ਆਯੁਸ਼ਮਾਨ ਖੁਰਾਨਾ ਨੂੰ ਵੇਖ ਕ੍ਰੇਜੀ ਹੋਏ ਫੈਨਜ਼, ਆਯੁਸ਼ਮਾਨ ਨੇ ਫੈਨਜ਼ ਨੂੰ ਦਿੱਤਾ ਦਿਲਚਸਪ ਜਵਾਬ, ਵੇਖੋ ਵੀਡੀਓ

written by Pushp Raj | August 28, 2022

Ayushmann Khurrana Video: ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਆਪਣੀ ਚੰਗੀ ਅਦਾਕਾਰੀ ਨਾਲ ਹਮੇਸ਼ਾ ਫੈਨਜ਼ ਨੂੰ ਖੁਸ਼ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਆਯੁਸ਼ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਕੁਝ ਕ੍ਰੇਜ਼ੀ ਫੈਨਜ਼ ਦੀ ਵੀਡੀਓ ਸ਼ੇਅਰ ਕੀਤੀ ਹੈ। ਜਿਸ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

image From intsagram

ਦੱਸ ਦਈਏ ਕਿ ਆਯੁਸ਼ਮਾਨ ਖੁਰਾਨਾ ਫ਼ਿਲਮ ਇੰਡਸਟਰੀ ਦੇ ਵਿੱਚ ਆਪਣੀ ਚੰਗੀ ਅਦਾਕਾਰੀ ਦੇ ਨਾਲ-ਨਾਲ ਫੈਨਜ਼ ਦਾ ਦਿਲ ਜਿੱਤਣ ਲਈ ਵੀ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਆਯੁਸ਼ਮਾਨ ਖੁਰਾਨਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਆਪਣੇ ਫੈਨਜ਼ ਨਾਲ ਗੱਲਬਾਤ ਕਰ ਰਹੇ ਹਨ।

ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਆਯੁਸ਼ਮਾਨ ਇੱਕ ਕਿਸ਼ਤੀ ਵਿੱਚ ਬੈਠ ਕੇ ਨਦੀ ਦੀ ਸੈਰ ਕਰ ਰਹੇ ਹਨ। ਉਹ ਨਦੀਂ ਵਿੱਚ ਕਿਸ਼ਤੀ ਦੀ ਸਵਾਰੀ ਦਾ ਆਨੰਦ ਮਾਣ ਹੀ ਰਹੇ ਹੁੰਦੇ ਹਨ ਕਿ ਉਨ੍ਹਾਂ ਨੂੰ ਵੇਖ ਕੇ ਕੁਝ ਫੈਨਜ਼ ਬੇਕਾਬੂ ਹੋ ਜਾਂਦੇ ਹਨ। ਇਹ ਸਾਰੇ ਕ੍ਰੇਜ਼ੀ ਫੈਨਜ਼ ਦੂਜੀ ਕਿਸ਼ਤੀ ਵਿੱਚ ਸਵਾਰ ਨਜ਼ਰ ਆ ਰਹੇ ਹਨ।

image From intsagram

ਦੂਜੇ ਪਾਸੇ ਫੈਨਜ਼ ਆਯੁਸ਼ਮਾਨ ਨੂੰ ਮਿਲਣ ਲਈ ਨਦੀ 'ਚ ਛਾਲ ਮਾਰਨ ਲਈ ਤਿਆਰ ਹਨ। ਜਿਸ 'ਤੇ ਆਯੁਸ਼ਮਾਨ ਉਨ੍ਹਾਂ ਨੂੰ ਰੋਕਦੇ ਹੋਏ ਨਜ਼ਰ ਆਏ। ਆਯੁਸ਼ਮਾਨ ਨੇ ਫੈਨਜ਼ ਨੂੰ ਕਿਹਾ ਕਿ ਉਹ ਨਦੀ ਪਾਰ ਕਰਕੇ ਉਨ੍ਹਾਂ ਨੂੰ ਇੰਝ ਮਿਲਣ ਨਹੀਂ ਆ ਸਕਦੇ ਪਰ ਉਹ ਆਪਣੇ ਫੈਨਜ਼ ਦੇ ਪਿਆਰ ਦਾ ਸਤਿਕਾਰ ਕਰਦੇ ਹਨ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਆਯੁਸ਼ਮਾਨ ਖੁਰਾਨਾ ਨੇ ਇੱਕ ਖ਼ਾਸ ਕੈਪਸ਼ਨ ਵੀ ਲਿਖਿਆ, "ਕੱਲ੍ਹ ਮੈਂ ਇਸ ਬਾਰੇ ਇੱਕ ਸਟੋਰੀ ਪਾਈ ਸੀ। ਪਰ ਇਹ ਮੇਰੀ ਟਾਈਮਲਾਈਨ 'ਤੇ ਆਉਣ ਦੀ ਹੱਕਦਾਰ ਹੈ, ਇਹ ਸੱਚਮੁੱਚ ਬਹੁਤ ਕਿਊਟ ਹੈ। "

