ਬੇਟੀ ਦੇ ਜਨਮ ਮਗਰੋਂ ਆਲੀਆ ਦੀ ਫਿਟਨੈਸ ਦੇਖ ਹੈਰਾਨ ਹੋਏ ਫੈਨਜ਼, ਦੇਖੋ ਵੀਡੀਓ

written by Pushp Raj | December 07, 2022 04:29pm

Alia Bhatt fitness video: ਮਸ਼ਹੂਰ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਹਾਲ ਹੀ ਵਿੱਚ ਮਾਂ ਬਣੀ ਹੈ। ਮੌਜੂਦਾ ਸਮੇਂ ਵਿੱਚ ਰਣਬੀਰ ਕਪੂਰ ਤੇ ਆਲੀਆ ਮਾਤਾ-ਪਿਤਾ ਬਨਣ ਦੇ ਸਮੇਂ ਦਾ ਆਨੰਦ ਮਾਣ ਰਹੇ ਹਨ। ਇਸ ਦੇ ਨਾਲ ਸੋਸ਼ਲ ਮੀਡੀਆ 'ਤੇ ਆਲੀਆ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਆਓ ਜਾਣਦੇ ਹਾਂ ਕਿਉਂ।

Image Source : Instagram

ਅਦਾਕਾਰਾ ਆਲੀਆ ਭੱਟ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਇਸ ਦੇ ਨਾਲ ਹੀ, ਹੁਣ ਅਜਿਹਾ ਲੱਗ ਰਿਹਾ ਹੈ ਕਿ ਬੇਟੀ ਦੇ ਜਨਮ ਮਗਰੋਂ ਅਦਾਕਾਰਾ ਨੇ ਸ਼ੇਪ ਵਿੱਚ ਆਉਣ ਲਈ ਵਰਕਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਆਪਣੀ ਫਿਟਨੈਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਹਾਲ ਹੀ 'ਚ ਆਲੀਆ ਨੂੰ ਮੁੰਬਈ ਦੇ ਯੋਗਾ ਸਟੂਡੀਓ ਤੋਂ ਬਾਹਰ ਨਿਕਲਦੇ ਦੇਖਿਆ ਗਿਆ। ਜਿੱਥੇ ਪੈਪਰਾਜ਼ੀ ਨੇ ਆਲੀਆ ਨੂੰ ਸਪਾਟ ਕੀਤਾ। ਇਸ ਵੀਡੀਓ 'ਚ ਆਲੀਆ ਦੀ ਇੰਨੀ ਜਲਦੀ ਸ਼ੇਪ 'ਚ ਆਉਣ ਲਈ ਤਾਰੀਫ ਹੋ ਰਹੀ ਹੈ।

Image Source : Instagram

ਵਾਇਰਲ ਹੋ ਰਹੀ ਇਸ ਵੀਡੀਓ 'ਚ ਅਦਾਕਾਰਾ ਦੇ ਲੁੱਕ ਦੀ ਗੱਲ ਕਰੀਏ ਤਾਂ ਆਲੀਆ ਨੇ ਯੋਗਾ ਸੈਸ਼ਨ ਲਈ ਬਿਨਾਂ ਮੇਕਅੱਪ ਲੁੱਕ ਦੀ ਚੋਣ ਕੀਤੀ। ਨਾਲ ਹੀ, ਅਭਿਨੇਤਰੀ ਨੇ ਆਲ ਬਲੈਕ ਆਊਟਫਿਟ ਪਾਇਆ ਹੋਇਆ ਸੀ। ਇਸ ਤੋਂ ਇਲਾਵਾ ਉਸ ਨੇ ਆਪਣੇ ਵਾਲਾਂ ਨੂੰ  ਬੰਨ੍ਹਿਆ ਹੋਇਆ ਸੀ।

ਆਲੀਆ ਭੱਟ ਦੀ ਇਕ ਮਹੀਨਾ ਹੀ ਹੋਇਆ ਹੈ। ਅਤੇ ਅਦਾਕਾਰਾ ਬਿਲਕੁਲ ਫਿੱਟ ਅਤੇ ਸਿਹਤਮੰਦ ਨਜ਼ਰ ਆ ਰਹੀ ਹੈ। ਇਸ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਆਲੀਆ ਦੇ ਕਈ ਫੈਨਜ਼ ਨੇ ਵੀ ਇਸ ਪੋਸਟ 'ਤੇ ਕਮੈਂਟ ਕਰਦੇ ਹੋਏ ਲਿਖਿਆ, ''ਹੇ ਆਲੀਆ'' ਜਦੋਂ ਕਿ ਦੂਜੇ ਨੇ ਲਿਖਿਆ, ''ਯਾਰ ਬਹੁਤ ਵਧੀਆ।

Ranbir kapoor and Alia Bhatt-min Image Source : Instagram

ਹੋਰ ਪੜ੍ਹੋ: ਆਦਿਤਿਆ ਰਾਏ ਕਪੂਰ ਤੇ ਸਾਰਾ ਅਲੀ ਨਵੀਂ ਫ਼ਿਲਮ 'ਮੈਟਰੋ ਇਨ ਦਿਨੋਂ' 'ਚ ਇੱਕਠੇ ਆਉਣਗੇ ਨਜ਼ਰ, ਪੜੋ ਪੂਰੀ ਖ਼ਬਰ

ਵਰਕ ਫਰੰਟ ਦੀ ਗੱਲ ਕਰੀਏ ਤਾਂ ਆਲੀਆ ਭੱਟ ਨੂੰ ਆਖਰੀ ਵਾਰ ਅਯਾਨ ਮੁਖਰਜੀ ਦੀ ਫੈਂਟੇਸੀ ਡਰਾਮਾ ਫ਼ਿਲਮ 'ਬ੍ਰਹਮਾਸਤਰ' 'ਚ ਦੇਖਿਆ ਗਿਆ ਸੀ। ਪਤੀ ਰਣਬੀਰ ਕਪੂਰ ਨਾਲ ਇਹ ਆਲੀਆ ਦਾ ਪਹਿਲਾ ਪ੍ਰੋਜੈਕਟ ਸੀ। ਦੋਵਾਂ ਨੇ ਇਸ ਸਾਲ ਅਪ੍ਰੈਲ 'ਚ ਵਿਆਹ ਕੀਤਾ ਹੈ ਅਤੇ ਨਵੰਬਰ 'ਚ ਆਪਣੀ ਬੇਟੀ ਰਾਹਾ ਕਪੂਰ ਦਾ ਸਵਾਗਤ ਕੀਤਾ।

 

View this post on Instagram

 

A post shared by @varindertchawla

You may also like