ਮਹਿਲਾ ਪੈਸੇਂਜਰ ਨੇ ਆਸ਼ੀਸ਼ ਵਿਦਿਆਰਥੀ ਨੂੰ ਪਛਾਨਣ ਤੋਂ ਕੀਤਾ ਇਨਕਾਰ, ਅਦਾਕਾਰ ਨੇ ਸ਼ੇਅਰ ਕੀਤੀ ਮਜ਼ੇਦਾਰ ਵੀਡੀਓ

written by Pushp Raj | October 21, 2022 12:38pm

Ashish Vidyarthi New Video: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਸ਼ੀਸ਼ ਵਿਦਿਆਰਥੀ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਆਪਣੀ ਦਮਦਾਰ ਅਦਾਕਾਰੀ ਦੀ ਬਦੌਲਤ ਆਸ਼ੀਸ਼ ਵਿਦਿਆਰਥੀ ਨੇ ਫ਼ਿਲਮ ਇੰਡਸਟਰੀ 'ਚ ਖ਼ਾਸ ਪਛਾਣ ਬਣਾਈ ਹੈ। ਸੋਸ਼ਲ ਮੀਡੀਆ 'ਤੇ ਜ਼ਿਆਦਾ ਸਮਾਂ ਬਿਤਾਉਣ ਵਾਲੇ ਆਸ਼ੀਸ਼ ਵਿਦਿਆਰਥੀ ਨੇ ਇੱਕ ਫਨੀ ਵੀਡੀਓ ਸ਼ੇਅਰ ਕੀਤੀ ਹੈ। ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।

image source: instagram

ਮੌਜੂਦਾ ਸਮੇਂ 'ਚ ਬੇਸ਼ਕ ਅਸ਼ੀਸ਼ ਵਿਦਿਆਰਥੀ ਫ਼ਿਲਮੀ ਦੁਨੀਆਂ ਤੋਂ ਦੂਰ ਹਨ, ਪਰ ਉਹ ਆਪਣਾ ਜ਼ਿਆਦਾਤਰ ਸਮਾਂ ਸੋਸ਼ਲ ਮੀਡੀਆ 'ਤੇ ਬਤੀਤ ਕਰਦੇ ਹਨ। ਉਹ ਆਪਣੇ ਯੂਟਿਊਬ ਵੀਡੀਓਜ਼ ਰਾਹੀਂ ਫੈਨਜ਼ ਨਾਲ ਜੁੜੇ ਰਹਿੰਦੇ ਹਨ।

ਆਸ਼ੀਸ਼ ਵਿਦਿਆਰਥੀ ਦਾ ਨਾਂ ਅਕਸਰ ਸੋਸ਼ਲ ਮੀਡੀਆ ਬਲੌਗਸ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਹਾਲ ਹੀ 'ਚ ਆਸ਼ੀਸ਼ ਵਿਦਿਆਰਥੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ। ਇਹ ਇੱਕ ਫਨੀ ਵੀਡੀਓ ਹੈ।

