ਇੱਕ ਟਾਈਮ ਅਜਿਹਾ ਸੀ ਜਦੋਂ 12 ਸਾਲ ਦੇ ਕਾਰਤਿਕ ਦੇ ਘਰ ਰੋਟੀ ਤੱਕ ਨਹੀਂ ਸੀ ਪੱਕਦੀ, ਪਰ ਅੱਜ ਇਹ ਬੱਚਾ ਕਮਾ ਰਿਹਾ ਹੈ ਲੱਖਾਂ ਰੁਪਏ
ਇੱਕ ਟਾਈਮ ਅਜਿਹਾ ਸੀ ਜਦੋਂ 12 ਸਾਲ ਦੇ ਕਮੇਡੀਅਨ ਕਾਰਤਿਕ ਰਾਜ ਨੂੰ ਕਪਿਲ ਸ਼ਰਮਾ ਤੇ ਭਾਰੀ ਕਿਹਾ ਜਾਂਦਾ ਸੀ । ਦਰਸ਼ਕਾਂ ਦਾ ਮੰਨਣਾ ਸੀ ਕਿ ਕਾਰਤਿਕ ਦੀ ਕਮੇਡੀ ਕਪਿਲ ਸ਼ਰਮਾ ਦੀ ਕਮੇਡੀ ‘ਤੇ ਭਾਰੀ ਪੈਂਦੀ ਹੈ । ਇੱਕ ਸਮਾਂ ਅਜਿਹਾ ਵੀ ਸੀ ਜਦੋਂ ਕਾਰਤਿਕ ਨੂੰ ਰੋਟੀ ਜੁੜਨੀ ਵੀ ਔਖੀ ਸੀ ਕਿਉਂਕਿ ਪਟਨਾ ਵਿੱਚ ਜਨਮੇ ਕਾਰਤਿਕ ਦੇ ਪਿਤਾ ਮਜਦੂਰੀ ਕਰਦੇ ਹਨ । ਕਾਰਤਿਕ ਦਾ ਮਨ ਪੜ੍ਹਾਈ ਵਿੱਚ ਨਹੀਂ ਸੀ ਲੱਗਦਾ ਇਸ ਲਈ ਉਸ ਦੇ ਭਰਾ ਨੇ ਕਾਰਤਿਕ ਨੂੰ ਐਕਟਿੰਗ ਸਕੂਲ ਵਿੱਚ ਦਾਖਿਲ ਕਰਵਾ ਦਿੱਤਾ ।
ਇੱਥੇ ਕਾਰਤਿਕ ਨੇ ਅਦਾਕਾਰੀ ਨੇ ਹਰ ਗੁਰ ਸਿੱਖਿਆ । ਸਾਲ 2013 ਵਿੱਚ ਕਾਰਤਿਕ ਦਾ ਜੀਟੀਵੀ ਦੇ ਫੇਮਸ ਕਮੇਡੀ ਸ਼ੋਅ ‘ਬੈਸਟ ਡਰਾਮੇਬਾਜ਼ ਲਈ ਚੋਣ ਹੋ ਗਈ, ਤੇ ਇਸ ਦੇ ਨਾਲ ਹੀ ਉਸ ਦੀ ਕਿਸਮਤ ਵੀ ਬਦਲ ਗਈ ।
ਇਸ ਸ਼ੋਅ ਦੇ ਚਲਦੇ ਕਪਿਲ ਦੀ ਨਜ਼ਰ ਕਾਰਤਿਕ ‘ਤੇ ਪੈ ਗਈ, ਕਪਿਲ ਕਾਰਤਿਕ ਕਮੇਡੀ ਤੋਂ ਏਨੇ ਪ੍ਰਭਾਵਿਤ ਹੋ ਗਏ ਕਿ ਉਹਨਾਂ ਨੇ ਕਾਰਤਿਕ ਨੂੰ ਆਪਣੇ ਸ਼ੋਅ ਵਿਚ ਕੰਮ ਕਰਨ ਦੀ ਆਫ਼ਰ ਦੇ ਦਿੱਤੀ ।ਜਿਸ ਤੋਂ ਬਾਅਦ ਉਹ ਕਪਿਲ ਦੇ ਸ਼ੋਅ ਵਿੱਚ ਖੰਜੂਰ ਬਣਕੇ ਨਜ਼ਰ ਆਏ । ਕਾਰਤਿਕ ਇੱਕ ਐਪੀਸੋਡ ਦਾ ਇੱਕ ਤੋਂ 2 ਲੱਖ ਲੈਂਦਾ ਹੈ ।