ਅੱਜ ਹੈ ਜੱਸੀ ਗਿੱਲ ਦੀ ਧੀ ਰੋਜਸ ਕੌਰ ਗਿੱਲ ਦਾ ਬਰਥਡੇਅ, ਸ਼ੋਸ਼ਲ ਮੀਡੀਆ ‘ਤੇ ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ

written by Lajwinder kaur | March 03, 2021

ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਦੇ ਗਾਇਕ ਤੇ ਐਕਟਰ ਜੱਸੀ ਗਿੱਲ ਜਿਨ੍ਹਾਂ ਦੀ ਧੀ ਦਾ ਅੱਜ ਬਰਥਡੇਅ ਹੈ । ਜੀ ਹਾਂ ਪਿਛਲੇ ਸਾਲ ਜੱਸੀ ਗਿੱਲ ਨੇ ਆਪਣੇ ਸ਼ੋਸ਼ਲ ਮੀਡੀਆ ਉੱਤੇ ਆਪਣੀ ਧੀ ਦੇ ਦੂਜੇ ਜਨਮਦਿਨ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਸਨ।

inside image of jassie gill with daughter roojas kaur gill

ਹੋਰ ਪੜ੍ਹੋ : ਗਾਇਕਾ ਹਰਸ਼ਦੀਪ ਕੌਰ ਬਣੀ ਮਾਂ, ਨੰਨ੍ਹਾ ਮਹਿਮਾਨ ਆਇਆ ਘਰ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ

jassie gill and babbal rai

ਜੱਸੀ ਗਿੱਲ ਦੇ ਲਈ ਤਿੰਨ ਮਾਰਚ ਖ਼ਾਸ ਹੈ ਕਿਉਂਕਿ ਅੱਜ ਹੀ ਉਨ੍ਹਾਂ ਦੇ ਭਰਾਵਾਂ ਵਰਗੇ ਮਿੱਤਰ ਬੱਬਲ ਰਾਏ ਦਾ ਵੀ ਜਨਮ ਦਿਨ ਹੁੰਦਾ ਹੈ । ਅੱਜ ਹੀ ਉਨ੍ਹਾਂ ਦੀ ਬੇਟੀ ਰੋਜਸ ਕੌਰ ਗਿੱਲ ਦਾ ਬਰਥਡੇਅ ਹੈ । ਜੱਸੀ ਗਿੱਲ ਦੇ ਫੈਨ ਪੇਜ਼  ਜੱਸੀ ਗਿੱਲ ਤੇ ਬੇਟੀ ਰੋਜਸ ਕੌਰ ਗਿੱਲ ਦੀਆਂ ਤਸਵੀਰ ਸ਼ੇਅਰ ਕਰਕੇ ਵਧਾਈਆਂ ਦੇ ਰਹੇ ਨੇ।

inside image of jassie gill with family

ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ । ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਾਫੀ ਸਰਗਰਮ ਨੇ। ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ। ਬਹੁਤ ਜਲਦ ਜੱਸੀ ਗਿੱਲ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਜਿਸ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸੁਕ ਨੇ ।

 

 

View this post on Instagram

 

A post shared by JASSIE GILL = 🌍 (@jasshi.yadgi)

0 Comments
0

You may also like