ਸੁਰੱਖਿਆ ਘੇਰੇ ਨੂੰ ਤੋੜ ਕੇ ਅਮਿਤਾਭ ਬੱਚਨ ਨੂੰ ਮਿਲਣ ਆਇਆ ਇਹ ਫੈਨ, ਫਿਰ ਦੇਖੋ ਸਭ ਦੇ ਸਾਹਮਣੇ ਕਰ ਦਿੱਤੀ ਅਜਿਹੀ...

written by Lajwinder kaur | November 21, 2022 06:00pm

Amitabh Bachchan News: ਅਮਿਤਾਭ ਬੱਚਨ ਹਰ ਐਤਵਾਰ ਆਪਣੇ ਬੰਗਲੇ ਦੇ ਬਾਹਰ ਪ੍ਰਸ਼ੰਸਕਾਂ ਨੂੰ ਮਿਲਦੇ ਹਨ। ਇਸ ਵਾਰ ਵੀ ਅਮਿਤਾਭ ਦੀ ਇੱਕ ਝਲਕ ਦੇਖਣ ਲਈ ਭਾਰੀ ਭੀੜ ਇਕੱਠੀ ਹੋਈ ਸੀ। ਉਹ ਸਾਲਾਂ ਤੋਂ ਇਸ ਤਰ੍ਹਾਂ ਆਪਣੇ ਪ੍ਰਸ਼ੰਸਕਾਂ ਨੂੰ ਮਿਲ ਰਹੇ ਹਨ। ਕਈ ਵਾਰ ਅਮਿਤਾਭ ਬਲਾਗ 'ਚ ਪ੍ਰਸ਼ੰਸਕਾਂ ਨੂੰ ਮਿਲਣ ਦੀਆਂ ਤਸਵੀਰਾਂ ਵੀ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਇੱਕ ਘਟਨਾ ਬਿਆਨ ਕੀਤੀ ਹੈ ਜਦੋਂ ਇੱਕ ਨੌਜਵਾਨ ਪ੍ਰਸ਼ੰਸਕ ਸੁਰੱਖਿਆ ਘੇਰਾ ਨੇ ਤੋੜ ਕੇ ਉਨ੍ਹਾਂ ਕੋਲ ਪਹੁੰਚ ਗਿਆ ਸੀ। ਅਮਿਤਾਭ ਜਦੋਂ ਪ੍ਰਸ਼ੰਸਕਾਂ ਨੂੰ ਮਿਲਦੇ ਹਨ ਤਾਂ ਉਨ੍ਹਾਂ ਦੀ ਸੁਰੱਖਿਆ 'ਚ ਕਈ ਬਾਡੀਗਾਰਡ ਖੜ੍ਹੇ ਹੁੰਦੇ ਹਨ। ਉਹ ਦੂਰੋਂ ਨਮਸਕਾਰ ਕਰਦੇ ਹਨ।

ਹੋਰ ਪੜ੍ਹੋ: ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ‘ਤੇ ਪੁਖਰਾਜ ਭੱਲਾ ਨੇ ਮਜ਼ੇਦਾਰ ਪੋਸਟ ਪਾ ਕੇ ਪਤਨੀ ਦੀਸ਼ੂ ਨੂੰ ਦਿੱਤੀ ਵਧਾਈ, ਦੇਖੋ ਤਸਵੀਰਾਂ

actor big b image source: instagram

ਇਸ ਗੱਲ ਦਾ ਜ਼ਿਕਰ ਖੁਦ ਦਿੱਗਜ ਅਦਾਕਾਰ ਨੇ ਆਪਣੇ ਬਲਾਗ 'ਚ ਕੀਤਾ ਹੈ। ਅਮਿਤਾਭ ਬੱਚਨ ਬਲੌਗ ਵੀ ਲਿਖਦੇ ਰਹਿੰਦੇ ਹਨ ਅਤੇ ਆਪਣੇ ਪ੍ਰਸ਼ੰਸਕਾਂ ਲਈ ਖਾਸ ਗੱਲਾਂ ਦੱਸਦੇ ਰਹਿੰਦੇ ਹਨ। ਐਤਵਾਰ ਦੇ ਬਲਾਗ ਵਿੱਚ ਬਿੱਗ ਬੀ ਨੇ ਆਪਣੇ ਇੱਕ ਛੋਟੇ ਫੈਨ ਦਾ ਜ਼ਿਕਰ ਕੀਤਾ। ਜਿਸਨੇ ਚਾਰ ਸਾਲ ਦੀ ਉਮਰ ਵਿੱਚ ਅਮਿਤਾਭ ਬੱਚਨ ਦੀ ਫ਼ਿਲਮ ਡੌਨ ਦੇਖੀ ਅਤੇ ਫੈਨ ਹੋ ਗਿਆ। ਬਿੱਗ ਬੀ ਨੇ ਬਲਾਗ 'ਚ ਲਿਖਿਆ, 'ਅਤੇ ਇਹ ਛੋਟਾ ਬੱਚਾ 4 ਸਾਲ ਦੀ ਉਮਰ 'ਚ ਇੰਦੌਰ ਤੋਂ ਆਇਆ ਸੀ, ਜਦੋਂ ਉਸ ਨੇ ਡੌਨ ਨੇ ਦੇਖੀ.. ਅਤੇ ਉਹ ਮੇਰੇ ਡਾਇਲਾਗਸ ਅਤੇ ਐਕਟਿੰਗ ਸਮੇਤ ਫ਼ਿਲਮ 'ਚ ਸਭ ਕੁਝ ਦੇਖ ਕੇ ਹੈਰਾਨ ਰਹਿ ਗਿਆ। ਹੰਝੂਆਂ ਨਾਲ ਇਸ ਪ੍ਰਸ਼ੰਸਕ ਦੀ ਮੈਨੂੰ ਮਿਲਣ ਦੀ ਲੰਬੇ ਸਮੇਂ ਤੋਂ ਇੱਛਾ ਸੀ...'

