
FIFA World Cup 2022- Nora Fatehi: 'ਸਾਕੀ ਸਾਕੀ' ਡਾਂਸਰ ਨੋਰਾ ਫਤੇਹੀ ਆਪਣੀਆਂ ਸ਼ਾਨਦਾਰ ਡਾਂਸ ਮੂਵਜ਼ ਲਈ ਮਸ਼ਹੂਰ ਹੈ। ਨੋਰਾ ਹਾਲ ਹੀ 'ਚ ਸੁਰਖੀਆਂ 'ਚ ਸੀ ਕਿਉਂਕਿ ਉਨ੍ਹਾਂ ਦੀ ਝੋਲੀ ਵਿੱਚ ਬੇਹੱਦ ਹੀ ਖ਼ਾਸ ਪ੍ਰੋਜੈਕਟ ਆ ਗਿਆ ਸੀ। ਦਰਅਸਲ, ਨੋਰਾ ਫਤੇਹੀ ਨੂੰ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਫੀਫਾ ਵਿਸ਼ਵ ਕੱਪ 2022 ਦੇ ਗੀਤ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਹੈ।
ਇਸ ਗੀਤ ਦੀ ਵੀਡੀਓ 'ਚ ਨਾ ਸਿਰਫ ਇਹ ਖੂਬਸੂਰਤ ਹਸੀਨਾ ਨਜ਼ਰ ਆ ਰਹੀ ਹੈ ਬਲਕਿ ਨੋਰਾ ਇਸ ਨੂੰ ਪਰਫਾਰਮ ਕਰਨ ਕਤਰ ਦੇਸ਼ ਵਿੱਚ ਪਹੁੰਚ ਗਈ ਹੈ। ਨੋਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਨੋਰਾ ਕਤਰ ਦੇ ਫੁੱਟਬਾਲ ਸਟੇਡੀਅਮ 'ਚ ਗਾਉਂਦੀ ਅਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ: ਮਾਂ ਬਣਨ ਤੋਂ ਬਾਅਦ ਪਹਿਲੀ ਵਾਰ ਨਜ਼ਰ ਆਈ ਆਲੀਆ ਭੱਟ, ਚਿਹਰੇ 'ਤੇ ਨਜ਼ਰ ਆਈ ਮਾਂ ਬਣਨ ਦੀ ਚਮਕ

ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਹੈ, ਨੋਰਾ ਫਤੇਹੀ ਕਤਰ ਪਹੁੰਚ ਗਈ ਹੈ ਅਤੇ ਉਹ 29 ਨਵੰਬਰ, 2022 ਨੂੰ ਹੋਣ ਵਾਲੇ ਫੀਫਾ ਫੈਨ ਫੈਸਟੀਵਲ 2022 ਵਿੱਚ ਵੀ ਪ੍ਰਦਰਸ਼ਨ ਕਰਨ ਜਾ ਰਹੀ ਹੈ। ਦਰਅਸਲ, ਨੋਰਾ ਵਿਸ਼ਵ ਕੱਪ ਦੇ ਗੀਤ 'ਲਾਈਟ ਦ ਸਕਾਈ' 'ਚ ਗਾਉਣ ਦੇ ਨਾਲ-ਨਾਲ ਦਰਸ਼ਕਾਂ ਦੇ ਰੂਬਰੂ ਵੀ ਹੋਣ ਜਾ ਰਹੀ ਹੈ। ਹੁਣ ਪਰਫਾਰਮੈਂਸ ਤੋਂ ਪਹਿਲਾਂ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਨੋਰਾ ਸਟੇਡੀਅਮ 'ਚ ਆਪਣੇ ਹੀ ਗੀਤ 'ਤੇ ਡਾਂਸ ਕਰ ਰਹੀ ਹੈ।

ਨੋਰਾ ਸਟੇਡੀਅਮ ਸਟੈਂਡ ਵਿੱਚ ਖੜ੍ਹੀ ਮੈਚ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੀ ਹੈ ਜਦੋਂ ਗੀਤ ਵੱਜਣਾ ਸ਼ੁਰੂ ਹੁੰਦਾ ਹੈ। ਅਜਿਹੇ 'ਚ ਨੋਰਾ ਆਪਣੇ ਗੀਤ ਨੂੰ ਗਾ ਰਹੀ ਹੈ ਅਤੇ ਉਸ 'ਤੇ ਡਾਂਸ ਵੀ ਕਰਦੀ ਨਜ਼ਰ ਆ ਰਹੀ ਹੈ। ਨੋਰਾ ਨੂੰ ਕਤਰ 'ਚ ਦੇਖ ਕੇ ਉਸ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ ਅਤੇ ਸੋਸ਼ਲ ਮੀਡੀਆ 'ਤੇ ਉਸ ਦੀਆਂ ਵੀਡੀਓਜ਼ ਵੀ ਤੇਜ਼ੀ ਨਾਲ ਸ਼ੇਅਰ ਕਰ ਰਹੇ ਹਨ।
What an amazing feeling to see #NoraFatehi singing to her own song at the #FifaWorldCup Stadium!! 😍🔥#NoraFifaWorldCup pic.twitter.com/GZvD3Rti64
— Nora Fatehi (@Norafateahi) November 28, 2022