ਨੋਰਾ ਫਤੇਹੀ ਨੂੰ ਜਦੋਂ ਕੋ-ਸਟਾਰ ਨੇ ਜੜ ਦਿੱਤੇ ਸੀ ਥੱਪੜ! ਇਸ ਤਰ੍ਹਾਂ ਹੱਥੋਪਾਈ ਤੋਂ ਬਾਅਦ ਖਤਮ ਹੋਈ ਸੀ ਲੜਾਈ

written by Lajwinder kaur | November 21, 2022 06:56pm

Nora Fatehi reveals having a nasty fight with a co-star: ਹਾਲ ਹੀ 'ਚ ਅਭਿਨੇਤਰੀ ਨੋਰਾ ਫਤੇਹੀ, ਆਯੁਸ਼ਮਾਨ ਖੁਰਾਨਾ ਅਤੇ ਜੈਦੀਪ ਅਹਲਾਵਤ ਦੇ ਨਾਲ ਫ਼ਿਲਮ 'ਐਕਸ਼ਨ ਹੀਰੋ' ਦੇ ਪ੍ਰਮੋਸ਼ਨ ਲਈ ਦਿ ਕਪਿਲ ਸ਼ਰਮਾ ਸ਼ੋਅ 'ਤੇ ਨਜ਼ਰ ਆਈ ਸੀ। ਇੱਥੇ ਕਲਾਕਾਰਾਂ ਨੇ ਜੰਮ ਕੇ ਮਸਤੀ ਕੀਤੀ ਅਤੇ ਕਈ ਗੱਲਾ-ਬਾਤਾਂ ਵੀ ਕੀਤੀਆਂ ਅਤੇ ਇਸ ਦੌਰਾਨ 'ਐਕਸ਼ਨ' 'ਤੇ ਚਰਚਾ ਕਰਦੇ ਹੋਏ ਗੱਲ ਸੈੱਟ 'ਤੇ ਲੜਾਈਆਂ ਤੱਕ ਪਹੁੰਚ ਗਈ।

ਹੋਰ ਪੜ੍ਹੋ: ਸੁਰੱਖਿਆ ਘੇਰੇ ਨੂੰ ਤੋੜ ਕੇ ਅਮਿਤਾਭ ਬੱਚਨ ਨੂੰ ਮਿਲਣ ਆਇਆ ਇਹ ਫੈਨ, ਫਿਰ ਦੇਖੋ ਸਭ ਦੇ ਸਾਹਮਣੇ ਕਰ ਦਿੱਤੀ ਅਜਿਹੀ...

Nora Fatehi news image source instagram

ਸ਼ੋਅ ਦੇ ਹੋਸਟ ਕਪਿਲ ਸ਼ਰਮਾ ਨੇ ਸਾਰੇ ਕਲਾਕਾਰਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਦਾ ਕਦੇ ਕਿਸੇ ਸੈੱਟ 'ਤੇ ਕਾਸਟ ਜਾਂ ਕਿਸੇ ਹੋਰ ਨਾਲ ਝਗੜਾ ਹੋਇਆ ਹੋਵੇ ? ਇਸ 'ਤੇ ਨੋਰਾ ਨੇ ਵੀ ਆਪਣਾ ਇੱਕ ਅਨੁਭਵ ਸਾਰਿਆਂ ਨਾਲ ਸਾਂਝਾ ਕੀਤਾ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਨੋਰਾ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਦੇ ਇਕ ਸਹਿ-ਕਲਾਕਾਰ ਨੇ ਉਸ ਨੂੰ ਬਹੁਤ ਥੱਪੜ ਮਾਰੇ ਸਨ ਅਤੇ ਫਿਰ ਬਹੁਤ ਬੁਰੀ ਲੜਾਈ ਤੋਂ ਬਾਅਦ ਝਗੜਾ ਖਤਮ ਹੋਇਆ ਸੀ।