ਦੱਸ ਦਈਏ ਕਿ ਇਨ੍ਹੀਂ ਦਿਨੀਂ ਆਯੁਸ਼ਮਾਨ ਖੁਰਾਨਾ ਮਥੁਰਾ ਟ੍ਰਿਪ 'ਤੇ ਹਨ। ਆਯੁਸ਼ਮਾਨ ਖੁਰਾਨਾ ਦਾ ਭਗਵਾਨ ਕ੍ਰਿਸ਼ਨ ਦੇ ਸ਼ਹਿਰ ਮਥੁਰਾ ਨਾਲ ਪੁਰਾਣਾ ਲਗਾਵ ਹੈ, ਕਿਉਂਕਿ ਉਸ ਦੀ ਸੁਪਰਹਿੱਟ ਫਿਲਮ ਡਰੀਮ ਗਰਲ ਦੀ ਸ਼ੂਟਿੰਗ ਮਥੁਰਾ ਵਿੱਚ ਹੀ ਹੋਈ ਸੀ। ਅਜਿਹੇ 'ਚ ਡਰੀਮ ਗਰਲ 2 ਦੇ ਤਹਿਤ ਹੋ ਸਕਦਾ ਹੈ ਕਿ ਆਯੁਸ਼ਮਾਨ ਖੁਰਾਨਾ ਮਥੁਰਾ 'ਚ ਆਪਣੀ ਅਗਲੀ ਫ਼ਿਲਮ ਦੇ ਕੁਝ ਸੀਨ ਸ਼ੂਟ ਕਰਨ ਲਈ ਇਥੇ ਆਏ ਹੋਣ। ਫਿਲਹਾਲ ਅਦਾਕਾਰ ਨੇ ਇਹ ਬਾਰੇ ਕੋਈ ਅਧਿਕਾਰਿਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

image From intsagram

ਹੋਰ ਪੜ੍ਹੋ: ਬ੍ਰਹਮਾਸਤਰ ਦੇ ਲਈ ਆਲਿਆ ਭੱਟ ਨੂੰ ਮਿਲਿਆ ਫੈਨਜ਼ ਦਾ ਸਪੋਰਟਸ, ਟੱਵਿਟਰ 'ਤੇ ਟ੍ਰੈਂਡ ਹੋਇਆ ‘We Love Alia Bhatt’

ਇਸ ਤੋਂ ਇਲਾਵਾ ਜੇਕਰ ਆਯੁਸ਼ਮਾਨ ਖੁਰਾਨਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਆਉਣ ਵਾਲੇ ਸਮੇਂ 'ਚਆਯੁਸ਼ਮਾਨ ਫਿਲਮ 'ਡਾਕਟਰ ਜੀ', ਐਕਸ਼ਨ ਹੀਰੋ ਅਤੇ ਡ੍ਰੀਮ ਗਰਲ 2 'ਚ ਆਪਣੀ ਅਦਾਕਾਰੀ ਦਿਖਾਉਂਦੇ ਨਜ਼ਰ ਆਉਣਗੇ।

 

View this post on Instagram

 

A post shared by Ayushmann Khurrana (@ayushmannk)

You may also like