ਸਚਿਨ ਸੇਠ ਦੇ ਨਵੇਂ ਗਾਣੇ ਕਦਰਾਂ ਬਾਰੇ ਖ਼ਾਸ ਗੱਲ-ਬਾਤ ਦੇਖੋ ਪੀਟੀਸੀ ਚੱਕਦੇ ਦੇ ਸ਼ੋਅ 'ਫਰਸਟ ਲੁੱਕ' 'ਚ

Written by  Rupinder Kaler   |  July 27th 2019 06:18 PM  |  Updated: July 27th 2019 06:18 PM

ਸਚਿਨ ਸੇਠ ਦੇ ਨਵੇਂ ਗਾਣੇ ਕਦਰਾਂ ਬਾਰੇ ਖ਼ਾਸ ਗੱਲ-ਬਾਤ ਦੇਖੋ ਪੀਟੀਸੀ ਚੱਕਦੇ ਦੇ ਸ਼ੋਅ 'ਫਰਸਟ ਲੁੱਕ' 'ਚ

ਪੰਜਾਬੀ ਗਾਇਕ ਸਚਿਨ ਸੇਠ ਦਾ ਨਵਾਂ ਗਾਣਾ 'ਕਦਰਾਂ' ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗਾਣੇ ਦੀ ਸਫ਼ਲਤਾ ਨੂੰ ਲੈ ਕੇ ਗਾਇਕ ਸਚਿਨ ਸੇਠ ਨੇ ਪੀਟੀਸੀ ਚੱਕਦੇ ਦੇ ਸ਼ੋਅ ' ਫਰਸਟ ਲੁੱਕ' ਵਿੱਚ ਕਈ ਖੁਲਾਸੇ ਕੀਤੇ ਹਨ । ਸਚਿਨ ਸੇਠ ਦਾ ਇਹ ਗਾਣਾ 3 ਜੁਲਾਈ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਹੋਇਆ ਸੀ ।

ਗਾਣੇ ਦੇ ਰਿਲੀਜ਼ ਹੁੰਦੇ ਹੀ ਯੂ-ਟਿਊਬ ਤੇ ਇਸ ਦੇ ਵੀਵਰਜ਼ ਦੀ ਗਿਣਤੀ ਇੱਕ ਲੱਖ ਤੋਂ ਉੱਪਰ ਹੋ ਗਈ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਗਾਣੇ ਨੂੰ ਮਿਊਜ਼ਿਕ ਅਰਜਿਤ ਨੇ ਦਿੱਤਾ ਹੈ ਜਦੋਂ ਕਿ ਗਾਣੇ ਦੇ ਬੋਲ ਜੱਸ ਪਨੂੰ ਨੇ ਲਿਖੇ ਹਨ । ਗਾਣੇ ਨੂੰ Daizy Rajat ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ । ਗਾਣੇ ਦੀ ਸਟੋਰੀ ਲਾਈਨ ਵੀ ਸਚਿਨ ਸੇਠ ਨੇ ਹੀ ਤਿਆਰ ਕੀਤੀ ਹੈ ।

https://www.instagram.com/p/B0ahjQUlgij/

ਇਸ ਗਾਣੇ ਦੀ ਸਫ਼ਲਤਾ ਨੂੰ ਲੈ ਕੇ ਸਚਿਨ ਸੇਠ ਕੀ ਖੁਲਾਸੇ ਕਰਦੇ ਹਨ । ਇਹ ਜਾਨਣ ਲਈ ਪੀਟੀਸੀ ਚੱਕਦੇ 'ਤੇ ਦੇਖੋ 'ਫਰਸਟ ਲੁੱਕ' 28 ਜੁਲਾਈ ਦਿਨ ਐਤਵਾਰ ਨੂੰ ਰਾਤ 8.3੦ ਵਜੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network