ਫ਼ਰਹਾਨ ਅਖਤਰ ਤੇ ਸ਼ਿਬਾਨੀ ਦਾਂਡੇਕਰ ਇਸ ਦਿਨ ਕਰਨਗੇ ਵਿਆਹ, ਜਾਵੇਦ ਅਖਤਰ ਨੇ ਕਿਹਾ ਵਿਆਹ ਦੀਆਂ ਤਿਆਰੀਆਂ ਹੋਈਆਂ ਸ਼ੁਰੂ

written by Pushp Raj | February 04, 2022

ਇਨ੍ਹੀਂ ਦਿਨੀਂ ਬਾਲੀਵੁੱਡ ਅਤੇ ਟੀਵੀ ਜਗਤ 'ਚ ਵਿਆਹਾਂ ਦਾ ਮਾਹੌਲ ਚੱਲ ਰਿਹਾ ਹੈ। ਹਾਲ ਹੀ 'ਚ ਜਿੱਥੇ ਮੌਨੀ ਰਾਏ ਤੇਕਰਿਸ਼ਮਾ ਤੰਨਾ ਵਰਗੀਆਂ ਅਭਿਨੇਤਰੀਆਂ ਦੇ ਵਿਆਹ ਤੋਂ ਬਾਅਦ ਹੁਣ ਮਸ਼ਹੂਰ ਅਦਾਕਾਰ ਫ਼ਰਹਾਨ ਅਖਤਰ (Farhan Akhtar) ਤੇ ਸ਼ਿਬਾਨੀ ਦਾਂਡੇਕਰ (Shibani Dandekar) ਵੀ ਵਿਆਹ ਕਰਵਾਉਣ ਜਾ ਰਹੇ ਹਨ। ਦੋਵੇਂ ਇਸੇ ਮਹੀਨੇ ਯਾਨਿ ਕਿ 21 ਫਰਵਰੀ ਨੂੰ ਕੋਰਟ ਮੈਰਿਜ਼ ਕਰਵਾਉਣਗੇ। ਫ਼ਰਹਾਨ ਦੇ ਪਿਤਾ ਜਾਵੇਦ ਅਖਤਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

 

ਫ਼ਰਹਾਨ ਅਖਤਰ ਤੇ ਸ਼ਿਬਾਨੀ ਦਾਂਡੇਕਰ ਦੇ ਵਿਆਹ ਬਾਰੇ ਕਾਫੀ ਸਮੇਂ ਤੋਂ ਅਟਕਲਾਂ ਲਾਈਆਂ ਜਾ ਰਹੀਆਂ ਸਨ, ਪਰ ਹੁਣ ਇਸ ਗੱਲ ਨੂੰ ਫ਼ਰਹਾਨ ਦੇ ਪਿਤਾ ਜਾਵੇਦ ਅਖਤਰ ਨੇ ਕਨਫਰਮ ਕਰ ਦਿੱਤਾ ਹੈ।

ਫ਼ਰਹਾਨ ਅਖਤਰ ਅਤੇ ਸ਼ਿਬਾਨੀ ਦਾਂਡੇਕਰ 2018 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਫ਼ਰਹਾਨ ਦਾ ਇਹ ਦੂਜਾ ਵਿਆਹ ਹੋਵੇਗਾ। ਫ਼ਰਹਾਨ ਦਾ ਪਹਿਲਾ ਵਿਆਹ ਅਧੁਨਾ ਭਬਾਨੀ ਨਾਲ ਹੋਇਆ ਸੀ। ਦੋਵੇਂ ਸਾਲ 2000 'ਚ ਪਤੀ-ਪਤਨੀ ਬਣੇ ਸਨ। ਦੋਵਾਂ ਦੇ ਦੋ ਬੱਚੇ ਹਨ। ਫਰਹਾਨ ਅਤੇ ਅਧੁਨਾ ਸਾਲ 2016 'ਚ ਵੱਖ ਹੋ ਗਏ ਸਨ ਅਤੇ ਫਿਰ ਸਾਲ 2017 'ਚ ਆਪਸੀ ਸਹਿਮਤੀ ਨਾਲ ਦੋਹਾਂ ਦਾ ਤਲਾਕ ਹੋ ਗਿਆ ਸੀ।

 

ਹੋਰ ਪੜ੍ਹੋ : ਗੰਗੂਬਾਈ ਕਾਠੀਆਵਾੜੀ ਦਾ ਟ੍ਰੇਲਰ ਹੋਇਆ ਰਿਲੀਜ਼, ਫੈਨਜ਼ ਨੂੰ ਪਸੰਦ ਆ ਰਿਹਾ ਹੈ ਆਲਿਆ ਭੱਟ ਦਾ ਧਾਕੜ ਅੰਦਾਜ਼

ਜਾਵੇਦ ਅਖਤਰ ਨੇ ਦੱਸਿਆ ਹੈ ਕਿ ਕੋਰੋਨਾ ਪ੍ਰੋਟੋਕੋਲ ਕਾਰਨ ਵਿਆਹ 'ਚ ਬਹੁਤ ਘੱਟ ਲੋਕ ਸ਼ਾਮਲ ਹੋਣਗੇ। ਨਾਲ ਹੀ, ਸੱਦਾ ਪੱਤਰ ਅਜੇ ਭੇਜਿਆ ਜਾਣਾ ਬਾਕੀ ਹੈ। ਜਾਵੇਦ ਅਖਤਰ ਨੇ ਫ਼ਰਹਾਨ ਅਤੇ ਸ਼ਿਬਾਨੀ ਦੇ ਵਿਆਹ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਉਸ ਨੇ ਕਿਹਾ- ਹਾਂ, ਵਿਆਹ ਹੋ ਰਿਹਾ ਹੈ। ਵਿਆਹ ਦੀਆਂ ਤਿਆਰੀਆਂ ਕਰ ਰਹੇ ਹਨ ਵੈਡਿੰਗ ਪਲੈਨਰ।

ਫ਼ਰਹਾਨ ਅਖਤਰ ਅਤੇ ਸ਼ਿਬਾਨੀ ਦਾਂਡੇਕਰ ਦੇ ਕਰੀਬੀਆਂ ਨੇ ਦੱਸਿਆ ਹੈ ਕਿ ਦੋਵੇਂ ਵਿਆਹ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ 21 ਫਰਵਰੀ ਦਾ ਦਿਨ ਦੋਹਾਂ ਲਈ ਬਹੁਤ ਵੱਡਾ ਦਿਨ ਹੋਵੇਗਾ। ਕਰੀਬੀਆਂ ਨੇ ਕਿਹਾ, 'ਦੋਵੇਂ ਵਿਆਹ ਕਰਨ ਵਾਲੇ ਹਨ। ਕਿਉਂਕਿ ਉਹ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਹਨ। ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਵਿਆਹ ਦੀ ਯੋਜਨਾ ਬਣਾ ਰਹੇ ਹਨ ਅਤੇ ਆਖਿਰਕਾਰ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਅਗਲੇ ਪੱਧਰ 'ਤੇ ਲਿਜਾਣ ਦਾ ਫੈਸਲਾ ਕਰ ਹੀ ਲਿਆ ਹੈ।

 

View this post on Instagram

 

A post shared by Farhan Akhtar (@faroutakhtar)

You may also like