
ਉਰਫੀ ਜਾਵੇਦ (Urfi Javed) ਆਪਣੀ ਡ੍ਰੈਸਿੰਗ ਸੈਂਸ ਨੂੰ ਲੈ ਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੀ ਹੈ । ਉਸ ਦੇ ਵੀਡੀਓ (Video) ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਉਰਫੀ ਅਕਸਰ ਆਪਣੇ ਕੱਪੜਿਆਂ ਨੂੰ ਲੈ ਕੇ ਟ੍ਰੋਲਿੰਗ ਦਾ ਵੀ ਸ਼ਿਕਾਰ ਹੁੰਦੀ ਹੈ ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਪੈਪਰਾਜੀ ਨੂੰ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ ।ਇਸੇ ਦੌਰਾਨ ਇੱਕ ਸ਼ਖਸ ਜੋ ਕਿ ਮੂੰਹ ‘ਚ ਗੁਟਖਾ ਦਬਾਈ ਪਹੁੰਚਦਾ ਹੈ ਅਤੇ ਅਦਾਕਾਰਾ ਦੇ ਸਾਹਮਣੇ ਹੀ ਥੁੱਕ ਕੇ ਉਸ ਨਾਲ ਸੈਲਫੀ ਲੈਣ ਦੀ ਜ਼ਿੱਦ ਕਰਦਾ ਦਿਖਾਈ ਦੇ ਰਹੇ ਹਨ ।

ਹੋਰ ਪੜ੍ਹੋ : ਅਦਾਕਾਰ ਕੁਨਾਲ ਕਪੂਰ ਦੇ ਘਰ ਬੇਟੇ ਨੇ ਜਨਮ ਲਿਆ, ਅਦਾਕਾਰ ਨੇ ਖੁਸ਼ੀ ਕੀਤੀ ਸਾਂਝੀ
ਅਦਾਕਾਰਾ ਦੀਆਂ ਤਸਵੀਰਾਂ ਲੈ ਰਹੇ ਕੈਮਰਾਮੈਨ ਨੇ ਉਸ ਨੂੰ ਥੁੱਕਣ ਤੋਂ ਰੋਕਿਆ । ਅਦਾਕਾਰਾ ਨੂੰ ਵੇਖ ਕੇ ਇਹ ਸ਼ਖਸ ਹੜਬੜਾ ਜਾਂਦਾ ਹੈ ਅਤੇ ਅਜੀਬੋ ਗਰੀਬ ਹਰਕਤਾਂ ਕਰਨ ਲੱਗ ਪੈਂਦਾ ਹੈ । ਪਰ ਇਹ ਸਭ ਵੇਖ ਕੇ ਉੇਰਫੀ ਆਪਣੇ ਹਾਸੇ ਨੂੰ ਰੋਕ ਨਹੀਂ ਸਕੀ, ਉਸ ਨੇ ਆਪਣੇ ਇਸ ਪ੍ਰਸ਼ੰਸਕ ਨੂੰ ਨਿਰਾਸ਼ ਨਹੀਂ ਕੀਤਾ ਅਤੇ ਆਪਣੇ ਇਸ ਫੈਨ ਦੇ ਨਾਲ ਤਸਵੀਰਾਂ ਖਿਚਵਾਈਆਂ ।

ਇਸ ਸ਼ਖਸ ਦੀ ਇਸ ਤਰ੍ਹਾਂ ਦੀ ਹਰਕਤਾਂ ਤੇ ਹਰ ਕਿਸੇ ਨੂੰ ਗੁੱਸਾ ਆਉਂਦਾ ਹੈ, ਪਰ ਚਾਹੁੰਦੇ ਹੋਏ ਵੀ ਕੋਈ ਕੁਝ ਨਹੀਂ ਕਰ ਪਾਉਂਦਾ । ਉਰਫੀ ਜਾਵੇਦ ਆਪਣੀ ਡ੍ਰੈਸਿੰਗ ਸੈਂਸ ਨੂੂੰ ਲੈ ਕੇ ਤਾਂ ਚਰਚਾ ‘ਚ ਰਹਿੰਦੀ ਹੈ, ਉੱਥੇ ਹੀ ਬੀਤੇ ਦਿਨੀਂ ਉਸ ਨੇ ਆਪਣੇ ਵਿਆਹ ਨੂੰ ਲੈ ਕੇ ਵੀ ਇੱਕ ਬਿਆਨ ਦਿੱਤਾ ਸੀ । ਜਿਸ ਕਾਰਨ ਉਸ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਤੋਂ ਗੱਲਾਂ ਵੀ ਸੁਨਣੀਆਂ ਪਈਆਂ ਸਨ ।
View this post on Instagram