'ਚੰਨ ਤੋਂ ਵੀ ਸੋਹਣਾ ਤੇਰਾ ਮੂੰਹ ਨਖਰੋ' 'ਤੇ ਥਿਰਕੀ ਅਣਮੋਲ ਗਗਨ ਮਾਨ 

Written by  Shaminder   |  September 01st 2018 05:29 AM  |  Updated: September 01st 2018 05:29 AM

'ਚੰਨ ਤੋਂ ਵੀ ਸੋਹਣਾ ਤੇਰਾ ਮੂੰਹ ਨਖਰੋ' 'ਤੇ ਥਿਰਕੀ ਅਣਮੋਲ ਗਗਨ ਮਾਨ 

ਅਣਮੋਲ ਗਗਨ ਮਾਨ Anmol Gagan Maan ਗਾਇਕੀ ਦੇ ਨਾਲ ਨਾਲ ਲਿਖਣ ਦਾ ਸ਼ੌਂਕ ਵੀ ਰੱਖਦੀ ਹੈ ਮਾਲਵੇ ਦੀ ਇਹ ਜੱਟੀ ਆਪਣੇ ਗੀਤਾਂ Song ਨਾਲ ਹਰ ਕਿਸੇ ਨੂੰ ਥਿਰਕਣ ਲਲਈ ਮਜਬੂਰ ਕਰ ਦਿੰਦੀ ਹੈ ।ਅਣਮੋਲ ਗਗਨ ਮਾਨ ਹੁਣ ਤੱਕ 'ਰੋਆਇਲ ਜੱਟੀ' ,'ਪਤੰਦਰ',ਪਰਪੋਸ ਅਤੇ 'ਸ਼ੁਕੀਨ ਜੱਟ' ਸਰੋਤਿਆਂ ਦੀ ਝੋਲੀ ਪਾ ਚੁੱਕੇ ਨੇ । ਆਪਣੀ ਵਿੱਲਖਣ ਗਾਇਕੀ ਕਰਕੇ ਜਾਣੀ ਜਾਂਦੀ ਅਣਮੋਲ ਗਗਨ ਮਾਨ ਖੂਬਸਰਤ ਸੂਰਤ ਦੇ ਨਾਲ ਨਾਲ ਵਧੀਆ ਸੀਰਤ ਦੀ ਵੀ ਮਾਲਕ ਹੈ।

https://www.instagram.com/p/BnG3lj6gEUC/?hl=en&taken-by=anmolgaganmaanofficial

ਉਹ ਆਪਣੇ ਗੀਤਾਂ 'ਚ ਅਕਸਰ ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਨੂੰ ਦਰਸਾਉਂਦੀ ਨਜ਼ਰ ਆਉਂਦੀ ਹੈ । ਹੁਣ ਉਸਦਾ ਨਵਾਂ ਗੀਤ 'ਟਰਾਲੇ' ਲੋਕਾਂ 'ਚ ਕਾਫੀ ਮਕਬੂਲ ਹੋ ਰਿਹਾ ਹੈ । ਪੰਜਾਬ ਦੇ ਸੱਭਿਆਚਾਰ ,ਜੱਟਾਂ ਦੀ ਗੱਲ ਕਰਨ ਵਾਲੀ ਅਣਮੋਲ ਗਗਨ ਮਾਨ ਸਮੇਂ ਨਾਲ ਪੁਲਾਂਘਾ ਪੁੱਟਣ ਵਾਲੀ ਇੱਕ ਅਜਿਹੀ ਗਾਇਕਾ ਹੈ ਜੋ ਸੋਸ਼ਲ ਮੀਡੀਆ 'ਤੇ ਵੀ ਸਰਗਰਮ ਰਹਿੰਦੀ ਹੈ ।ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ਜਿਸ 'ਚ ਉਹ ਇੱਕ ਫਰਾਕ ਸੂਟ 'ਚ ਝੂਮਦੀ ਨਜ਼ਰ ਆ ਰਹੀ ਹੈ ।

anmol gagan maan

 

 

ਉਹ 'ਚੰਨ ਤੋਂ ਵੀ ਸੋਹਣਾ ਤੇਰਾ ਮੂੰਹ ਨਖਰੋ' ਤੇ ਪਰਫਾਰਮ ਕਰਦੀ ਨਜ਼ਰ ਆ ਰਹੀ ਹੈ ।ਇਸ ਵੀਡਿਓ 'ਤੇ ਕਈ ਲੋਕਾਂ ਨੇ ਕਮੈਂਟ ਕੀਤੇ ਨੇ ਅਤੇ ਉਨ੍ਹਾਂ ਦੇ ਇਸ ਵੀਡਿਓ ਨੂੰ ਪਸੰਦ ਵੀ ਕੀਤਾ ਹੈ । ਅਣਮੋਲ ਗਗਨ ਮਾਨ ਅਜੋਕੇ ਦੋਰ ਦੀ ਬਹੁ ਚਰਚਿਤ ਪੰਜਾਬੀ ਗਾਇਕਾ ਹੈ। ਇਹਨਾਂ ਦਾ ਪੂਰਾ ਨਾਮ ਗਗਨਦੀਪ ਕੌਰ ਹੈ।ਅਨਮੋਲ ਗਗਨ ਮਾਨ ਦਾ ਜਨਮ 26 ਫਰਬਰੀ 1990 ਨੂੰ ਮਾਨਸਾ ਦੇ ਇੱਕ ਪਿੰਡ ਵਿੱਚ ਹੋਇਆ। ਪੰਜਾਬੀ ਗੀਤ ਸੰਗੀਤ ਵਿੱਚ ਇਹ ਨਾਮਵਰ ਸ਼ਖਸ਼ੀਅਤ ਨੇ ਦੋਗਾਣੇ ਅਤੇ ਗਾਣੇ ਗਾਏ ਹਨ।

Anmol Gagan Maan Anmol Gagan Maan

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network