
ਦੀਪਿਕਾ ਪਾਦੂਕੋਣ (Deepika Padukone) ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ 'ਚੋਂ ਇੱਕ ਹੈ, ਜਿਸ ਦੀਆਂ ਫਿਲਮਾਂ ਦਾ ਫੈਨਜ਼ ਇੰਤਜ਼ਾਰ ਕਰਦੇ ਹਨ। ਦੀਪਿਕਾ ਆਪਣੇ ਕਿਰਦਾਰ ਨੂੰ ਬਹੁਤ ਵਧੀਆ ਤਰੀਕੇ ਨਾਲ ਨਿਭਾਉਂਦੀ ਹੈ। ਫੈਨਜ਼ ਦੀ ਪਸੰਦੀਦਾ ਗਰਲ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਹੋਣਾ ਪੈ ਰਿਹਾ ਹੈ, ਜਾਣੋ ਕਿਉਂ...

ਦੀਪਿਕਾ ਆਪਣੀਆਂ ਫਿਲਮਾਂ ਹੱਟਕੇ ਫੈਸ਼ਨ ਸੇਂਸ ਦੀ ਵਜ੍ਹਾ ਨਾਲ ਲਈ ਵੀ ਮਸ਼ਹੂਰ ਹੈ। ਉਹ ਕਈ ਵਾਰ ਆਪਣੇ ਕੱਪੜਿਆਂ ਦੀ ਵਜ੍ਹਾ ਨਾਲ ਟਰੋਲਿੰਗ ਦਾ ਸ਼ਿਕਾਰ ਹੋ ਚੁੱਕੀ ਹੈ ਅਤੇ ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ ਹੈ।
ਹਾਲ ਹੀ 'ਚ ਦੀਪਿਕਾ ਪਾਦੂਕੋਣ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ, ਇਸ ਮੌਕੇ 'ਤੇ ਅਭਿਨੇਤਰੀ ਨੇ ਜੋ ਪਹਿਰਾਵਾ ਪਾਇਆ ਸੀ, ਉਹ ਲੋਕਾਂ ਨੂੰ ਪਸੰਦ ਨਹੀਂ ਆਇਆ, ਜਿਸ ਕਾਰਨ ਹੁਣ ਅਦਾਕਾਰਾ ਟ੍ਰੋਲਿੰਗ ਦਾ ਸ਼ਿਕਾਰ ਹੋ ਗਈ ਹੈ।

