ਸਰਗੁਣ ਮਹਿਤਾ ਦੋ ਮਹੀਨੇ ਬਾਅਦ ਮਿਲੀ ਪਤੀ ਨੂੰ, ਪਤਨੀ ਨੂੰ ਦੇਖਕੇ ਖੁਸ਼ੀ ਦੇ ਨਾਲ ਭਾਵੁਕ ਹੋਏ ਰਵੀ ਦੁਬੇ, ਦੇਖੋ ਵੀਡੀਓ

written by Lajwinder kaur | June 24, 2021

ਪਾਲੀਵੁੱਡ ਐਕਟਰੈੱਸ ਸਰਗੁਣ ਮਹਿਤਾ ਜੋ ਕਿ ਪਿਛਲੇ ਦੋ ਮਹੀਨਿਆਂ ਤੋਂ ਆਪਣੀ ਫ਼ਿਲਮ ‘ਕਿਸਮਤ 2’ ਦੀ ਸ਼ੂਟਿੰਗ ਕਰਕੇ ਯੂ.ਕੇ ‘ਚ ਸੀ । ਬੀਤੀ ਦਿਨੀਂ ਉਨ੍ਹਾਂ ਦਾ ਜਹਾਜ਼ ਯੂ.ਕੇ ਤੋਂ ਇੰਡੀਆ ਲੈਂਡ ਕੀਤਾ। ਆਪਣੀ ਪਤਨੀ ਨੂੰ ਮਿਲਣ ਦੇ ਲਈ ਅਦਾਕਾਰ ਰਵੀ ਦੁਬੇ ਕਾਫੀ ਉਤਸੁਕ ਸੀ। ਜਦੋਂ ਦੋਵੇਂ ਜਣੇ ਮਿਲੇ ਤਾਂ ਦੋਵਾਂ ਦੀ ਖੁਸ਼ੀ ਦੇਖਣ ਵਾਲੀ ਸੀ।

Ravi Dubey-Sargun Mehta

ਹੋਰ ਪੜ੍ਹੋ : – ਦੇਖੋ ਵੀਡੀਓ : ਦਰਸ਼ਕਾਂ ਦੇ ਦਿਲ ਨੂੰ ਛੂਹ ਰਿਹਾ ਹੈ ਗੀਤਾਜ਼ ਬਿੰਦਰੱਖੀਆ ਦਾ ਨਵਾਂ ਗੀਤ ‘GAL BAAP DI’, ਮਰਹੂਮ ਪਿਤਾ ਸੁਰਜੀਤ ਬਿੰਦਰੱਖੀਆ ਦੇ ਲਈ ਬਿਆਨ ਕੀਤੇ ਗੀਤਾਜ਼ ਨੇ ਆਪਣੇ ਜਜ਼ਬਾਤ

: ਸੁਨੰਦਾ ਸ਼ਰਮਾ ਦੀ ਕਵਿਤਾ ‘ਮਾਂ’ ਨੇ ਜਿੱਤਿਆ ਹਰ ਇੱਕ ਦਾ ਦਿਲ, ਸੋਸ਼ਲ ਮੀਡੀਆ ‘ਤੇ ਛਾਈ ਇਹ ਵੀਡੀਓ

 

inside image of surgun mehta and ravi dubey

ਐਕਟਰ ਰਵੀ ਦੁਬੇ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਰਗੁਣ ਨੂੰ ਮਿਲਣ ਦੀ ਇੱਕ ਛੋਟੀ ਜਿਹੀ ਕਲਿੱਪ ਪੋਸਟ ਕੀਤੀ ਹੈ। ਇਸ ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਰਵੀ ਦੁਬੇ ਆਪਣੀ ਪਤਨੀ ਨੂੰ ਦੇਖ ਕੇ ਖੁਸ਼ੀ ‘ਚ ਭਾਵੁਕ ਹੋਏ । ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਕਮੈਂਟ ‘ਚ ਕਹਿ ਰਿਹਾ ਹੈ-
" ਦੋ ਦਿਲ ਮਿਲ ਰਹੇ ਹੈਂ...’ । ਇਹ ਵੀਡੀਓ ਹਰ ਇੱਕ ਨੂੰ ਪਸੰਦ ਆ ਰਿਹਾ ਹੈ। ਇਸ ਵੀਡੀਓ ਨੂੰ 9 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਨੇ।

sargun mehta and ravi dubey

ਸਰਗੁਣ ਮਹਿਤਾ ਤੇ ਰਵੀ ਦੁਬੇ ਦੀ ਕਿਊਟ ਜੋੜੀ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ। ਜੇ ਗੱਲ ਕਰੀਏ ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਤਾਂ ਉਹ ਕਈ ਸੁਪਰ ਹਿੱਟ ਪੰਜਾਬੀ ਫ਼ਿਲਮਾਂ ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ।

 

View this post on Instagram

 

A post shared by Ravi Dubey 1 (@ravidubey2312)

0 Comments
0

You may also like