ਮਸ਼ਹੂਰ ਕਮੇਡੀਅਨ ਰਾਜੀਵ ਨਿਗਮ ਦੇ ਪੁੱਤਰ ਦੀ ਹੋਈ ਮੌਤ

written by Shaminder | November 09, 2020

ਮਸ਼ਹੂਰ ਸਟੈਂਡ-ਅਪ ਕਾਮੇਡੀਅਨ ਅਤੇ ਐਕਟਰ ਰਾਜੀਵ ਨਿਗਮ  ਬੁਰੇ ਸਮੇਂ ਦਾ ਸਾਹਮਣਾ ਕਰ ਰਹੇ ਹਨ। ਦਰਅਸਲ, ਹਾਲ ਹੀ 'ਚ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਹੁਣ ਉਨ੍ਹਾਂ ਦੇ ਪਰਿਵਾਰ ਦਾ ਇਕ ਹੋਰ ਮੈਂਬਰ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ। rajeev ਖ਼ਬਰ ਆ ਰਹੀ ਹੈ ਕਿ ਰਾਜੀਵ ਦੇ ਪਿਤਾ ਤੋਂ ਬਾਅਦ ਉਨ੍ਹਾਂ ਦੇ ਬੇਟੇ ਦੇਵਰਾਜ ਦਾ ਵੀ ਦੇਹਾਂਤ ਹੋ ਗਿਆ ਹੈ। ਰਾਜੀਵ ਨਿਗਮ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਉਨ੍ਹਾਂ ਦੇ ਬੇਟੇ ਦੀ ਮੌਤ ਦੀ ਜਾਣਕਾਰੀ ਵੀ ਦਿੱਤੀ ਗਈ ਹੈ, ਹਾਲਾਂਕਿ ਇਹ ਅਕਾਊਂਟ ਵੈਰੀਫਾਈਡ ਨਹੀਂ ਹੈ। ਹੋਰ ਪੜ੍ਹੋ : ਮੰਨੇ-ਪ੍ਰਮੰਨੇ ਕਾਮੇਡੀਅਨ ਜੈਯ ਪ੍ਰਕਾਸ਼ ਰੈੱਡੀ ਦਾ 74 ਸਾਲ ਦੀ ਉਮਰ ‘ਚ ਦਿਹਾਂਤ
rajeev-nigam ਦੱਸਿਆ ਜਾ ਰਿਹਾ ਹੈ ਕਿ ਜਿਸ ਦਿਨ ਉਨ੍ਹਾਂ ਦੇ ਬੇਟੇ ਦਾ ਜਨਮ-ਦਿਨ ਸੀ, ਉਸੀ ਦਿਨ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਸੋਸ਼ਲ ਮੀਡੀਆ ਪੋਸਟ 'ਤੇ ਲਿਖਿਆ ਗਿਆ ਸੀ, 'ਇਹ ਕਿਹੋ ਜਿਹਾ ਸਰਪ੍ਰਾਈਜ਼ ਮਿਲਿਆ ਹੈ ਮੇਰੇ ਬੇਟੇ ਦੇ ਜਨਮ-ਦਿਨ 'ਤੇ। rajeev_nigam ਮੇਰਾ ਬੇਟਾ ਦੇਵਰਾਜ ਅੱਜ ਮੈਨੂੰ ਛੱਡ ਕੇ ਚੱਲਾ ਗਿਆ, ਬਿਨਾਂ ਬਰਥ ਡੇਅ ਦਾ ਕੇਕ ਕੱਟੇ। ਪਗਲੇ ਅਜਿਹਾ ਗਿਫਟ ਕੋਈ ਦਿੰਦਾ ਹੈ ਕੀ।' ਹੁਣ ਸੋਸ਼ਲ ਮੀਡੀਆ 'ਤੇ ਲੋਕ ਰਾਜੀਵ ਦੇ ਬੇਟੇ ਨੂੰ ਸ਼ਰਧਾਂਜਲੀ ਦੇ ਰਹੇ ਹਨ।  

0 Comments
0

You may also like