ਤੀਜੀ ਵਾਰ ਪਿਤਾ ਬਣਨ ਜਾ ਰਹੇ ਨੇ ਮਨੋਜ ਤਿਵਾਰੀ, ਬੇਬੀ ਸ਼ਾਵਰ ਦੀ ਰਸਮ ਦੀ ਝਲਕ ਕੀਤੀ ਸਾਂਝੀ
Father-to-be Manoj Tiwari : ਭੋਜਪੁਰੀ ਸੁਪਰਸਟਾਰ ਅਤੇ ਭਾਜਪਾ ਨੇਤਾ ਮਨੋਜ ਤਿਵਾਰੀ ਦਾ ਘਰ ਇੱਕ ਵਾਰ ਫਿਰ ਕਿਲਕਾਰੀਆਂ ਗੂੰਜਣ ਵਾਲੀਆਂ ਹਨ। 51 ਸਾਲਾ ਮਨੋਜ ਤਿਵਾਰੀ ਤੀਜੀ ਵਾਰ ਪਿਤਾ ਬਣਨ ਜਾ ਰਹੇ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਇੱਕ ਵੀਡੀਓ ਸ਼ੇਅਰ ਕਰਕੇ ਸਾਰਿਆਂ ਨਾਲ ਸਾਂਝੀ ਕੀਤੀ ਹੈ। ਹਾਲ ਹੀ 'ਚ ਉਨ੍ਹਾਂ ਦੀ ਪਤਨੀ ਸੁਰਭੀ ਤਿਵਾਰੀ ਦਾ ਬੇਬੀ ਸ਼ਾਵਰ ਆਯੋਜਿਤ ਕੀਤਾ ਗਿਆ ਸੀ।
ਵੀਡੀਓ 'ਚ ਉਨ੍ਹਾਂ ਦੇ ਘਰ ਨੂੰ ਦੁਲਹਣ ਦੇ ਵਾਂਗ ਸਜਾਇਆ ਗਿਆ ਸੀ। ਮਨੋਜ ਤਿਵਾਰੀ ਅਤੇ ਸੁਰਭੀ ਤਿਵਾਰੀ ਦੋਵੇਂ ਨੇ ਸ਼ਾਨਦਾਰ ਕੱਪੜਿਆਂ ਵਿੱਚ ਨਜ਼ਰ ਆ ਰਹੇ ਹਨ। ਸਮਾਗਮ ਵਿੱਚ ਪਹੁੰਚੇ ਮਹਿਮਾਨ ਦੋਵਾਂ ਨੂੰ ਵਧਾਈ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ: ਨੋਰਾ ਫਤੇਹੀ ਨੂੰ ਜਦੋਂ ਕੋ-ਸਟਾਰ ਨੇ ਜੜ ਦਿੱਤੇ ਸੀ ਥੱਪੜ! ਇਸ ਤਰ੍ਹਾਂ ਹੱਥੋਪਾਈ ਤੋਂ ਬਾਅਦ ਖਤਮ ਹੋਈ ਸੀ ਲੜਾਈ
image source: instagram
ਮਨੋਜ ਤਿਵਾਰੀ ਨੇ ਪ੍ਰਸ਼ੰਸਕਾਂ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ। ਉਸ ਨੇ ਦੱਸਿਆ ਕਿ ਉਹ ਕੁਝ ਗੱਲਾਂ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ। ਆਪਣੀ ਪਤਨੀ ਦੇ ਬੇਬੀ ਸ਼ਾਵਰ ਦੇ ਵੀਡੀਓ ਦੇ ਨਾਲ, ਮਨੋਜ ਤਿਵਾਰੀ ਨੇ ਲਿਖਿਆ, 'ਕੁਝ ਖੁਸ਼ੀ ਜੋ ਅਸੀਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ... ਅਸੀਂ ਇਸਨੂੰ ਮਹਿਸੂਸ ਕਰ ਸਕਦੇ ਹਾਂ।'
ਅੱਗੇ ਉਸਨੇ ਨਜ਼ਰਬੱਟੂ ਦਾ ਇੱਕ ਇਮੋਜੀ ਵੀ ਪੋਸਟ ਕੀਤਾ ਹੈ। ਇੰਡਸਟਰੀ ਦੇ ਮਸ਼ਹੂਰ ਕਲਾਕਾਰ ਮਨੋਜ ਤਿਵਾਰੀ ਨੂੰ ਵਧਾਈ ਦੇ ਰਹੇ ਹਨ। ਸੁਰਭੀ ਤਿਵਾਰੀ ਨੇ ਬੇਬੀ ਸ਼ਾਵਰ ਸਮਾਰੋਹ 'ਚ ਲਾਲ ਲਹਿੰਗਾ ਪਾਇਆ ਹੋਇਆ ਹੈ। ਉਹ ਆਪਣਾ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਮਨੋਜ ਤਿਵਾਰੀ ਨੇ ਪੇਸਟਲ ਪਿੰਕ ਸ਼ੇਰਵਾਨੀ ਪਾਈ ਹੋਈ ਹੈ । ਵੀਡੀਓ 'ਚ ਮਨੋਜ ਤਿਵਾਰੀ ਆਪਣੀ ਦੂਜੀ ਬੇਟੀ ਸਾਨਵਿਕਾ ਨੂੰ ਗੋਦ 'ਚ ਚੁੱਕੀ ਨਜ਼ਰ ਆ ਰਹੇ ਹਨ।
image source: instagram
ਦੱਸ ਦੇਈਏ ਕਿ ਮਨੋਜ ਤਿਵਾਰੀ ਦਾ ਪਹਿਲਾ ਵਿਆਹ ਰਾਣੀ ਤਿਵਾਰੀ ਨਾਲ ਹੋਇਆ ਸੀ ਪਰ ਉਨ੍ਹਾਂ ਦਾ ਵਿਆਹ ਨਹੀਂ ਚੱਲ ਸਕਿਆ। ਉਹ ਕੁਝ ਸਾਲ ਪਹਿਲਾਂ ਵੱਖ ਹੋ ਗਏ ਸਨ। ਉਨ੍ਹਾਂ ਦੇ ਪਹਿਲੇ ਵਿਆਹ ਤੋਂ ਇੱਕ ਬੇਟੀ ਰੀਤੀ ਤਿਵਾਰੀ ਹੈ। ਸਾਲ 2020 ਵਿੱਚ ਮਨੋਜ ਤਿਵਾਰੀ ਨੇ ਸੁਰਭੀ ਨਾਲ ਦੂਜਾ ਵਿਆਹ ਕੀਤਾ ਸੀ। ਉਨ੍ਹਾਂ ਦੀ ਇੱਕ ਬੇਟੀ ਸਾਨਵਿਕਾ ਹੈ। ਹੁਣ ਭੋਜਪੁਰੀ ਅਦਾਕਾਰ ਤੀਜੀ ਵਾਰ ਪਿਤਾ ਬਣਨ ਜਾ ਰਹੇ ਹਨ।
image source: instagram
View this post on Instagram