amitabh bachchan image inside image source: instagram

ਅਭਿਨੇਤਾ ਨੇ ਬਲਾਗ ਵਿੱਚ ਅੱਗੇ ਲਿਖਿਆ, ਜਿਵੇਂ ਕਿ ਉਹ ਸੁਰੱਖਿਆ ਘੇਰਾ ਤੋੜਦਾ ਹੈ ਅਤੇ ਭੱਜਦਾ ਹੈ.. ਉਸਨੂੰ ਦਿਲਾਸਾ ਦਿੱਤਾ.. ਉਸਦੀ ਪੇਟਿੰਗ ਦਾ ਆਟੋਗ੍ਰਾਫ ਦਿੱਤਾ ਜਿਸ 'ਤੇ ਮੇਰੀ ਤਸਵੀਰ ਸੀ ਅਤੇ ਉਸਦੇ ਪਿਤਾ ਦਾ ਪੱਤਰ ਪੜ੍ਹਿਆ.. ਸ਼ੁਭਚਿੰਤਕਾਂ ਦੀ ਭਾਵਨਾ ਇਸ ਤਰ੍ਹਾਂ ਦੀ ਹੋਵੇ। .. ਇਕਾਂਤ ਵਿਚ ਮੈਨੂੰ ਖੁਸ਼ ਕਰਦਾ ਹੈ.. ਕੀ ਕਿਵੇਂ ਕਦੋਂ ਕਿਉਂ.. ਮੈਂ! ਇਸ ਤੋਂ ਇਲਾਵਾ ਅਮਿਤਾਭ ਬੱਚਨ ਨੇ ਆਪਣੇ ਬਲਾਗ 'ਚ ਫੈਨਜ਼ ਲਈ ਹੋਰ ਵੀ ਕਈ ਗੱਲਾਂ ਲਿਖੀਆਂ ਹਨ।

ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਪ੍ਰਸ਼ੰਸਕਾਂ ਦੀ ਭੀੜ ਵਿਚਾਲੇ ਇੱਕ ਬੱਚਾ ਸੁਰੱਖਿਆ ਨੂੰ ਤੋੜਦਾ ਹੋਇਆ ਅੱਗੇ ਵਧ ਰਿਹਾ ਹੈ। ਉਹ ਅਮਿਤਾਭ ਦੇ ਪੈਰਾਂ ‘ਚ ਸਿਰ ਝੁਕਾਉਂਦਾ ਹੈ। ਇਸ ਦੌਰਾਨ ਬਾਊਂਸਰ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ। ਫੈਨ ਆਪਣੀ ਪੇਟਿੰਗ 'ਤੇ ਅਮਿਤਾਭ ਦਾ ਆਟੋਗ੍ਰਾਫ ਲੈ ਰਿਹਾ ਹੈ।

amitabh bachchan meets fans image source: instagram

ਜੇ ਗੱਲ ਕਰੀਏ ਅਮਿਤਾਭ ਬੱਚਨ ਦੀ ਫ਼ਿਲਮ 'ਉਂਚਾਈ' ਇਸ ਸਮੇਂ ਸਿਨੇਮਾਘਰਾਂ 'ਚ ਹੈ। ਫ਼ਿਲਮ ਦਾ ਨਿਰਦੇਸ਼ਨ ਸੂਰਜ ਬੜਜਾਤਿਆ ਨੇ ਕੀਤਾ ਹੈ। ਇਸ ਫ਼ਿਲਮ 'ਚ ਅਮਿਤਾਭ ਤੋਂ ਇਲਾਵਾ ਨੀਨਾ ਗੁਪਤਾ, ਸਾਰਿਕਾ, ਬੋਮਨ ਇਰਾਨੀ ਅਤੇ ਅਨੁਪਮ ਖੇਰ ਵੀ ਮੁੱਖ ਭੂਮਿਕਾ ਵਿੱਚ ਹਨ।

 

You may also like