Viral Video: 'ਪਠਾਨ' ਫ਼ਿਲਮ ਵੇਖਣ ਪਹੁੰਚੇ ਫੈਨਜ਼ ਨੇ 'ਕਿੰਗ ਖ਼ਾਨ' ਦੀ ਐਂਟਰੀ 'ਤੇ ਕੀਤੀ ਨੋਟਾਂ ਦੀ ਬਾਰਿਸ਼, ਵੇਖੋ ਜੈਪੁਰ ਦੇ ਥੀਏਟਰ ਦੀ ਵਾਇਰਲ ਵੀਡੀਓ

Written by  Pushp Raj   |  January 30th 2023 06:02 PM  |  Updated: January 30th 2023 06:02 PM

Viral Video: 'ਪਠਾਨ' ਫ਼ਿਲਮ ਵੇਖਣ ਪਹੁੰਚੇ ਫੈਨਜ਼ ਨੇ 'ਕਿੰਗ ਖ਼ਾਨ' ਦੀ ਐਂਟਰੀ 'ਤੇ ਕੀਤੀ ਨੋਟਾਂ ਦੀ ਬਾਰਿਸ਼, ਵੇਖੋ ਜੈਪੁਰ ਦੇ ਥੀਏਟਰ ਦੀ ਵਾਇਰਲ ਵੀਡੀਓ

SRK Fans shower money Viral Video: ਸ਼ਾਹਰੁਖ ਖ਼ਾਨ, ਜਾਨ ਇਬ੍ਰਾਹਿਮ ਅਤੇ ਦੀਪਿਕਾ ਪਾਦੂਕੋਣ ਸਟਾਰਟਰ ਫ਼ਿਲਮ 'ਪਠਾਨ' ਰਿਲੀਜ਼ ਹੋਣ ਤੋਂ ਬਾਅਦ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਫੈਨਜ਼ ਚਾਰ ਸਾਲਾਂ ਬਾਅਦ ਵੱਡੇ ਪਰਦੇ 'ਤੇ ਕਿੰਗ ਖ਼ਾਨ ਦੀ ਵਾਪਸੀ ਵੇਖ ਕੇ ਬੇਹੱਦ ਖੁਸ਼ ਹਨ। ਇਸ ਦੌਰਾਨ ਰਾਜਸਥਾਨ ਦੀ ਰਾਜਧਾਨੀ ਜੈਪੁਰ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ, ਜੋ ਕਿ ਲਗਾਤਾਰ ਵਾਇਰਲ ਹੋ ਰਹੀ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਹ ਵੀਡੀਓ ਜੈਪੁਰ ਦੇ ਇੱਕ ਥੀਏਟਰ ਹਾਲ ਦੀ ਹੈ। ਦਅਰਸਲ ਇਹ ਵੀਡੀਓ ਜੈਪੁਰ ਦੇ 'ਰਾਜ ਮੰਦਰ ਸਿਨੇਮਾ ਹਾਲ' ਦੀ ਹੈ। ਫ਼ਿਲਮ 'ਪਠਾਨ' ਦੇ ਓਪਨਿੰਗ ਡੇਅ ਉੱਤੇ ਇਸ ਸਿਨੇਮਾ ਹਾਲ ਨੂੰ ਸ਼ਾਹਰੁਖ ਖ਼ਾਨ ਦੇ ਇੱਕ ਫੈਨ ਕਲੱਬ ਨੇ ਬੁੱਕ ਕੀਤਾ ਹੋਇਆ ਸੀ। ਇੱਥੇ ਫੈਨਜ਼ 'ਚ ਸ਼ਾਹਰੁਖ ਖ਼ਨ ਦਾ ਖਾਸ ਕ੍ਰੇਜ਼ ਦੇਖਣ ਨੂੰ ਮਿਲਿਆ।

ਇਸ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਟਿਕਟ ਲੈਣ ਲਈ ਥੀਏਟਰ ਦੇ ਬਾਹਰ ਫੈਨਜ਼ ਦੀ ਭੀੜ ਲੱਗੀ ਹੋਈ ਹੈ। ਇਸ ਮਗਰੋਂ ਥੀਏਟਰ ਦੇ ਅੰਦਰ ਦੀ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਫੈਨਜ਼ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਵੇਖਣ ਪਹੁੰਚੇ ਹਨ। ਜਿਵੇਂ ਹੀ ਵੱਡੇ ਪਰਦੇ 'ਤੇ ਫ਼ਿਲਮ ਵਿੱਚ 'ਕਿੰਗ ਖ਼ਾਨ' ਦੀ ਐਂਟਰੀ ਹੁੰਦੀ ਹੈ, ਫੈਨਜ਼ ਸੀਟੀਆਂ ਵਜਾ ਕੇ, ਹੁਟਿੰਗ ਕਰਦੇ ਹੋਏ ਤੇ ਤਾੜੀਆਂ ਨਾਲ ਸ਼ਾਹਰੁਖ ਖ਼ਾਨ ਦਾ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਵੱਡੀ ਗਿਣਤੀ 'ਚ ਫੈਨਜ਼ ਸਿਨੇਮਾ ਹਾਲ 'ਚ ਸਕ੍ਰੀਨ ਦੇ ਸਾਹਮਣੇ ਖੜੇ ਹੋ ਕੇ ਨੋਟਾਂ ਦੀ ਬਾਰਿਸ਼ ਕਰਦੇ ਹੋਏ ਵੀ ਨਜ਼ਰ ਆਏ।