image source: instagram

ਅਸ਼ੀਸ਼ ਵਿਦਿਆਰਥੀ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ 'ਚ ਤੁਸੀ ਵੇਖ ਸਕਦੇ ਹੋ ਕਿ ਆਸ਼ੀਸ਼ ਵਿਦਿਆਰਥੀ ਹਵਾਈ ਜਹਾਜ਼ 'ਚ ਸਫ਼ਰ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਇੱਕ ਮਹਿਲਾ ਯਾਤਰੀ ਦੀ ਨਜ਼ਰ ਅਸ਼ੀਸ਼ ਉੱਤੇ ਪੈਂਦੀ ਹੈ, ਉਹ ਉਨ੍ਹਾਂ ਨੂੰ ਪਛਾਨਣ ਦੀ ਕੋਸ਼ਿਸ਼ ਕਰਦੀ ਹੈ, ਪਰ ਕਈ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਮਹਿਲਾ ਅਦਾਕਾਰ ਨੂੰ ਪਛਾਨਣ ਵਿੱਚ ਅਸਮਰਥ ਰਹਿੰਦੀ ਹੈ। ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਮਹਿਲਾ ਇਹ ਨਹੀਂ ਦੱਸ ਸਕੀ ਕਿ ਉਸ ਨੇ ਆਸ਼ੀਸ਼ ਵਿਦਿਆਰਥੀ ਨੂੰ ਕਿੱਥੇ ਦੇਖਿਆ ਹੈ। ਹਾਲਾਂਕਿ ਇਸ ਵਿਚਕਾਰ ਆਸ਼ੀਸ਼ ਵਿਦਿਆਰਥੀ ਉਨ੍ਹਾਂ ਨੂੰ ਕਹਿੰਦੇ ਹਨਕਿ ਤੁਸੀਂ ਮੈਨੂੰ ਬਾਜ਼ਾਰ ਜਾਂ ਆਪਣੇ ਘਰ ਦੇ ਨੇੜੇ ਦੇਖਿਆ ਹੋਵੇਗਾ। ਇਸ ਤਰ੍ਹਾਂ ਪੂਰੀ ਵੀਡੀਓ ਮਜ਼ਾਕੀਆ ਗੱਲਾਂ ਨਾਲ ਭਰੀ ਹੋਈ ਹੈ।

ਹਾਲਾਂਕਿ, ਬਾਅਦ ਵਿੱਚ ਮਹਿਲਾ ਯਾਤਰੀ ਅਤੇ ਉਸ ਦੇ ਪਤੀ ਨੂੰ ਪਤਾ ਲੱਗ ਹੀ ਜਾਂਦਾ ਹੈ ਕਿ ਉਨ੍ਹਾਂ ਨੇ ਆਸ਼ੀਸ਼ ਵਿਦਿਆਰਥੀ ਨੂੰ ਫਿਲਮਾਂ ਵਿੱਚ ਦੇਖਿਆ ਹੈ। ਆਸ਼ੀਸ਼ ਵਿਦਿਆਰਥੀ ਦੀ ਇਸ ਸ਼ਾਨਦਾਰ ਅਤੇ ਫਨੀ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਇਸ ਵੀਡੀਓ 'ਤੇ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

image source: instagram

ਹੋਰ ਪੜ੍ਹੋ: ਦੀਵਾਲੀ ਪਾਰਟੀ 'ਚ ਸਾੜ੍ਹੀ ਪਹਿਨ ਕੇ ਪਹੁੰਚੀ ਸੁਹਾਨਾ ਖ਼ਾਨ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਲੋਕ ਆਸ਼ੀਸ਼ ਵਿਦਿਆਰਥੀ ਨੂੰ ਪਛਾਂਨਣ ਤੋਂ ਝਿਜਕਦੇ ਨਜ਼ਰ ਆਏ ਹਨ। ਇਸ ਤੋਂ ਪਹਿਲਾਂ ਦਿ ਕਪਿਲ ਸ਼ਰਮਾ ਸ਼ੋਅ 'ਚ ਆਸ਼ੀਸ਼ ਵਿਦਿਆਰਥੀ ਨੇ ਖੁਲਾਸਾ ਕੀਤਾ ਸੀ ਕਿ ਲੋਕ ਉਨ੍ਹਾਂ ਨੂੰ ਦੇਖ ਕੇ ਬਹੁਤ ਕੁਝ ਸੋਚਦੇ ਹਨ। ਇੱਕ ਕਿੱਸਾ ਸਾਂਝਾ ਕਰਦੇ ਹੋਏ ਆਸ਼ੀਸ਼ ਨੇ ਦੱਸਿਆ ਕਿ ਇੱਕ ਵਾਰ ਇੱਕ ਪ੍ਰਸ਼ੰਸਕ ਕਿਸੇ ਹੋਰ ਅਦਾਕਾਰ ਨੂੰ ਸਮਝਦੇ ਹੋਏ ਮੇਰਾ ਆਟੋਗ੍ਰਾਫ ਲੈ ਕੇ ਗਿਆ ਸੀ, ਜੋ ਕਿ ਉਨ੍ਹਾਂ ਲਈ ਬੇਹੱਦ ਅਜੀਬ ਤਜ਼ਰਬਾ ਸੀ।

You may also like