ਆਪਣੀਆਂ ਕਵਿਤਾਵਾਂ ਨਾਲ ਹਸਾਉਣ ਵਾਲੇ ਪ੍ਰਦੀਪ ਚੌਬੇ ਨਹੀਂ ਰਹੇ,ਕੁਝ ਇਸ ਤਰ੍ਹਾਂ ਦੀਆਂ ਲਿਖਦੇ ਸਨ ਕਵਿਤਾਵਾਂ
ਪ੍ਰਸਿੱਧ ਹਾਸ ਕਵੀ ਪ੍ਰਦੀਪ ਚੌਬੇ ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ ਦਾ ਦਿਹਾਂਤ ਗਵਾਲੀਅਰ 'ਚ ਹੋਇਆ । ਉਨ੍ਹਾਂ ਨੂੰ ਸੀਨੇ 'ਚ ਦਰਦ ਹੋਣ ਕਾਰਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ । ਹਾਲ 'ਚ ਹੀ ਉਨ੍ਹਾਂ ਨੇ ਕਪਿਲ ਸ਼ਰਮਾ ਦੇ ਸ਼ੋਅ 'ਚ ਆਪਣੀ ਕਮੇਡੀ ਨਾਲ ਰੰਗ ਬੰਨਿਆ ਸੀ ।
ਹੋਰ ਵੇਖੋ :ਕਪਿਲ ਸ਼ਰਮਾ ਅਤੇ ਮੀਕਾ ਸਿੰਘ ਨੇ ਬੱਚਿਆਂ ਨਾਲ ਕੁਝ ਇਸ ਤਰ੍ਹਾਂ ਮਨਾਇਆ ਵਿਸਾਖੀ ਦਾ ਤਿਉਹਾਰ
https://www.youtube.com/watch?v=MxYcjQrVLeo
ਅਚਾਨਕ ਉਨ੍ਹਾਂ ਦੀ ਮੌਤ ਕਾਰਨ ਮਨੋਰੰਜਨ ਜਗਤ ਅਤੇ ਸਾਹਿਤ ਜਗਤ 'ਚ ਸੋਗ ਦੀ ਲਹਿਰ ਦੌੜ ਗਈ । ਉਹ ਆਪਣੀਆਂ ਹਾਸ ਕਵਿਤਾਵਾਂ ਨਾਲ ਜਿੱਥੇ ਕਵੀ ਦਰਬਾਰਾਂ 'ਚ ਰੰਗ ਬੰਨਦੇ ਸਨ,ਉੱਥੇ ਹੀ ਆਪਣੀਆਂ ਹਾਸ ਕਵਿਤਾਵਾਂ ਰਾਹੀਂ ਸਮਾਜ ਦੀਆਂ ਸਮੱਸਿਆਵਾਂ 'ਤੇ ਵਿਅੰਗ ਕਰਦੇ ਸਨ,ਉੱਥੇ ਹੀ ਕਈ ਕਮੇਡੀ ਸ਼ੋਅ 'ਚ ਭਾਗ ਲੈਂਦੇ ਸਨ । ਇੱਕ ਰਿਪੋਰਟ ਮੁਤਾਬਿਕ ਉਨ੍ਹਾਂ ਨੂੰ ਕੈਂਸਰ ਵੀ ਸੀ ।