ਇਸ ਦੌਰਾਨ ਜੈਪੁਰ ਦੇ ਰਾਜ ਮੰਦਰ ਸਿਨੇਮਾ ਹਾਲ 'ਚ ਫ਼ਿਲਮ ਦੇਖਣ ਲਈ ਭਾਰੀ ਭੀੜ ਇਕੱਠੀ ਹੋ ਗਈ। ਰਾਜ ਮੰਦਰ ਦੇ ਮਾਰਕੀਟਿੰਗ ਮੈਨੇਜਰ ਅੰਕੁਰ ਖੰਡੇਲਵਾਲ ਦਾ ਕਹਿਣਾ ਹੈ ਕਿ ਸ਼ਾਹਰੁਖ ਖ਼ਾਨ ਦੀ ਫ਼ਿਲਮ ਪਠਾਨ ਦੇ ਆਉਣ ਤੋਂ ਬਾਅਦ ਸਿਨੇਮਾ ਹਾਲ ਦੀ ਗੁਆਚੀ ਹੋਈ ਰੌਣਕ ਮੁੜ ਵਾਪਸ ਆ ਗਈ ਹੈ। । ਪਠਾਨ ਦੀ ਰਿਲੀਜ਼ ਦੇ ਪਹਿਲੇ ਦਿਨ ਇੱਥੇ ਵੱਡੀ ਗਿਣਤੀ 'ਚ ਪ੍ਰਸ਼ੰਸਕ ਪਹੁੰਚੇ।

ਐਸਆਰਕੇ ਯੂਨੀਵਰਸ ਫੈਨ ਕਲੱਬ ਜੈਪੁਰ ਚੈਪਟਰ ਦੇ ਪ੍ਰਿਯਾਂਸ਼ੂ ਸ਼ਰਮਾ ਨੇ ਦੱਸਿਆ ਕਿ 26 ਜਨਵਰੀ ਨੂੰ ਵੀ ਅਸੀਂ ਜੈਪੁਰ ਦੇ ਇੱਕ ਹੋਰ ਮਲਟੀਪਲੈਕਸ ਵਿੱਚ ਹਾਲ ਬੁੱਕ ਕਰਵਾਇਆ ਸੀ। ਇੱਥੇ ਵੀ ਵੱਡੀ ਗਿਣਤੀ ਵਿੱਚ ਲੋਕ ਪੁੱਜੇ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸ਼ਾਹਰੁਖ ਖ਼ਾਨ ਅਤੇ ਦੀਪਿਕਾ ਪਾਦੁਕੋਣ ਦੀ ਫ਼ਿਲਮ ਓਮ ਸ਼ਾਂਤੀ ਓਮ ਨੂੰ ਦੇਖਣ ਲਈ SRK ਫੈਂਸ ਕਲੱਬ ਨੇ ਪਹਿਲੇ ਦਿਨ ਦੇ ਸਾਰੇ ਸ਼ੋਅ ਬੁੱਕ ਕੀਤੇ ਸਨ।

image source: instagram

ਹੋਰ ਪੜ੍ਹੋ: ਸਤਿੰਦਰ ਸੱਤੀ ਲਾੜੀ ਵਾਂਗ ਲਾਲ ਜੋੜੇ 'ਚ ਸਜੀ ਹੋਈ ਆਈ ਨਜ਼ਰ, ਵੀਡੀਓ ਵੇਖ ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

ਮੀਡੀਆ ਰਿਪੋਰਟਾਂ ਮੁਤਾਬਕ ਜੈਪੁਰ ਦੇ ਰਾਜ ਮੰਦਰ 'ਚ 900 ਤੋਂ ਵੱਧ ਲੋਕ ਪਹਿਲੇ ਦਿਨ ਦਾ ਪਹਿਲਾ ਸ਼ੋਅ ਦੇਖਣ ਲਈ ਪਹੁੰਚੇ ਸਨ। ਫ਼ਿਲਮ ਪਠਾਨ ਦੀ ਸ਼ੁਰੂਆਤ ਨੂੰ ਚੰਗਾ ਮੰਨ ਰਹੇ ਫੈਨਜ਼ ਦਾ ਕਹਿਣਾ ਹੈ ਕਿ ਕੋਰੋਨਾ ਤੋਂ ਬਾਅਦ ਇੱਕ ਵਾਰ ਫਿਰ ਸਿਨੇਮਾ ਘਰਾਂ 'ਚ ਲੋਕਾਂ ਦੀ ਵਧਦੀ ਭੀੜ ਦੇ ਚੰਗੇ ਸੰਕੇਤ ਦਿਖਾਈ ਦੇ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network