈਲਫੀ ਲੈਣ ਲੱਗਾ, ਪਰ ਇਸ ਸਭ ਨੂੰ ਦੇਖ ਕੇ ਸ਼ਿਵ ਕੁਮਾਰ ਗੁੱਸੇ ਵਿੱਚ ਆ ਗਏ , ਤੇ ਉਹਨਾਂ ਨੇ ਫੋਨ ਖੋਹ ਕੇ ਪਰਾਂ ਸੁੱਟ ਦਿੱਤਾ । ਸ਼ਿਵ ਕੁਮਾਰ ਦਾ ਇਹ ਰਵੱਈਆ ਦੇਖ ਕੇ ਸਭ ਹੈਰਾਨ ਹੋ ਗਏ ।
ਹੋਰ ਵੇਖੋ :ਆਪਣੀ ਹੀਰ ਸਲੇਟੀ ਨੂੰ ਜਲਦ ਲੈ ਕੇ ਆਉਣਗੇ ਜੌਰਡਨ ਸੰਧੂ
https://twitter.com/TrollCinemaOff/status/1056785438688501760
ਇਸ ਉਦਘਾਟਨੀ ਸਮਾਰੋਹ ਵਿੱਚ ਉਹਨਾਂ ਦੇ ਸਾਥੀ ਮੰਤਰੀ ਉਦੈ ਕੁਮਾਰ ਵੀ ਆਏ ਹੋਏ ਸਨ। ਲੋਕਾਂ ਨੂੰ ਐਕਟਰ ਸ਼ਿਵ ਕੁਮਾਰ ਦੀ ਇਹ ਹਰਕਤ ਪਸੰਦ ਨਹੀਂ ਆਈ, ਲੋਕ ਇਸ ਹਰਕਤ ਤੋਂ ਕਾਫੀ ਖਫਾ ਦਿਖਾਈ ਦੇ ਰਹੇ ਹਨ । ਇਸ ਦੇ ਨਾਲ ਹੀ ਲੋਕ ਮੰਗ ਕਰ ਰਹੇ ਹਨ ਕਿ ਸ਼ਿਵ ਕੁਮਾਰ ਆਪਣੀ ਇਸ ਹਰਕਤ ਲਈ ਮੁਆਫੀ ਮੰਗਣ । ਕਈ ਲੋਕਾਂ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਸ਼ਿਵ ਕੁਮਾਰ ਦੇ ਯੋਗਾ ਕਰਨ ਦੇ ਬਾਵਜ਼ੂਦ ਉਹ ਆਪਣੇ ਗੁੱਸੇ 'ਤੇ ਕੰਟਰੋਲ ਨਹੀਂ ਕਰ ਸਕਦੇ ।
ਹੋਰ ਵੇਖੋ :ਗਾਇਕ ਮੀਕਾ ‘ਤੇ ਡਿੱਗਿਆ ਦੁੱਖਾਂ ਦਾ ਪਹਾੜ, ਵੱਡੇ ਭਰਾ ਦਾ ਹੋਇਆ ਦੇਹਾਂਤ
Sivakumar
ਐਕਟਰ ਸ਼ਿਵ ਕੁਮਾਰ ਨੇ ਵੀ ਇਸ 'ਤੇ ਆਪਣਾ ਪੱਖ ਰੱਖਿਆ ਹੈ । ਉਹਨਾਂ ਕਿਹਾ ਕਿ ਉਹਨਾਂ ਨੂੰ ਸੈਲਫੀ ਲੈਣ ਤੋਂ ਕੋਈ ਇਤਰਾਜ਼ ਨਹੀਂ ਪਰ ਜਦੋਂ ਗੱਲ ਸੈਲਬ੍ਰਿਟੀ ਦੀ ਆਉਂਦੀ ਹੈ ਤਾਂ ਹਰ ਇੱਕ ਨੂੰ ਉਹਨਾਂ ਦੀ ਪ੍ਰਾਈਵੇਸੀ ਅਤੇ ਆਦਰ ਮਾਣ ਦਾ ਖਿਆਲ ਰੱਖਣਾ ਚਾਹੀਦਾ ਹੈ ।ਉਹਨਾਂ ਨੇ ਕਿਹਾ ਹੈ ਕਿ ਕਿਸੇ ਵੀ ਐਕਟਰ ਨਾਲ ਸੈਲਫੀ ਲੈਣ ਤੋਂ ਪਹਿਲਾਂ ਉਸ ਦੀ ਇਜ਼ਾਜਤ ਦੀ ਜ਼ਰੂਰਤ ਹੁੰਦੀ ਹੈ ।