ਫ਼ਿਲਮ ਮੇਕਰ ਸਾਵਨ ਕੁਮਾਰ ਦਾ ਦਿਹਾਂਤ, ਫੇਫੜਿਆਂ ਦੀ ਬੀਮਾਰੀ ਨਾਲ ਸਨ ਪੀੜਤ

written by Shaminder | August 25, 2022

ਕਈ ਹਿੱਟ ਫ਼ਿਲਮਾਂ ਦੇਣ ਵਾਲੇ ਫ਼ਿਲਮਕਾਰ ਸਾਵਨ ਕੁਮਾਰ (Sawan Kumar) ਦਾ ਦਿਹਾਂਤ (Death) ਹੋ ਗਿਆ ਹੈ । ਉਨ੍ਹਾਂ ਦੇ ਦਿਹਾਂਤ ‘ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਦੁੱਖ ਜਤਾਇਆ ਹੈ । ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਸ਼ਾਮ ਚਾਰ ਵਜੇ ਦੇ ਕਰੀਬ ਆਖਰੀ ਸਾਹ ਲਏ । ਸਾਵਨ ਕੁਮਾਰ ਦੇ ਭਤੀਜੇ ਨਵੀਨ ਟਾਕ ਦੇ ਮੁਤਾਬਕ ਸਾਵਨ ਕੁਮਾਰ ਦਾ ਦਿਹਾਂਤ ਦਿਲ ਦਾ ਦੌਰਾ ਅਤੇ ਕਈ ਅੰਗਾਂ ਦੀ ਖਰਾਬੀ ਕਾਰਨ ਹੋਇਆ ਹੈ ।

Sawan Kumar image From google

ਹੋਰ ਪੜ੍ਹੋ : ਸ਼ਿਖਰ ਧਵਨ ਨੇ ਆਪਣੇ ਸਾਥੀਆਂ ਦੇ ਨਾਲ ‘ਤੈਨੂੰ ਕਾਲਾ ਚਸ਼ਮਾ ਜੱਚਦਾ ਏ’‘ਤੇ ਕੀਤੀ ਮਸਤੀ, ਵੇਖੋ ਵੀਡੀਓ

ਉਹ 86 ਸਾਲਾਂ ਦੇ ਸਨ ਅਤੇ ਕਾਫੀ ਸਮੇਂ ਤੋਂ ਫੇਫੜਿਆਂ ਦੀ ਬੀਮਾਰੀ ਦੇ ਨਾਲ ਜੂਝ ਰਹੇ ਸਨ ।ਚਾਰ ਦਹਾਕਿਆਂ ਤੋਂ ਫ਼ਿਲਮ ਇੰਡਸਟਰੀ ‘ਤੇ ਰਾਜ ਕਰਨ ਵਾਲੇ ਸਾਵਨ ਕੁਮਾਰ ਨੇ ਸੰਜੀਵ ਕੁਮਾਰ, ਸਲਮਾਨ ਖ਼ਾਨ ਸਣੇ ਕਈ ਵੱਡੇ ਸਿਤਾਰਿਆਂ ਦੇ ਨਾਲ ਕੰਮ ਕੀਤਾ ਸੀ ।

Sawan Kumar image From google

ਹੋਰ ਪੜ੍ਹੋ : ਰਾਜੂ ਸ੍ਰੀਵਾਸਤਵ ਨੂੰ ਹੋਸ਼ ਆਉਣ ਦੀਆਂ ਖ਼ਬਰਾਂ ਨੂੰ ਕਾਮੇਡੀਅਨ ਦੀ ਧੀ ਨੇ ਦੱਸਿਆ ਝੂਠਾ

ਉਨ੍ਹਾਂ ਦੀ ਪਹਿਲੀ ਫ਼ਿਲਮ ‘ਨੌਨਿਹਾਲ’ ਬਣਾਈ ਸੀ ਜਿਸ ‘ਚ ਸੰਜੀਵ ਕੁਮਾਰ ਨੇ ਮੁੱਖ ਭੂਮਿਕਾ ਨਿਭਾਈ ਸੀ । ਸਾਵਨ ਕੁਮਾਰ ਟਾਕ ਨੇ ਅਦਾਕਾਰਾ ਮੀਨਾ ਕੁਮਾਰੀ ਨਾਲ ਬਤੌਰ ਨਿਰਦੇਸ਼ਕ ਆਪਣੀ ਪਹਿਲੀ ਫ਼ਿਲਮ ਬਣਾਈ ਜੋ ੧੯੭੨ ਵਿੱਚ ਰਿਲੀਜ਼ ਹੋਈ ਸੀ।

Sawan Kumar image From google

ਸੰਜੀਵ ਕੁਮਾਰ, ਮੀਨਾ ਕੁਮਾਰੀ ਤੋਂ ਇਲਾਵਾ ਉਨ੍ਹਾਂ ਨੇ ਰਾਜੇਸ਼ ਖੰਨਾ, ਜੀਤੇਂਦਰ, ਸ਼੍ਰੀਦੇਵੀ, ਜਯਾ ਪ੍ਰਦਾ, ਸਲਮਾਨ ਖਾਨ ਵਰਗੇ ਸਾਰੇ ਵੱਡੇ ਸਿਤਾਰਿਆਂ ਨਾਲ ਕੰਮ ਕਰਕੇ ਵੱਡੀਆਂ ਹਿੱਟ ਫਿਲਮਾਂ ਦਿੱਤੀਆਂ। ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਸਿਤਾਰਿਆਂ ਨੇ ਦੁੱਖ ਜਤਾਇਆ ਹੈ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ । ਉਨ੍ਹਾਂ ਦੀਆਂ ਮੁੱਖ ਫ਼ਿਲਮਾਂ ‘ਚ ਸਲਮਾ ਪੇ ਦਿਲ ਆ ਗਿਆ, ਸਨਮ ਹਰਜਾਈ, ਚੰਦ ਕਾ ਟੁਕੜਾ ਸ਼ਾਮਲ ਹਨ।

 

 

 

 

 

 

 

 

You may also like