ਈਸ਼ਾ ਦਿਓਲ ਨੇ ਸ਼ੇਅਰ ਕੀਤੀਆਂ ਆਪਣੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ, ਮਾਂ ਹੇਮਾ ਮਾਲਿਨੀ ਨੇ ਧੀ ਦੇ ਸੁਖੀ ਜੀਵਨ ਦੇ ਲਈ ਕੀਤਾ ਹਵਨ

written by Lajwinder kaur | November 03, 2020

ਬਾਲੀਵੁੱਡ ਦੇ ਨਾਮੀ ਸਟਾਰ ਐਕਟਰ ਧਰਮਿੰਦਰ ਤੇ ਐਕਟਰੈੱਸ ਹੇਮਾ ਮਾਲਿਨੀ ਦੀ ਧੀ ਈਸ਼ਾ ਦਿਓਲ ਜੋ ਕਿ 39 ਸਾਲ ਦੀ ਹੋ ਗਈ ਹੈ । ਆਪਣੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਈਸ਼ਾ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਨੇ । esha deol and hema malini  ਹੋਰ ਪੜ੍ਹੋ : ਅੱਜ ਹੈ ਗਿੱਪੀ ਗਰੇਵਾਲ ਦੇ ਛੋਟੇ ਬੇਟੇ ਗੁਰਬਾਜ਼ ਦਾ ਪਹਿਲਾ ਜਨਮਦਿਨ, ਪਿਤਾ ਨੇ ਪਿਆਰੀ ਜਿਹੀ ਪੋਸਟ ਪਾ ਕੇ ਬੇਟੇ ਲਈ ਪ੍ਰਸ਼ੰਸਕਾਂ ਤੋਂ ਮੰਗੀਆਂ ਅਸੀਸਾਂ
ਉਨ੍ਹਾਂ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਦੱਸਿਆ ਹੈ ਕਿ ਹਰ ਬਰਥਡੇਅ ‘ਤੇ ਮਾਂ ਹੇਮਾ ਮਾਲਿਨੀ ਹਵਨ ਕਰਵਾਉਂਦੇ ਨੇ । ਇਸ ਸਾਲ ਵੀ ਬੇਟੀ ਦੀ ਸੁੱਖੀ ਜੀਵਨ ਦੇ ਲਈ ਪ੍ਰਾਥਨਾ ਕਰਦੇ ਹੋਏ ਘਰ ‘ਚ ਪੂਜਾ ਕਰਵਾਈ ਗਈ । ਜਿਸ ‘ਚ ਪਰਿਵਾਰਕ ਮੈਂਬਰ ਹੀ ਸ਼ਾਮਿਲ ਸੀ । esha deol happy birthday ਈਸ਼ਾ ਦਿਓਲ ਨੇ ਬਾਲੀਵੁੱਡ ‘ਚ ਆਪਣਾ ਕਰੀਅਰ ਸਾਲ 2002 ‘ਕੋਈ ਮੇਰੇ ਦਿਲ ਸੇ ਪੁੂਛੇ’ ਫ਼ਿਲਮ ਦੇ ਨਾਲ ਕੀਤਾ ਸੀ । ਉਨ੍ਹਾਂ ਦੇ ਕਰੀਅਰ ਦਾ ਸ਼ਾਨਦਾਰ ਦੌਰ ਰਿਹਾ ਸਾਲ 2004 ਦਾ, ਜਦੋਂ ਉਨ੍ਹਾਂ ਨੇ ਯੁਵਾ ਤੇ ਧੂਮ ਵਰਗੀ ਫ਼ਿਲਮ ‘ਚ ਕੰਮ ਕੀਤਾ ਸੀ । ‘ਧੂਮ’ ਫ਼ਿਲਮ ਨੇ ਉਨ੍ਹਾਂ ਨੂੰ ਵੱਖਰੀ ਪਹਿਚਾਣ ਦਵਾਈ । esha deol with family ਉਨ੍ਹਾਂ ਨੇ ਸਾਲ 2012 ‘ਚ ਬਿਜ਼ਨੈੱਸਮੈਨ ਭਰਤ ਤਖਤਾਨੀ ਦੇ ਨਾਲ ਵਿਆਹ ਕਰਵਾ ਲਿਆ ਸੀ । ਹੁਣ ਉਹ ਹੈਪਲੀ ਦੋ ਬੇਟੀਆਂ ਦੀ ਮਾਂ ਹੈ । ਹੁਣ ਉਨ੍ਹਾਂ ਨੇ ਫ਼ਿਲਮੀ ਦੁਨੀਆ ਤੋਂ ਦੂਰੀ ਬਣਾਈ ਹੋਈ ਹੈ । ਫ਼ਿਲਮਾਂ ਤੋਂ ਬਾਅਦ ਈਸ਼ਾ ਕਿਤਾਬਾਂ ਲਿਖਦੀ ਹੈ ।

0 Comments
0

You may also like