ਮਾਸਕ ਪਾ ਕੇ ਐਕਸਰਸਾਈਜ਼ ਕਰਨਾ ਹੈ ਬਹੁਤ ਹੀ ਖਤਰਨਾਕ, ਹੋ ਸਕਦੀਆਂ ਹਨ ਇਹ ਪ੍ਰੇਸ਼ਾਨੀਆਂ

Written by  Shaminder   |  October 14th 2020 07:23 PM  |  Updated: October 14th 2020 07:23 PM

ਮਾਸਕ ਪਾ ਕੇ ਐਕਸਰਸਾਈਜ਼ ਕਰਨਾ ਹੈ ਬਹੁਤ ਹੀ ਖਤਰਨਾਕ, ਹੋ ਸਕਦੀਆਂ ਹਨ ਇਹ ਪ੍ਰੇਸ਼ਾਨੀਆਂ

ਕੋਰੋਨਾ ਵਾਇਰਸ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ । ਅਜਿਹੇ ‘ਚ ਲੋਕ ਘਰੋਂ ਬਾਹਰ ਵੀ ਨਿਕਲਣ ਤੋਂ ਵੀ ਡਰਨ ਲੱਗ ਪਏ ਹਨ ਅਤੇ ਘਰੋਂ ਬਾਹਰ ਤਾਂ ਹੀ ਨਿਕਲਦੇ ਨੇ ਤਾਂ ਮਾਸਕ ਪਾ ਕੇ । ਇੱਥੋਂ ਤੱਕ ਕਿ ਕਈ ਲੋਕ ਤਾਂ ਐਕਸਰਸਾਈਜ਼ ਜਾਂ ਵਾਕ ਕਰਨ ਲੱਗਿਆਂ ਵੀ ਮਾਸਕ ਪਾਈ ਰੱਖਦੇ ਹਨ। ਪਰ ਜੌਗਿੰਗ ਵੇਲੇ ਇਹ ਮਾਸਕ ਪਾਉਣਾ ਬੇਹੱਦ ਖਤਰਨਾਕ ਸਾਬਿਤ ਹੋ ਸਕਦਾ ਹੈ ।

exercise with mask exercise with mask

ਆਕਸੀਜਨ ਦੀ ਕਮੀ

ਜੇ ਤੁਸੀਂ ਮਾਸਕ ਪਾ ਕੇ ਐਕਸਰਸਾਈਜ਼ ਕਰਦੇ ਹੋ ਤਾਂ ਮਾਸਕ ਕਾਰਨ ਤੁਸੀਂ ਖੁੱਲ ਕੇ ਹਵਾ ‘ਚ ਸਾਹ ਨਹੀਂ ਲੈ ਸਕਦੇ । ਜਿਸ ਦੇ ਚੱਲਦਿਆਂ ਬਲੱਡ ‘ਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ । ਕਿਉਂਕਿ ਜਦੋਂ ਤੁਸੀਂ ਕਾਰਬਨ ਡਾਈਆਕਸਾਈਡ ‘ਚ ਸਾਹ ਲੈਂਦੇ ਹੋ ਤਾਂ ਤੁਹਾਡੇ ਫੇਫੜਿਆਂ ਅਤੇ ਸਰੀਰ ‘ਤੇ ਇੱਕ ਦਬਾਅ ਜਿਹਾ ਬਣ ਜਾਂਦਾ ਹੈ ।ਜੋ ਤੁਹਾਡੇ ਲਈ ਤਕਲੀਫ ਦਾਇਕ ਹੋ ਸਕਦਾ ਹੈ ।

ਹੋਰ ਪੜ੍ਹੋ : ਬਜ਼ਾਰ ਵਿੱਚ ਮਿਲ ਰਹੇ ਇਹਨਾਂ ਮਾਸਕ ਦੀ ਕੀਮਤ ਸੁਣ ਕੇ, ਤੁਸੀਂ ਸੋਚਣ ਲਈ ਮਜ਼ਬੂਰ ਹੋ ਜਾਓਗੇ ਕਿ ਇਹਨਾਂ ਨੂੰ ਲਗਾਈਏ ਜਾਂ ਲਾਕਰ ’ਚ ਰੱਖੀਏ

exercise exercise

ਥਕਾਨ ਅਤੇ ਐਨਰਜੀ ਦੀ ਕਮੀ

ਜਦੋਂ ਤੁਸੀਂ ਕਸਰਤ ਕਰਦੇ ਹੋ ਤਾਂ ਐਨਰਜੀ ਆਕਸੀਜਨ ਦੀ ਮਾਤਰਾ ਨੂੰ ਵਧਾ ਦਿੰਦੀ ਹੈ । ਮਾਸਕ ਪਾਉਣ ਨਾਲ ਤੁਹਾਡਾ ਸਟੈਮਿਨਾ ਹੌਲੀ ਹੌਲੀ ਘੱਟ ਹੋਣ ਲੱਗ ਪੈਂਦਾ ਹੈ ਅਤੇ ਅਜਿਹੇ ‘ਚ ਤੁਸੀਂ ਸਰੀਰ ਦੀ ਜ਼ਰੂਰਤ ਦੇ ਹਿਸਾਬ ਨਾਲ ਆਕਸੀਜਨ ਨਹੀਂ ਲੈ ਰਹੇ ਹੁੰਦੇ।ਇਸ ਲਈ ਤੁਹਾਨੂੰ ਥਕਾਨ ਮਹਿਸੂਸ ਹੁੰਦੀ ਹੈ ।

 mask in gym mask in gym

ਉਲਟੀ ਅਤੇ ਘਬਰਾਹਟ ਹੋਣਾ

ਆਕਸੀਜਨ ਦੀ ਕਮੀ ਹੋਣ ਕਾਰਨ ਵਰਕ ਆਉਟ ਦੌਰਾਨ ਉਲਟੀ ਅਤੇ ਘਬਰਾਹਟ ਵਰਗੀ ਸਮੱਸਿਆ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ । ਜੇ ਤੁਸੀਂ ਮਾਸਕ ਪਾ ਕੇ ਕਸਰਤ ਕਰ ਰਹੇ ਹੋ ਤਾਂ ਇਹ ਤੁਹਾਨੂੰ ਬੰਦ ਕਰਨਾ ਪਵੇਗਾ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network