
Salman Khan News: ਬਾਲੀਵੁੱਡ ਦੇ ਦਬੰਗ ਖ਼ਾਨ ਯਾਨੀ ਸਲਮਾਨ ਖ਼ਾਨ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਸਲਮਾਨ ਖ਼ਾਨ ਦੀ ਅੰਗੂਠੀ ਫੈਨਜ਼ ਵਿਚਾਲੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਓ ਜਾਣਦੇ ਹਾਂ ਕਿਉਂ।

ਦੱਸ ਦਈਏ ਕਿ ਅਬੂ ਧਾਬੀ ਵਿੱਚ ਇੱਕ ਵਾਰ ਫਿਰ ਫ਼ਿਲਮੀ ਸਿਤਾਰਿਆਂ ਦਾ ਇਕੱਠ ਹੋਣ ਜਾ ਰਿਹਾ ਹੈ। ਆਈਫਾ 2023 ਯੈੱਸ ਆਈਲੈਂਡ 'ਤੇ ਆਯੋਜਿਤ ਕੀਤਾ ਜਾਵੇਗਾ, ਜਿਸ ਲਈ ਪ੍ਰੀ-ਮੀਟ ਆਯੋਜਿਤ ਕੀਤੀ ਗਈ ਸੀ।
ਇਸ ਪ੍ਰੀ-ਮੀਟ 'ਚ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ, ਪਰ ਜਦੋਂ ਸਲਮਾਨ ਖ਼ਾਨ ਪਹੁੰਚੇ ਤਾਂ ਉਹ ਅਚਾਨਕ ਲਾਈਮਲਾਈਟ ਵਿੱਚ ਆ ਗਏ। ਸਲਮਾਨ ਖ਼ਾਨ ਨੂੰ ਦੇਖ ਕੇ ਫੈਨਜ਼ ਬੇਹੱਦ ਖੁਸ਼ ਸਨ, ਸਭ ਦੀਆਂ ਨਿਗਾਹਾਂ ਸਲਮਾਨ ਖ਼ਾਨ ਦੇ ਹੱਥ ਵਿੱਚ ਪਹਿਨੀ ਹੋਈ ਅੰਗੂਠੀ ਉੱਤੇ ਟਿੱਕੀ ਹੋੀ ਸੀ, ਪਰ ਇਹ ਖੁਸ਼ੀ ਇੱਕ ਪਲ ਲਈ ਹੀ ਸੀ।

ਸਲਮਾਨ ਹਰੇ ਰੰਗ ਦੀ ਸ਼ਰਟ ਅਤੇ ਗ੍ਰੇ ਪੈਂਟ ਸੂਟ 'ਚ ਈਵੈਂਟ 'ਚ ਪਹੁੰਚੇ, ਜਿਸ 'ਚ ਉਹ ਕਾਫੀ ਖੂਬਸੂਰਤ ਹੈਂਡਸਮ ਲੱਗ ਰਹੇ ਸਨ। ਸਲਮਾਨ ਖ਼ਾਨ ਦਾ ਇਹ ਲੁੱਕ ਕਾਫੀ ਡੈਸ਼ਿੰਗ ਸੀ ਪਰ ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ ਦੀ ਅੰਗੂਠੀ 'ਤੇ ਟਿਕੀਆਂ ਹੋਈਆਂ ਸਨ। ਅਭਿਨੇਤਾ ਨੇ ਆਪਣੀ ਵਿਚਕਾਰਲੀ ਉਂਗਲੀ 'ਚ ਅੰਗੂਠੀ ਪਹਿਨੀ ਸੀ। ਇਹ ਅਦਾਕਾਰਾ ਦੀ ਲੱਕੀ ਰਿੰਗ ਹੈ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ।
ਸਲਮਾਨ ਖ਼ਾਨ ਦੀ ਅੰਗੂਠੀ ਨਾਲ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਅਤੇ ਯੂਜ਼ਰਸ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਕੁਝ ਲੋਕ ਇਸ ਨੂੰ ਖੁਸ਼ਕਿਸਮਤ ਮੰਨ ਰਹੇ ਹਨ ਤਾਂ ਕੁਝ ਲੋਕ ਮੰਗਣੀ ਨੂੰ ਲੈ ਕੇ ਵੀ ਅੰਦਾਜ਼ੇ ਲਗਾ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ਸਲਮਾਨ ਖ਼ਾਨ ਬਹੁਤ ਖੁਸ਼ਕਿਸਮਤ ਹਨ, ਕੀ ਉਨ੍ਹਾਂ ਨੂੰ ਕੋਈ ਲੱਕੀ ਚੀਜ਼ ਪਹਿਨਣ ਦੀ ਲੋੜ ਹੈ।

ਹੋਰ ਪੜ੍ਹੋ: ਮੁੜ ਟ੍ਰੋਲ ਹੋਈ ਉਰਵਸ਼ੀ ਰਤੌਲਾ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ
ਇਸ ਦੇ ਨਾਲ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਪਿਤਾ ਸਲੀਮ ਖ਼ਾਨ ਨੇ ਸਲਮਾਨ ਨੂੰ ਇਹ ਅੰਗੂਠੀ ਦਿੱਤੀ ਹੈ, ਜਿਵੇਂ ਕਿ ਉਨ੍ਹਾਂ ਨੇ ਆਪਣੇ ਸਾਰੇ ਬੱਚਿਆਂ ਨੂੰ ਦਿੱਤੀ ਹੈ। ਕੁਝ ਯੂਜ਼ਰਸ ਨੇ ਮੰਗਣੀ ਦੀ ਗੱਲ ਵੀ ਸ਼ੁਰੂ ਕਰ ਦਿੱਤੀ ਪਰ ਜਦੋਂ ਉਨ੍ਹਾਂ ਨੇ ਸਲਮਾਨ ਖ਼ਾਨ ਦੀ ਵਿਚਕਾਰਲੀ ਉਂਗਲੀ 'ਚ ਅੰਗੂਠੀ ਦੇਖੀ ਤਾਂ ਉਨ੍ਹਾਂ ਦੀ ਖੁਸ਼ੀ ਪਲਾਂ 'ਚ ਹੀ ਟੁੱਟ ਗਈ।