ਦੇਖੋ ਵੀਡੀਓ : ਦਰਸ਼ਕਾਂ ਦੇ ਦਿਲ ਨੂੰ ਛੂਹ ਰਿਹਾ ਹੈ ਗੀਤਾਜ਼ ਬਿੰਦਰੱਖੀਆ ਦਾ ਨਵਾਂ ਗੀਤ ‘GAL BAAP DI’, ਮਰਹੂਮ ਪਿਤਾ ਸੁਰਜੀਤ ਬਿੰਦਰੱਖੀਆ ਦੇ ਲਈ ਬਿਆਨ ਕੀਤੇ ਗੀਤਾਜ਼ ਨੇ ਆਪਣੇ ਜਜ਼ਬਾਤ

written by Lajwinder kaur | February 12, 2021

ਪੰਜਾਬੀ ਮਿਊਜ਼ਿਕ ਇੰਡਸਟਰੀ ਸੁਰਜੀਤ ਬਿੰਦਰੱਖੀਆ ਜੋ ਅੱਜ ਵੀ ਲੋਕਾਂ ਦੇ ਦਿਲਾਂ ‘ਚ ਜਿੰਦਾ ਹੈ । ਆਪਣੇ ਪਿਤਾ ਦੇ ਗਾਇਕੀ ਵਾਲੇ ਰਾਹਾਂ ‘ਤੇ ਗੀਤਾਜ਼ ਬਿੰਦਰੱਖੀਆ ਚੱਲ ਰਿਹਾ ਹੈ । ਜਿਸਦੇ ਚੱਲਦੇ ਗੀਤਾਜ਼ ਬਿੰਦਰੱਖੀਆ ਆਪਣੇ ਨਵੇਂ ਟਰੈਕ ‘ਗੱਲ ਬਾਪ ਦੀ’(Gal Baap Di) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ ।

gitaz bindrakhiya with mother

 

ਹੋਰ ਪੜ੍ਹੋ : ਚੰਡੀਗੜ੍ਹ-ਮੋਹਾਲੀ ਦੇ ਹਰ ਚੌਂਕਾਂ ‘ਤੇ ਰੋਜ਼ਾਨਾ ਹੁੰਦੇ ਕਿਸਾਨੀ ਪ੍ਰਦਰਸ਼ਨ ‘ਚ ਗਾਇਕ ਹਰਫ ਚੀਮਾ ਨੇ ਪਹੁੰਚ ਕੇ ਲੋਕਾਂ ਦਾ ਵਧਾਇਆ ਜੋਸ਼, ਗੂੰਜੇ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ਦੇ ਨਾਅਰੇ

ਇਹ ਗੀਤ ਉਹ  ਆਪਣੇ ਮਰਹੂਮ ਪਿਤਾ ਸੁਰਜੀਤ ਬਿੰਦਰੱਖੀਆ ਲਈ ਇਹ ਗੀਤ ਲੈ ਕੇ ਆਏ ਨੇ । ਇਸ ਗੀਤ ਚ ਉਨ੍ਹਾਂ ਆਪਣੇ ਪਿਤਾ ਦੀ ਜ਼ਿੰਦਗੀ ਦੇ ਸਫਰ ਨੂੰ ਤੇ ਆਪਣੇ ਪਿਤਾ ਦੇ ਲਈ ਜੋ ਜਜ਼ਬਾਤਾਂ ਨੂੰ ਬਿਆਨ ਕੀਤਾ ਹੈ ।

inside image of gitaz bindrakhia

ਇਸ ਗੀਤ ਦੇ ਬੋਲ ਨਾਮੀ ਗੀਤਕਾਰ ਬੰਟੀ ਬੈਂਸ ਨੇ ਲਿਖੇ ਨੇ ਤੇ ‘Chet Singh’ ਨੇ ਮਿਊਜ਼ਿਕ ਦਿੱਤਾ ਹੈ । Avex Dhillon ਵੱਲੋਂ ਗਾਣੇ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ । ਇਸ ਗੀਤ ਨੂੰ ਟੀਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

punjabi singer gitaz bindrakhia

 

 

View this post on Instagram

 

A post shared by PTC Punjabi (@ptc.network)

0 Comments
0

You may also like