
ਸ਼ਿਲਪਾ ਸ਼ੈੱਟੀ (Shilpa Shetty) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸ਼ੇਅਰ ਕਰਦੀ ਰਹਿੰਦੀ ਹੈ । ਆਪਣੀ ਫ਼ਿੱਟਨੈਸ ਦੇ ਲਈ ਜਾਣੀ ਜਾਂਦੀ ਸ਼ਿਲਪਾ ਸ਼ੈੱਟੀ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਫ਼ਿਲਮਾਂ ਦੇ ਨਾਲੋਂ ਜ਼ਿਆਦਾ ਏਨੀਂ ਦਿਨੀਂ ਉਹ ਆਪਣੀ ਯੋਗਾ ਅਤੇ ਐਕਸਰਸਾਈਜ਼ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਲੰਮਾ ਚੌੜਾ ਕੈਪਸ਼ਨ ਵੀ ਲਿਖਿਆ ਹੈ ।
ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਪਟਿਆਲਾ ‘ਚ ‘ਸੁੱਖੀ’ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੀ, ਵੇਖੋ ਤਸਵੀਰਾਂ
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘14 ਘੰਟੇ ਦੀ ਸ਼ਿਫਟ ਦੇ ਦੌਰਾਨ ਮੈਂ ਸ਼ੂਟ ਦੇ ਦੌਰਾਨ ਵੀ ਆਪਣੇ ਸਮੇਂ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰਦੀ ਹਾਂ । ਮੈਂ ਨਟਰਾਜਾਸਨ ਦਾ ਅਭਿਆਸ ਕੀਤਾ । ਇਸ ਦੇ ਨਾਲ ਮੋਢੇ, ਪਿੱਠ, ਬਾਹਾਂ ਅਤੇ ਲੱਤਾਂ ਮਜ਼ਬੂਤ ਹੁੰਦੀਆਂ ਹਨ । ਇਸ ਦੇ ਨਾਲ ਹੀ ਇਹ ਪਾਚਨ ਪ੍ਰਣਾਲੀ ਨੂੰ ਵੀ ਕੰਟਰੋਲ ‘ਚ ਰੱਖਦਾ ਹੈ ਅਤੇ ਹੱਥਾਂ, ਪੱਟਾਂ ਅਤੇ ਲੱਤਾਂ ਅਤੇ ਪੇਟ ਸਣੇ ਸਰੀਰ ਦੇ ਹੋਰ ਹਿੱਸਿਆਂ ਨੂੰ ਸਟ੍ਰੈੱਚ ਕਰਨ ਦੇ ਲਈ ਬਹੁਤ ਵਧੀਆ ਹੁੰਦਾ ਹੈ’।

ਅਦਾਕਾਰਾ ਜਿੱਥੇ ਖੁਦ ਨੂੰ ਫਿੱਟ ਰੱਖਣ ਦੇ ਲਈ ਹਮੇਸ਼ਾ ਐਕਸਰਸਾਈਜ਼ ਕਰਦੀ ਹੈ, ਉੱਥੇ ਹੀ ਹੋਰਨਾਂ ਲੋਕਾਂ ਨੂੰ ਵੀ ਆਪਣੀ ਜ਼ਿੰਦਗੀ ‘ਚ ਐਕਸਰਸਾਈਜ਼ ਕਰਨ ਅਤੇ ਫਿੱਟ ਰਹਿਣ ਦਾ ਸੁਨੇਹਾ ਦਿੰਦੀ ਹੈ ਤਾਂ ਕਿ ਲੋਕ ਵੀ ਉਸ ਤੋਂ ਪ੍ਰੇਰਣਾ ਲੈ ਸਕਣ । ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਏਨੀਂ ਦਿਨੀਂ ਉਹ ਰਿਆਲਟੀ ਸ਼ੋਅਜ਼ ‘ਚ ਨਜ਼ਰ ਆ ਰਹੀ ਹੈ ।ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।
View this post on Instagram