ਨੇਹਾ ਕੱਕੜ ਦਾ ਇਹ ਰੂਪ ਵੇਖ ਕੇ ਪ੍ਰਸ਼ੰਸਕ ਹੋਏ ਪ੍ਰੇਸ਼ਾਨ, ਵੇਖੋ ਵੀਡੀਓ

written by Shaminder | February 12, 2022

ਨੇਹਾ ਕੱਕੜ (Neha Kakkar ) ਦਾ ਇੱਕ ਵੀਡੀਓ (Video) ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਨੇਹਾ ਕੱਕੜ ਫਿਲਟਰ ਦੇ ਨਾਲ ਮੂੰਹ 'ਤੇ ਦਾੜ੍ਹੀ ਦੇ ਨਾਲ ਨਜ਼ਰ ਆ ਰਹੀ ਹੈ । ਇਸ ਮਜ਼ੇਦਾਰ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਨੇਹਾ ਕੱਕੜ ਆਪਣੇ ਗੀਤ ਗੋਲ ਗੱਪਾ ਤੇ ਇਨਜੁਆਏ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਨੇਹਾ ਦੇ ਫੈਨਸ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਨੇਹਾ ਕੱਕੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।

neha kakkar,, image From instagram

ਹੋਰ ਪੜ੍ਹੋ : ਹਿਜ਼ਾਬ ਵਿਵਾਦ ‘ਤੇ ਕੰਗਨਾ ਰਣੌਤ ਅਤੇ ਸ਼ਬਾਨਾ ਆਜ਼ਮੀ ਹੋਈਆਂ ਆਹਮੋ ਸਾਹਮਣੇ

ਗਾਇਕਾ ਨੇ ਜਿੱਥੇ ਬਾਲੀਵੁੱਡ ਨੂੰ ਕਈ ਹਿੱਟ ਗੀਤ ਦਿੱਤੇ ਹਨ, ਉੱਥੇ ਹੀ ਕਈ ਪੰਜਾਬੀ ਗੀਤ ਵੀ ਗਾਏ ਹਨ । ਨੇਹਾ ਕੱਕੜ ਦਾ ਨਾਮ ਅੱਜ ਹਿੱਟ ਗਾਇਕਾਂ ਦੀ ਸੂਚੀ 'ਚ ਆਉਂਦਾ ਹੈ । ਕੋਈ ਸਮਾਂ ਹੁੰਦਾ ਸੀ ਕਿ ਨੇਹਾ ਕੱਕੜ ਨੂੰ ਜਗਰਾਤਿਆਂ 'ਚ ਗਾਉਣਾ ਪੈਂਦਾ ਸੀ ਆਪਣੀ ਭੈਣ ਦੇ ਨਾਲ ਉਹ ਜਗਰਾਤਿਆਂ 'ਚ ਗਾ ਕੇ ਆਪਣਾ ਗੁਜ਼ਾਰਾ ਕਰਦੀ ਹੁੰਦੀ ਸੀ ।

neha kakkar,, image From instagram

ਨੇਹਾ ਕੱਕੜ ਅਕਸਰ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੀ ਹੈ ਅਤੇ ਅਕਸਰ ਉਹ ਆਪਣੇ ਪੁਰਾਣੇ ਦਿਨਾਂ ਨੂੰ ਚੇਤੇ ਕਰਕੇ ਭਾਵੁਕ ਹੋ ਜਾਂਦੀ ਹੈ । ਇਹੀ ਕਾਰਨ ਹੈ ਕਿ ਉੇਸ ਕੋਲੋਂ ਕਿਸੇ ਦਾ ਦੁੱਖ ਅਤੇ ਗਰੀਬੀ ਨਹੀਂ ਵੇਖੀ ਜਾਂਦੀ ਅਤੇ ਉਹ ਅਕਸਰ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਦੀ ਦਿਖਾਈ ਦਿੰਦੀ ਹੈ ।ਅੱਜ ਨੇਹਾ ਕੱਕੜ ਲਗਜ਼ਰੀ ਲਾਈਫ ਜਿਉਂਦੀ ਹੈ ੳੇੁਸ ਕੋਲ ਦੌਲਤ, ਸ਼ੌਹਰਤ ਸਭ ਕੁਝ ਹੈ । ਇੱਕ ਸਾਲ ਪਹਿਲਾਂ ਉਸ ਨੇ ਰੋਹਨਪ੍ਰੀਤ ਦੇ ਨਾਲ ਵਿਆਹ ਕਰਵਾਇਆ ਸੀ । ਇਸ ਵਿਆਹ 'ਚ ਊਰਵਸ਼ੀ ਰੌਤੇਲਾ, ਕੌਰ ਬੀ, ਜੱਸ ਮਾਣਕ ਸਣੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ।

You may also like