ਕਿਸਾਨ ਅੰਦੋਲਨ ਨੂੰ ਦਬਾਉਣ ਲਈ ਵਰਤੀ ਜਾ ਰਹੀ ਹੈ ਹਰ ਚਾਲ, ਹਿੰਮਤ ਸੰਧੂ ਤੇ ਕੰਵਰ ਗਰੇਵਾਲ ’ਤੇ ਕੀਤੀ ਗਈ ਇਹ ਕਾਰਵਾਈ

written by Rupinder Kaler | February 06, 2021

ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਲਈ ਮੋਦੀ ਸਰਕਾਰ ਹਰ ਹੀਲਾ ਵਰਤ ਰਹੀ ਹੈ । ਜਿੱਥੇ ਕੰਡੀਲੀਆਂ ਤਾਰਾਂ ਲਾ ਕੇ ਦਿੱਲੀ ਦੇ ਬਾਰਡਰ ਨੂੰ ਸੀਲ ਕੀਤਾ ਜਾ ਰਿਹਾ ਹੈ, ਉੱਥੇ ਪੰਜਾਬੀ ਗਾਇਕਾਂ ਦੇ ਗੀਤਾਂ ਨੂੰ ਭਾਰਤ ਵਿਚ ਯੂਟਿਊਬ ਤੇ ਬੈਨ ਕੀਤਾ ਜਾ ਰਿਹਾ ਹੈ । ਇਸ ਸਭ ਦੇ ਚਲਦੇ ਹਿੰਮਤ ਸੰਧੂ ਦੇ ਗਾਣੇ ਖਾੜਕੂ ਤੇ ਕੰਵਰ ਗਰੇਵਾਲ ਦੇ ਕੁਝ ਗੀਤਾਂ ਨੂੰ ਬੈਨ ਕਰ ਦਿੱਤਾ ਹੈ । himmat ਹੋਰ ਪੜ੍ਹੋ : ਕਿਸਾਨਾਂ ਦੇ ਅੰਦੋਲਨ ‘ਚ ਪਹੁੰਚੇ ਅੰਮ੍ਰਿਤ ਮਾਨ, ਕਿਹਾ ਜੋਸ਼ ‘ਚ ਹੋਸ਼ ਨਾਂ ਗੁਆਉਣ ਨੌਜਵਾਨ ਨਸੀਰੂਦੀਨ ਸ਼ਾਹ ਕਿਸਾਨਾਂ ਦੇ ਹੱਕ ‘ਚ ਬੋਲੇ, ਜੈਜ਼ੀ ਬੀ ਨੇ ਦਿੱਤਾ ਪ੍ਰਤੀਕਰਮ ਜਦੋਂ ਇਹਨਾਂ ਗੀਤਾਂ ਨੂੰ ਪਲੇਅ ਕੀਤਾ ਜਾਂਦਾ ਤਾਂ ਮੈਸੇਜ ਲਿਖਿਆ ਆਓਂਦਾ ਹੈ ' ਇਹ ਕੰਟੇਂਟ ਤੁਹਾਡੇ ਦੇਖਣ ਲਈ ਮੌਜੂਦ ਨਹੀਂ ਹੈ ਕਿਓਂ ਕਿ ਸਰਕਾਰ ਨੇ ਇਸ ਖਿਲਾਫ ਕਾਨੂੰਨੀ ਸ਼ਿਕਾਇਤ ਕੀਤੀ ਹੈ। ਯੂਟਿਊਬ ਦੀ ਇਸ ਕਾਰਵਾਈ ਨੂੰ ਲੈ ਕੇ ਹਿੰਮਤ ਸੰਧੂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਵੀ ਪਾਈ ਹੈ । ਉਹਨਾਂ ਨੇ ਕਿਹਾ ਹੈ ਕਿ ਇਸ ਗੀਤ ਦਾ ਮਕਸਦ ਕਿਸੇ ਦੀਆਂ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ । ਇਹ ਗੀਤ ਸਿਰਫ ਕਿਸਾਨ ਅੰਦੋਲਨ ਨੂੰ ਸਮਰਪਿਤ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕੰਵਰ ਗਰੇਵਾਲ ਦਿੱਲੀ ਸਰਹੱਦ 'ਤੇ ਕਿਸਾਨ ਅੰਦੋਲਨ 'ਚ ਪੂਰੀ ਤਰ੍ਹਾਂ ਡਟਿਆ ਹੋਇਆ ਹੈ ਤੇ ਆਪਣੇ ਗੀਤਾਂ ਨਾਲ ਕਿਸਾਨ ਅੰਦੋਲਨ ਵਿੱਚ ਨੌਜਵਾਨਾਂ ਦਾ ਹੌਸਲਾ ਵਧਾ ਰਿਹਾ ਹੈ ।

0 Comments
0

You may also like