
Badshah praises Diljit Dosanjh: ਬਾਲੀਵੁੱਡ ਦੇ ਮਸ਼ਹੂਰ ਰੈਪਰ ਬਾਦਸ਼ਾਹ ਆਪਣੇ ਚੰਗੇ ਮਿਊਜ਼ਿਕ ਅਤੇ ਰੈਪ ਗੀਤਾਂ ਲਈ ਜਾਣੇ ਜਾਂਦੇ ਹਨ। ਜਿਥੇ ਇੱਕ ਪਾਸੇ ਗਾਇਕ ਇੱਕ ਦੂਜੇ ਨਾਲ ਆਪਣਾ ਮੁਕਾਬਲਾ ਵੇਖਦੇ ਹਨ ਉਥੇ ਹੀ ਦੂਜੇ ਪਾਸੇ ਬਾਦਸ਼ਾਹ ਤੇ ਦਿਲਜੀਤ ਦੋਸਾਂਝ ਦੀ ਦੋਸਤੀ ਲੋਕਾਂ ਲਈ ਵੱਖਰੀ ਮਿਸਾਲ ਪੇਸ਼ ਕਰਦੀ ਹੈ। ਹਾਲ ਹੀ ਵਿੱਚ ਬਾਦਸ਼ਾਹ ਨੇ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਦਿਲ ਖੋਲ੍ਹ ਕੇ ਤਾਰੀਫ ਕੀਤੀ ਹੈ।

ਬਾਦਸ਼ਾਹ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਟੋਰੀ ਸ਼ੇਅਰ ਕੀਤੀ ਹੈ। ਇਸ ਵਿੱਚ ਉਨ੍ਹਾਂ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਹਨ। ਬਾਦਸ਼ਾਹ ਨੇ ਦਿਲਜੀਤ ਦੇ ਵਰਲਡ ਟੂਰ ਤੇ ਗੀਤਾਂ ਨੂੰ ਲੈ ਕੇ ਉਨ੍ਹਾਂ ਦੀ ਖੂਬ ਤਾਰੀਫ ਕੀਤੀ ਹੈ।
ਦਿਲਜੀਤ ਦੋਸਾਂਝ ਬਾਰੇ ਤਾਰੀਫ ਕਰਦੇ ਹੋਏ ਬਾਦਸ਼ਾਹ ਨੇ ਲਿਖਿਆ, "ਬਹੁਤ ਸਾਰੇ ਲੋਕ ਇਸ ਕਹਾਣੀ ਨੂੰ ਨਹੀਂ ਸਮਝਦੇ ਕਿ @Diljitdosanjh ਖੇਡ ਵਿੱਚ ਹੈ। ਮੈਂ ਉਸ ਨੂੰ ਉਸ ਸਮੇਂ ਤੋਂ ਜਾਣਦਾ ਹਾਂ, ਜਦੋਂ ਤੋਂ ਅਸੀਂ ਸਕੂਲ ਵਿੱਚ ਪੜ੍ਹਦੇ ਹੁੰਦੇ ਸੀ। ਅਸੀਂ 20 ਸਾਲਾਂ ਦੇ ਵਿੱਚ ਚੰਗੇ ਤੋਂ ਚੰਗਾ ਅਤੇ ਮਾੜੇ ਤੋਂ ਵੀ ਮਾੜਾ ਸਮਾਂ ਵੇਖਿਆ ਹੈ, ਪਰ ਉਹ ਕਦੇ ਨਹੀਂ ਬਦਲਿਆ ! ਕੰਪਲੀਟ ਐਂਟਰਟੇਨਰ ਤੇ ਗੇਮ ਚੇਂਜਰ, ਆਪਣੀਆਂ ਜੜ੍ਹਾਂ ਪ੍ਰਤੀ ਸੱਚਾ ਰਹਿਣ ਵਾਲਾ ਵਿਅਕਤੀ। ਜਿਸ ਦੇ ਸ਼ੋਅ ਹਮੇਸ਼ਾ ਸੋਲਡ ਆਊਟ ਹੁੰਦੇ ਹਨ। ਮੈਨੂੰ ਇੱਕ ਵੀ ਮੁੰਡਾ ਅਜਿਹਾ ਦਿਖਾ ਦਵੋ ਜੋ 20 ਸਾਲਾਂ ਤੋਂ ਲਗਾਤਾਰ ਅਜਿਹਾ ਕਰਨ ਦੇ ਯੋਗ ਰਿਹਾ ਹੋਵੇ। "

