ਗਾਇਕ ਬੀ ਪਰਾਕ ਦਾ ਨਵਾਂ ਗੀਤ 'ਧੋਖੇ ਪਿਆਰ ਕੇ' ਹੋਇਆ ਰਿਲੀਜ਼, ਦਰਸ਼ਕ ਕਰ ਰਹੇ ਪਸੰਦ

written by Pushp Raj | July 25, 2022

Singer B Praak's new song 'Dhokhe Pyaar Ke': ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਬੀ ਪਰਾਕ ਆਪਣੇ ਨਵੇਂ ਗੀਤ 'ਧੋਖੇ ਪਿਆਰ ਕੇ' ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ। ਇਹ ਗੀਤ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ।

Image Source: Instagram

ਗੀਤ ਬਾਰੇ ਗੱਲ ਕਰੀਏ ਤਾਂ ਇਹ ਗੀਤ ਇੱਕ ਸੈਡ ਲਵ ਸਟੋਰੀ ਨੂੰ ਦਰਸਾਉਂਦਾ ਹੈ। ਜਿਸ ਵਿੱਚ ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਧੋਖਾ ਦੇ ਦਿੰਦੀ ਹੈ। ਇਹ ਗੀਤ ਤਿੰਨ ਕਲਾਕਾਰਾਂ ਖੁਸ਼ਹਲੀ ਕੁਮਾਰ, ਏਹਾਨ ਭੱਟ ਅਤੇ ਵਰਧਨ ਪੁਰੀ ਉੱਤੇ ਫਿਲਮਾਇਆ ਗਿਆ ਹੈ। ਇਸ ਗੀਤ ਵਿੱਚ ਲਵ ਟ੍ਰੈਂਗਲ ਵਿਖਾਇਆ ਗਿਆ ਹੈ। ਗੀਤ ਦੀ ਵੀਡੀਓ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।

ਇਸ ਗੀਤ ਦੇ ਬੋਲ ਰਸ਼ਮੀ ਵਿਰਾਗ ਨੇ ਲਿਖੇ ਹਨ। ਇਸ ਗੀਤ ਨੂੰ ਬੀ ਪਰਾਕ ਨੇ ਆਪਣੀ ਆਵਾਜ਼ ਵਿੱਚ ਗਾਇਆ ਹੈ। ਇਸ ਗੀਤ ਦਾ ਸੰਗੀਤ ਰੋਚਕ ਕੋਹਲੀ ਨੇ ਦਿੱਤਾ ਹੈ ਤੇ ਇਸ ਗੀਤ ਦੀ ਵੀਡੀਓ ਨੂੰ ਮੋਹਨ ਐਸ ਵੈਰਾਗ ਨੇ ਡਾਇਰੈਕਟ ਕੀਤਾ ਹੈ। ਇਸ ਗੀਤ ਨੂੰ ਟੀ-ਸੀਰੀਜ਼ ਕੰਪਨੀ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਹਿੰਦੀ ਵਿੱਚ ਗਾਇਆ ਗਿਆ ਹੈ।

Image Source: Instagram

ਇਸ ਗੀਤ ਦੇ ਰਿਲੀਜ਼ ਹੋਣ ਮਗਰੋਂ ਕੁਝ ਘੰਟਿਆਂ ਮਗਰੋਂ ਹੀ ਗੀਤ ਵਾਇਰਲ ਹੋ ਗਿਆ। ਇਸ ਗੀਤ ਨੂੰ ਹੁਣ ਟੀ-ਸੀਰੀਜ਼ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੁਣ ਤੱਕ ਇਸ ਗੀਤ ਨੂੰ 5 ਲੱਕ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

ਦੱਸ ਦਈਏ ਕਿ ਮਸ਼ਹੂਰ ਪੰਜਾਬੀ ਗਾਇਕ ਬੀ ਪਰਾਕ, ਜੋ ਕਿ ਆਪਣੀਆਂ ਚੰਗੀਆਂ ਧੁਨਾਂ ਲਈ ਜਾਣੇ ਜਾਂਦੇ ਹਨ।ਇਸ ਤੋਂ ਪਹਿਲਾਂ ਵੀ ਗਾਇਕ ਬੀ ਪਰਾਕ ਸੰਗੀਤ ਜਗਤ ਤੇ ਪੰਜਾਬੀ ਮਿਊਜ਼ਿੰਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ।

Image Source: Instagram

ਹੋਰ ਪੜ੍ਹੋ: ਫਿਲਮ 'ਦਿਲ ਬੇਚਾਰਾ' ਦੇ ਦੋ ਸਾਲ ਹੋਏ ਪੂਰੇ, ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰ ਭਾਵੁਕ ਹੋਈ ਅਦਾਕਾਰਾ ਸੰਜਨਾ ਸਾਂਘੀ

ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਗਾਇਕ ਨੇ ਮਨ ਭਰਿਆ, ਕੁਝ ਭੀ ਹੋ ਜਾਏ, ਰੱਬਾ ਵੇ, ਮਸਤਾਨੀ ਅਤੇ ਸ਼ੁਕਰੀਆ ਵਰਗੇ ਕਈ ਸੁਪਰਹਿੱਟ ਗੀਤ ਗਾਏ ਹਨ। ਬੀ ਪਰਾਕ ਆਪਣੀ ਦਮਦਾਰ ਆਵਾਜ਼ ਦਾ ਜਾਦੂ ਮਹਿਜ਼ ਪੰਜਾਬੀ ਇੰਡਸਟਰੀ ਹੀ ਨਹੀਂ ਸਗੋਂ ਬਾਲੀਵੁੱਡ ਅਤੇ ਹਿੰਦੀ ਸੰਗੀਤ ਜਗਤ ਵਿੱਚ ਵੀ ਬਿਖੇਰ ਚੁੱਕੇ ਹਨ।

You may also like