nora fatehi TAKING ABOUT HER FIGHT image source Instagram

ਸੈੱਟ 'ਤੇ ਝਗੜੇ ਬਾਰੇ ਪੁੱਛੇ ਜਾਣ 'ਤੇ ਨੋਰਾ ਨੇ ਕਿਹਾ ਕਿ ਜਦੋਂ ਉਹ ਆਪਣੀ ਪਹਿਲੀ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ ਤਾਂ ਉਹ ਬਹੁਤ ਹੀ ਬੁਰਾ ਅਨੁਭਵ ਸੀ ਅਤੇ ਉਸ ਦਾ ਆਪਣੇ ਸਹਿ-ਅਦਾਕਾਰ ਨਾਲ ਝਗੜਾ ਹੋਇਆ ਸੀ। ਨੋਰਾ ਦੱਸਦੀ ਹੈ ਕਿ ਉਸ ਦੇ ਸਹਿ-ਅਦਾਕਾਰ ਨੇ ਉਸ ਨਾਲ ਦੁਰਵਿਵਹਾਰ ਕੀਤਾ, ਜਿਸ 'ਤੇ ਨੋਰਾ ਨੇ ਅਦਾਕਾਰ ਨੂੰ ਥੱਪੜ ਮਾਰ ਦਿੱਤਾ ਸੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਜਿਹਾ ਕਰਨ 'ਤੇ ਉਸ ਅਦਾਕਾਰ ਨੇ ਨੋਰਾ ਨੂੰ ਥੱਪੜ ਮਾਰ ਦਿੱਤਾ।

Nora Fatehi funny video about marriage image source Instagram

ਜਿਵੇਂ ਹੀ ਨੋਰਾ ਨੇ ਇਹ ਦੱਸਿਆ ਤਾਂ ਸਾਰੇ ਹੈਰਾਨ ਰਹਿ ਗਏ। ਕਿੱਸੇ ਨੂੰ ਜਾਰੀ ਰੱਖਦੇ ਹੋਏ, ਨੋਰਾ ਕਹਿੰਦੀ ਹੈ ਕਿ ਜਦੋਂ ਉਸ ਨੂੰ ਅਭਿਨੇਤਾ ਦੁਆਰਾ ਥੱਪੜ ਮਾਰਿਆ ਗਿਆ ਸੀ, ਉਸਨੇ ਵੀ ਅਭਿਨੇਤਾ ਨੂੰ ਦੁਬਾਰਾ ਥੱਪੜ ਮਾਰਿਆ ਸੀ। ਅਭਿਨੇਤਾ ਫਿਰ ਵੀ ਨਹੀਂ ਰੁਕਿਆ, ਉਸਨੇ ਨੋਰਾ ਨੂੰ ਇੱਕ ਵਾਰ ਫਿਰ ਥੱਪੜ ਮਾਰ ਦਿੱਤਾ ਅਤੇ ਫਿਰ ਦੋਵਾਂ ਅਦਾਕਾਰਾਂ ਵਿੱਚ ਜ਼ਬਰਦਸਤ ਲੜਾਈ ਸ਼ੁਰੂ ਹੋ ਗਈ। ਨੋਰਾ ਅਤੇ ਉਸ ਅਦਾਕਾਰ ਨੇ ਇੱਕ ਦੂਜੇ ਦੇ ਵਾਲ ਖਿੱਚਣੇ ਸ਼ੁਰੂ ਕਰ ਦਿੱਤੇ। ਨਿਰਦੇਸ਼ਕ ਨੂੰ ਫਿਰ ਇਸ ਨੂੰ ਸੁਲਝਾਉਣ ਅਤੇ ਦੋਵਾਂ ਨੂੰ ਸ਼ਾਂਤ ਕਰਨ ਲਈ ਵਿੱਚ ਬਚਾਅ ਕਰਵਾਉਣ ਲਈ ਆਉਣਾ ਪਿਆ ਸੀ।

ਦੱਸ ਦੇਈਏ ਕਿ ਇਹ ਕੰਮ ਕਿਸੇ ਬਾਲੀਵੁੱਡ ਅਦਾਕਾਰਾ ਨੇ ਨਹੀਂ ਕੀਤਾ ਸੀ, ਨੋਰਾ ਨੇ ਦੱਸਿਆ ਕਿ ਇਹ ਕਿੱਸਾ ਉਦੋਂ ਹੋਇਆ ਜਦੋਂ ਉਹ ਬੰਗਲਾਦੇਸ਼ ਵਿੱਚ ਸ਼ੂਟਿੰਗ ਕਰ ਰਹੀ ਸੀ।

You may also like