ਆਪਣੀ ਇਸ ਇੰਸਟਾ ਸਟੋਰੀ ਦੇ ਵਿੱਚ ਬਾਦਸ਼ਾਹ ਨੇ ਦਿਲਜੀਤ ਦੋਸਾਂਝ ਨੂੰ ਆਪਣੇ ਸੂਬੇ ਪੰਜਾਬ ਅਤੇ ਦੇਸ਼ ਭਾਰਤ ਪ੍ਰਤੀ ਇਮਾਨਦਾਰ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦਿਲਜੀਤ ਦੀ ਤਾਰੀਫ ਕਰਦੇ ਹੋਏ ਉਸ ਨੂੰ ਸੰਗੀਤ ਪ੍ਰਤੀ ਬੇਹੱਦ ਸਮਰਪਿਤ ਗਾਇਕ ਦੱਸਿਆ ਹੈ।
ਜੇਕਰ ਦਿਲਜੀਤ ਸਿੰਘ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਜੋ ਕਿ ਆਪਣੇ ਸ਼ੋਅ ਬੌਰਨ ਟੂ ਸ਼ਾਈਨ ਕਰਕੇ ਚਰਚਾ ‘ਚ ਹਨ। ਏਨੀਂ ਦਿਨੀਂ ਉਨ੍ਹਾਂ ਦਾ ਇਹ ਸ਼ੋਅ ਅਮਰੀਕਾ 'ਚ ਚੱਲ ਰਿਹਾ ਹੈ। ਜਿਸ ਨੂੰ ਲੈ ਕੇ ਖੁਦ ਦਿਲਜੀਤ ਦੋਸਾਂਝ ਵੀ ਕਾਫੀ ਜ਼ਿਆਦਾ ਉਤਸੁਕ ਹਨ। ਇਸ ਤੋਂ ਇਲਾਵਾ ਉਹ ਆਪਣੇ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੁੰਦੇ ਰਹਿੰਦੇ ਹਨ।

ਹੋਰ ਪੜ੍ਹੋ: ਗਾਇਕ ਬੀ ਪਰਾਕ ਦਾ ਨਵਾਂ ਗੀਤ 'ਧੋਖੇ ਪਿਆਰ ਕੇ' ਹੋਇਆ ਰਿਲੀਜ਼, ਦਰਸ਼ਕ ਕਰ ਰਹੇ ਪਸੰਦ
ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਕਾਫੀ ਐਕਟਿਵ ਨੇ। ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਦੇ ਨਾਲ ਹਿੰਦੀ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਹੈ। ਉਨ੍ਹਾਂ ਦੀ ਝੋਲੀ ਕਈ ਪੰਜਾਬੀ ਫ਼ਿਲਮਾਂ ਨੇ ਤੇ ਹਿੰਦੀ ਫ਼ਿਲਮਾਂ ਹਨ। ਦਿਲਜੀਤ ਦੋਸਾਂਝ ਆਖਰੀ ਵਾਰ ਫਿਲਮ 'ਹੌਂਸਲਾ ਰੱਖ' 'ਚ ਨਜ਼ਰ ਆਏ ਸਨ। ਇਸ ਦੇ ਨਾਲ ਹੀ ਉਹ ਜਲਦ ਹੀ ਜਸਵਿੰਦਰ ਸਿੰਘ ਖਾਲੜਾ ਦੀ ਬਾਈਓਪਿਕ ਵਿੱਚ ਵੀ ਨਜ਼ਰ ਆਉਣਗੇ।
View this post on Instagram