ਦੀਪਿਕਾ ਪਾਦੁਕੋਣ ਨੂੰ ਜਦੋਂ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਤਾਂ ਅਦਾਕਾਰਾ ਨੇ ਲਾਲ ਟਰਟਲ ਨੇਕ ਟੀ-ਸ਼ਰਟ ਅਤੇ ਲੈਦਰ ਪੈਂਟ ਪਾਈ ਹੋਈ ਸੀ। ਇਸ ਦੇ ਨਾਲ ਹੀ ਅਦਾਕਾਰਾ ਨੇ ਲਾਲ ਰੰਗ ਦੀ ਕੈਪ ਵੀ ਪਾਈ ਹੋਈ ਸੀ। ਦੀਪਿਕਾ ਦਾ ਇਹ ਲੁੱਕ ਦੇਖ ਫੈਨਜ਼ ਹੈਰਾਨ ਰਹਿ ਗਏ। ਇਸ ਕਾਰਨ ਹੁਣ ਹਰ ਕੋਈ ਉਸ ਨੂੰ ਖਰੀ ਖੋਟੀ ਗਲਾਂ ਸੁਣਾ ਰਿਹਾ ਹੈ। ਕਈ ਲੋਕਾਂ ਨੇ ਦੀਪਿਕਾ ਦੀ ਖਰਾਬ ਫੈਸ਼ਨ ਸੈਂਸ ਦਾ ਕਾਰਨ ਰਣਵੀਰ ਸਿੰਘ ਨੂੰ ਦੱਸਿਆ ਹੈ।
ਹੋਰ ਪੜ੍ਹੋ : ਦੀਪਿਕਾ ਪਾਦੁਕੋਣ ਨੇ ਸ਼ੇਅਰ ਕੀਤੀਆਂ ਅੰਡਰਵਾਟਰ ਤਸਵੀਰਾਂ, ਕਿਹਾ- ਕਦੇ-ਕਦੇ ਇਹ ਹੁੰਦੀ ਹੈ ਸਭ ਤੋਂ ਸੁਰੱਖਿਅਤ ਥਾਂ
ਦੀਪਿਕਾ ਦੇ ਵਾਇਰਲ ਵੀਡੀਓ 'ਤੇ ਟਿੱਪਣੀ ਕਰਦੇ ਹੋਏ ਇੱਕ ਟ੍ਰੋਲਰ ਨੇ ਲਿਖਿਆ, 'ਉਸ ਦਾ ਸਟਾਈਲਿਸਟ ਕੌਣ ਹੈ?' ਇੱਕ ਹੋਰ ਯੂਜ਼ਰ ਨੇ ਲਿਖਿਆ, 'ਕੀ ਰਣਵੀਰ ਸਿੰਘ ਉਸ ਦਾ ਸਟਾਈਲਿਸਟ ਬਣ ਗਿਆ ਹੈ?' ਹੋਰਨਾਂ ਕਈ ਯੂਜ਼ਰਸ ਨੇ ਲਿਖਿਆ, 'ਇਹ ਰਣਵੀਰ ਸਿੰਘ ਬਣ ਗਈ ਹੈ।' ਇਸ ਤੋਂ ਇਲਾਵਾ ਕੁਝ ਯੂਜ਼ਰਸ ਨੇ ਦੀਪਿਕਾ ਪਾਦੁਕੋਣ ਨੂੰ ਜ਼ੋਮੈਟੋ ਗਰਲ ਵੀ ਕਿਹਾ ਹੈ। ਇੱਕ ਯੂਜ਼ਰ ਨੇ ਲਿਖਿਆ, 'ਪੂਰੀ ਜ਼ੋਮੈਟੋ ਵਾਲੀ ਕੁੜੀ ਲੱਗਦੀ ਹੈ।' ਇੱਕ ਹੋਰ ਯੂਜ਼ਰ ਨੇ ਲਿਖਿਆ, 'ਜ਼ੋਮੈਟੋ ਗਰਲ।' ਹੋਰ ਯੂਜ਼ਰਸ ਨੇ ਵੀ ਦੀਪਿਕਾ ਨੂੰ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਕੇ ਟ੍ਰੋਲ ਕੀਤਾ ਹੈ।

ਜੇਕਰ ਦੀਪਿਕਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਫ਼ਿਲਮ 'ਗਹਿਰਾਈਆਂ' 'ਚ ਨਜ਼ਰ ਆਈ ਸੀ। ਇਸ ਦੇ ਨਾਲ ਹੀ ਹੁਣ ਦੀਪਿਕਾ ਸ਼ਾਹਰੁਖ ਖਾਨ ਨਾਲ ਫਿਲਮ 'ਪਠਾਨ' 'ਚ ਨਜ਼ਰ ਆਵੇਗੀ। ਕੁਝ ਸਮਾਂ ਪਹਿਲਾਂ, ਫਿਲਮ ਦਾ ਇੰਟਰੋ ਵੀਡੀਓ ਸ਼ੇਅਰ ਕੀਤਾ ਗਿਆ ਸੀ, ਜਿਸ ਵਿੱਚ ਫਿਲਮ ਦੀ ਰਿਲੀਜ਼ ਡੇਟ 25 ਜਨਵਰੀ, 2023 ਦੱਸੀ ਗਈ ਸੀ। ਇਸ ਤੋਂ ਇਲਾਵਾ ਦੀਪਿਕਾ ਫਿਲਮ 'ਫਾਈਟਰ' 'ਚ ਵੀ ਨਜ਼ਰ ਆਵੇਗੀ।
View this post on Instagram