
Urvashi Rataula trolled: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ।ਪਿਛਲੇ ਦਿਨੀਂ ਉਰਵਸ਼ੀ ਰੌਤੇਲਾ ਦਾ ਨਾਂ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਨਾਲ ਜੋੜਿਆ ਜਾ ਰਿਹਾ ਸੀ। ਹਾਲਾਂਕਿ ਦੋਹਾਂ ਸਿਤਾਰਿਆਂ ਮੁਤਾਬਕ ਇਹ ਸਿਰਫ ਅਫਵਾਹਾਂ ਸਨ। ਹੁਣ ਹਾਲ ਹੀ 'ਚ ਅਦਾਕਾਰਾ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ, ਆਓ ਜਾਣਦੇ ਹਾਂ ਆਖ਼ਿਰ ਕਿਉਂ।

ਉਰਵਸ਼ੀ ਰੌਤੇਲਾ ਆਪਣੀ ਖੂਬਸੂਰਤੀ ਲਈ ਬੇਹੱਦ ਮਸ਼ਹੂਰ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਉਰਵਸ਼ੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਚੱਲਦੇ ਉਸ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।
ਦਰਅਸਲ ਇੰਸਟਾਗ੍ਰਾਮ 'ਤੇ ਇੱਕ ਪੈਪਰਾਜ਼ੀ ਅਕਾਊਂਟ ਵੱਲੋਂ ਅਦਾਕਾਰਾ ਉਰਵਸ਼ੀ ਰੌਤੇਲਾ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉਰਵਸ਼ੀ ਏਅਰਪੋਰਟ ਦੇ ਬਾਹਰ ਪਾਪਰਾਜ਼ੀ ਲਈ ਡਾਂਸ ਪਰਫਾਰਮੈਂਸ ਦੇ ਰਹੀ ਹੈ। ਵੀਡੀਓ 'ਚ ਅਦਾਕਾਰਾ ਸਾਊਥ ਫ਼ਿਲਮ ਦੇ ਗੀਤ 'ਬੌਸ ਪਾਰਟੀ' 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਰਵਸ਼ੀ 'ਬੌਸ ਪਾਰਟੀ' ਦੇ ਹੁੱਕ ਸਟੈਪ ਕਰ ਰਹੀ ਹੈ।

ਉਰਵਸ਼ੀ ਰੌਤੇਲਾ ਦੇ ਲੁੱਕ ਦੀ ਗੱਲ ਕਰੀਏ ਤਾਂ ਉਰਵਸ਼ੀ ਨੇ ਆਪਣੇ ਏਅਰਪੋਰਟ ਲੁੱਕ ਲਈ ਬਲੈਕ ਆਊਟਫਿਟ ਚੁਣਿਆ ਹੈ। ਅਭਿਨੇਤਰੀ ਨੇ ਕਾਲੇ ਟੌਪ ਦੇ ਨਾਲ ਇੱਕ ਪਲਾਜ਼ੋ ਪੈਂਟ ਸਟਾਈਲ ਕੀਤਾ ਹੈ। ਇਸ ਲੁੱਕ 'ਚ ਅਦਾਕਾਰਾ ਬੇਹੱਦ ਖੂਬਸੂਰਤ ਅਤੇ ਸਟਾਈਲਿਸ਼ ਲੱਗ ਰਹੀ ਹੈ।
ਪੈਪਰਾਜ਼ੀ ਅਕਾਊਂਟ ਵਾਇਰਲ ਭਿਆਨੀ 'ਤੇ ਪੋਸਟ ਕੀਤੇ ਗਏ ਇਸ ਵੀਡੀਓ 'ਤੇ ਕਈ ਲੋਕਾਂ ਨੇ ਕੁਮੈਂਟ ਵੀ ਕੀਤੇ ਹਨ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ "ਪਿਆਰ ਦੇ ਵਿੱਚ ਵਿਅਕਤੀ ਅਸਲ ਵਿੱਚ ਪਾਗਲ ਹੋ ਜਾਂਦਾ ਹੈ", ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ "ਆਰਪੀ ਕਿੱਥੇ ਹੈ"। ਇਸ ਤੋਂ ਇਲਾਵਾ ਇੱਕ ਹੋਰ ਨੇ ਲਿਖਿਆ, ''ਰਿਸ਼ਭ ਪੰਤ ਸ਼ਾਇਦ ਵੀਡੀਓ ਬਣਾ ਰਹੇ ਹਨ''।

ਹੋਰ ਪੜ੍ਹੋ: ਕੀ ਅਰਬਾਜ਼ ਖ਼ਾਨ ਦਾ ਗਰਲਫ੍ਰੈਂਡ ਜਾਰਜੀਆ ਐਂਡਰਿਆਨੀ ਨਾਲ ਹੋਇਆ ਬ੍ਰੇਕਅਪ ? ਪੜ੍ਹੋ ਪੂਰੀ ਖ਼ਬਰ
ਇਸ ਤੋਂ ਪਹਿਲਾਂ ਵੀ ਉਰਵਸ਼ੀ ਰੌਤੇਲਾ ਰਿਸ਼ੰਭ ਪੰਤ ਲਈ ਪੋਸਟ ਪਾ ਕੇ ਸੁਰਖੀਆਂ ਵਿੱਚ ਆ ਗਈ ਸੀ ਤੇ ਅਦਾਕਾਰਾ ਨੂੰ ਭਾਰੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ। ਫਿਲਹਾਲ ਨੇਟੀਜ਼ਨਸ ਨੂੰ ਉਰਵਸ਼ੀ ਦਾ ਏਅਰਪੋਰਟ ਉੱਤੇ ਡਾਂਸ ਕਰਨਾ ਪਸੰਦ ਨਹੀਂ ਆਇਆ ਜਿਸ ਦੇ ਚੱਲਦੇ ਉਹ ਅਦਾਕਾਰਾ ਨੂੰ ਟ੍ਰੋਲ ਕਰ ਰਹੇ ਹਨ।
View this post on Instagram