ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨਾਂ ਦੇ ਸਮਰਥਨ ‘ਚ ਉੱਤਰੇ ਫ਼ਿਲਮਕਾਰ ਰਾਜੀਵ ਨੇ ਅਵਾਰਡ ਵਾਪਸੀ ਦਾ ਕੀਤਾ ਐਲਾਨ

written by Shaminder | December 08, 2020

ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ । ਹਾਲਾਂਕਿ ਸਰਕਾਰ ਵੱਲੋਂ ਇਸ ਸਬੰਧ ‘ਚ ਕਈ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ । ਪਰ ਇਸ ਸਬੰਧੀ ਕੋਈ ਵੀ ਹੱਲ ਹਾਲੇ ਤੱਕ ਨਿਕਲ ਸਕਿਆ ਹੈ । ਜਿਸ ਤੋਂ ਬਾਅਦ ਕਈ ਸਮਾਜਿਕ, ਧਾਰਮਿਕ ਜੱਥੇਬੰਦੀਆਂ ਦੇ ਨਾਲ ਨਾਲ ਫ਼ਿਲਮੀ ਹਸਤੀਆਂ ਵੀ ਲਗਾਤਾਰ ਸਮਰਥਨ ਦੇ ਰਹੀਆਂ ਹਨ । farmer ਉੱਘੇ ਲੋਕ ਪੱਖੀ ਫ਼ਿਲਮਸਾਜ਼ ਰਾਜੀਵ ਨੇ ਅੱਜ ਦਿੱਲੀ ਵਿਖੇ ਟਿੱਕਰੀ ਬਾਰਡਰ 'ਤੇ ਲੱਗੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੀਲਾਂ ਲੰਮੇ ਪੰਡਾਲ ਵਿੱਚ ਪਹੁੰਚ ਕੇ ਇਹ ਐਲਾਨ ਕੀਤਾ ਕਿ " ਮੈਂ ਕਿਸਾਨਾਂ 'ਤੇ ਮੜ੍ਹੇ ਖੇਤੀ ਕਾਨੂੰਨਾਂ ਅਤੇ ਇਸ ਮੁੱਦੇ 'ਤੇ ਕੇਂਦਰੀ ਹਕੂਮਤ ਦੇ ਨਾਂਹ ਪੱਖੀ ਰਵੱਈਏ ਦੇ ਚੱਲਦਿਆਂ ਆਪਣੀਆਂ ਫਿਲਮਾਂ ਲਈ ਮਿਲੇ ਹੋਏ ਰਾਸ਼ਟਰਪਤੀ ਐਵਾਰਡ ਨੂੰ ਵਾਪਸ ਕਰਦਾ ਹਾਂ"। ਹੋਰ ਪੜ੍ਹੋ : ਮਸ਼ਹੂਰ ਕਮੇਡੀਅਨ ਰਾਜੀਵ ਨਿਗਮ ਦੇ ਪੁੱਤਰ ਦੀ ਹੋਈ ਮੌਤ
farmer ਆਖਿਆ ਕਿ ਮੈਂ ਜਿਹਨਾਂ ਕਿਰਤੀ ਲੋਕਾਂ ਦੀ ਬੇਹਤਰੀ ਲਈ ਆਪਣੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ ਜਿਸ ਦੇ ਬਦਲੇ ਮੈਨੂੰ ਅਵਾਰਡ ਪ੍ਰਾਪਤ ਹੋਏ ਹਨ ਪਰ ਅੱਜ ਉਹੀ ਲੋਕ ਸਰਦ ਰਾਤਾਂ 'ਚ ਸੜਕਾਂ 'ਤੇ ਰੁਲ ਰਹੇ ਹਨ ਅਤੇ ਸਰਕਾਰ ਉਹਨਾਂ ਵੱਲ ਧਿਆਨ ਨਹੀਂ ਦੇ ਰਹੀ ਅਜਿਹੇ ਹਾਲਾਤ 'ਚ ਸਰਕਾਰ ਵੱਲੋਂ ਮਿਲੇ ਐ ਵਾਰਡ ਨੂੰ ਆਪਣੇ ਕੋਲ ਰੱਖਣਾ ਵਾਜਬ ਨਹੀਂ। farmers ਇਸ ਮੌਕੇ ਪੰਡਾਲ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੋਂ ਇਲਾਵਾ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਵੀ ਮੌਜੂਦ ਸਨ। ਰਾਜੀਵ ਅਤੇ ਸੁਰਿੰਦਰ ਸ਼ਰਮਾਂ ਆਪਣੇ ਸਾਥੀਆਂ ਸਮੇਤ ਕਿਸਾਨਾਂ ਦੇ ਇਕੱਠ 'ਚ ਪੁੱਜੇ ਅਤੇ ਉਹਨਾਂ ਭਰੇ ਇਕੱਠ 'ਚ ਆਪਣੀਆਂ ਫਿਲਮਾਂ ਬਦਲੇ ਮਿਲੇ ਰਾਸ਼ਟਰਪਤੀ ਐਵਾਰਡ ਵਾਪਸ ਕਰਨ ਦਾ ਐਲਾਨ ਕਰ ਦਿੱਤਾ। ਵਰਨਣਯੋਗ ਹੈ ਕਿ ਰਾਜੀਵ ਨਾਬਰ,ਆਤੂ ਖੋਜੀ,ਚੰਮ , ਆਪਣਾ ਪਾਸ਼ ਤੇ ਸੀਰੀ ਵਰਗੀਆਂ ਬਹੁ ਚਰਚਿਤ ਫ਼ਿਲਮਾਂ ਦਾ ਨਿਰਮਾਣ ਕਰਨ ਰਾਹੀਂ ਦੇਸ਼ ਵਿਦੇਸ਼ 'ਚ ਵਸਦੇ ਪੰਜਾਬੀ ਜਗਤ ਦੇ ਅੰਦਰ ਨਾਮਣਾ ਖੱਟ ਚੁੱਕੇ ਹਨ।

0 Comments
0

You may also like