ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਇਸਮਾਈਲ ਸ਼ਰਾਫ ਦਾ ਹੋਇਆ ਦਿਹਾਂਤ, ਬਾਲੀਵੁੱਡ ਹਸਤੀਆਂ ਨੇ ਜਤਾਇਆ ਸੋਗ

written by Shaminder | October 27, 2022 10:48am

ਬਾਲੀਵੁੱਡ ‘ਚ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਹਾਲ ਹੀ ‘ਚ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਇਸਮਾਈਲ ਸ਼ਰਾਫ (Esmayeel Shroff)  ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ ਦੀ ਉਮਰ ਸੱਤਰ ਸਾਲ ਦੀ ਸੀ । ਉਨ੍ਹਾਂ ਨੇ ਆਪਣੇ ਦੌਰ ‘ਚ ਨਸੀਰੂਦੀਨ ਸ਼ਾਹ, ਜੈਕੀ ਸ਼ਰਾਫ, ਸਲਮਾਨ ਖ਼ਾਨ ਸਣੇ ਕਈ ਵੱਡੇ ਸਿਤਾਰਿਆਂ ਦੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਸੀ । ਉਹ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ, ਤਿਰੂਚਿਰਾਪੱਲੀ ਤੋਂ ਸਾਊਂਡ ਇੰਜੀਨੀਅਰਿੰਗ ਵਿੱਚ ਗ੍ਰੈਜੂਏਟ ਸਨ।

Esmayeel Shroff.j Image Source : Google

ਹੋਰ ਪੜ੍ਹੋ : ਏਕਤਾ ਕਪੂਰ ਆਪਣੇ ਕਰੀਬੀ ਦੋਸਤ ਨੂੰ ਲੈ ਕੇ ਚਿੰਤਿਤ, ਕਈ ਮਹੀਨਿਆਂ ਤੋਂ ਹੈ ਲਾਪਤਾ

ਉਹ ਸਹਾਇਕ ਨਿਰਦੇਸ਼ਕ ਦੇ ਤੌਰ ਤੇ ਵੀ ਕੰਮ ਕਰ ਚੁੱਕੇ ਸਨ । ਉਨ੍ਹਾਂ ਦੇ ਦਿਹਾਂਤ ‘ਤੇ ਬਾਲੀਵੁੱਡ ‘ਚ ਸੋਗ ਦੀ ਲਹਿਰ ਹੈ ਅਤੇ ਬਾਲੀਵੁੱਡ ਸਿਤਾਰੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ । ਇਸਮਾਈਲ ਸ਼ਰਾਫ ਨੂੰ ਬੁੱਧਵਾਰ ਨੂੰ ਬ੍ਰੇਨ ਸਟ੍ਰੋਕ ਹੋਇਆ ਸੀ ।

Esmayeel Shroff. Image Source : Google

ਹੋਰ ਪੜ੍ਹੋ : ਲਖਵਿੰਦਰ ਵਡਾਲੀ ਦਾ ਰੋਮਾਂਟਿਕ ਗੀਤ ‘ਚਾਂਦ’ ਹੋਇਆ ਰਿਲੀਜ਼,ਲਖਵਿੰਦਰ ਵਡਾਲੀ ਅਤੇ ਸੋਨੀਆ ਮਾਨ ਦੀ ਜੋੜੀ ਨੂੰ ਕੀਤਾ ਜਾ ਰਿਹਾ ਪਸੰਦ

ਜਿਸ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ । ਉਨ੍ਹਾਂ ਨੇ ਥੋੜੀ ਸੀ ਬੇਵਫ਼ਾਈ, ਬੁਲੰਦੀ, ਸੂਰਿਆ, ਪੁਲਿਸ ਪਬਲਿਕ, ਨਿਸ਼ਚੇ, ਦਿਲ ਸਣੇ ਕਈ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਸੀ । ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਦੇ ਵੱਲੋਂ ਖੁਦਕੁਸ਼ੀ ਦੀ ਖ਼ਬਰ ਸਾਹਮਣੇ ਆਈ ਸੀ ।

Esmayeel Shroff image Source : Google

ਇਸ ਤੋਂ ਇਲਾਵਾ ‘ਭਾਬੀ ਜੀ ਘਰ ਪਰ ਹੈਂ’ ਦੇ ਮਸ਼ਹੂਰ ਅਦਾਕਾਰ ਦਾ ਵੀ ਦਿਹਾਂਤ ਹੋ ਗਿਆ ਸੀ । ਮਨੋਰੰਜਨ ਜਗਤ ਇਨ੍ਹਾਂ ਖ਼ਬਰਾਂ ਤੋਂ ਉੱਭਰ ਵੀ ਨਹੀਂ ਸੀ ਪਾਇਆ ਕਿ ਹੁਣ ਮੁੜ ਤੋਂ ਮਸ਼ਹੂਰ ਫ਼ਿਲਮ ਨਿਰਦੇਸ਼ਕ ਦੇ ਦਿਹਾਂਤ ਦੀ ਖ਼ਬਰ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।

 

You may also like