
ਆਏ ਦਿਨ ਨਵੀਆਂ ਨਵੀਆਂ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ। ਦਿਲਪ੍ਰੀਤ ਢਿੱਲੋਂ (Dilpreet Dhillon) ਦੀ ਨਵੀਂ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਗਿਆ ਹੈ। ਇਸ ਫ਼ਿਲਮ (Movie)ਦਾ ਨਾਮ 'ਮੇਰਾ ਵਿਆਹ ਕਰਾ ਦੋ' (Mera Vyah Kara Do) ਹੈ ।ਇਸ ਫ਼ਿਲਮ 'ਚ ਦਿਲਪ੍ਰੀਤ ਢਿੱਲੋਂ ਦੇ ਨਾਲ ਨਾਲ ਪੰਜਾਬੀ ਇੰਡਸਟਰੀ ਦੇ ਹੋਰ ਕਈ ਵੱਡੇ ਸਿਤਾਰੇ ਵੀ ਨਜ਼ਰ ਆਉਣਗੇ । ਜਿਸ 'ਚ ਮੈਂਡੀ ਤੱਖਰ, ਹੌਬੀ ਧਾਲੀਵਾਲ, ਪਰਮਿੰਦਰ ਗਿੱਲ, ਰੁਪਿੰਦਰ ਰੂਪੀ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ।

ਹੋਰ ਪੜ੍ਹੋ : ਅਦਾਕਾਰਾ ਸ਼੍ਰਧਾ ਆਰਿਆ ਦਾ ਆਪਣੇ ਪਤੀ ਨਾਲ ਝਗੜਾ, ਅਦਾਕਾਰਾ ਨੇ ਸ਼ੇਅਰ ਕੀਤੀ ਵੀਡੀਓ
ਇਹ ਫਿਲਮ ਮੈਕਸਰ ਮੂਵੀਜ਼ ਦੇ ਬੈਨਰ ਹੇਠ ਬਣੀ ਹੈ ਅਤੇ ਵਿਭਾ ਦੱਤਾ ਖੋਸਲਾ ਦੁਆਰਾ ਬਣਾਈ ਗਈ ਹੈ ਅਤੇ ਕਹਾਣੀ ਪਟਕਥਾ ਅਤੇ ਨਿਰਦੇਸ਼ਨ ਸੁਨੀਲ ਖੋਸਲਾ ਦੁਆਰਾ ਕੀਤਾ ਗਿਆ ਹੈ।ਇਸ ਫ਼ਿਲਮ ਦਾ ਮਿਊਜ਼ਿਕ ਗੁਰਮੀਤ ਸਿੰਘ,ਗੁਰਮੋਹ ਸਣੇ ਹੋਰ ਕਈ ਹਸਤੀਆਂ ਵੱਲੋਂ ਤਿਆਰ ਕੀਤਾ ਜਾਵੇਗਾ ।

ਫ਼ਿਲਮ ਦੇ ਫ੍ਰਸਟ ਲੁੱਕ ਤੇ ਟਾਈਟਲ ਨੂੰ ਵੇਖ ਕੇ ਤਾਂ ਇਹੀ ਲੱਗਦਾ ਹੈ ਕਿ ਇਸ ਫ਼ਿਲਮ ਦੀ ਕਹਾਣੀ ਵਿਆਹ ਦੇ ਆਲੇ ਦੁਆਲੇ ਹੀ ਘੁੰਮੇਗੀ । ਇਸ ਫ਼ਿਲਮ ਨੂੰ ਲੈ ਕੇ ਫ਼ਿਲਮ ਦੇ ਕਲਾਕਾਰ ਵੀ ਕਾਫੀ ਐਕਸਾਈਟਡ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦਿਲਪ੍ਰੀਤ ਢਿੱਲੋਂ ਕਈ ਫ਼ਿਲਮਾਂ 'ਚ ਅਦਾਕਾਰੀ ਕਰ ਚੁੱਕੇ ਹਨ । ਅਖੀਰਲੀ ਵਾਰ ਉਹ ਜੱਦੀ ਸਰਦਾਰ 'ਚ ਸਿੱਪੀ ਗਿੱਲ ਦੇ ਨਾਲ ਅਦਾਕਾਰੀ ਕਰਦੇ ਦਿਖਾਈ ਦਿੱਤੇ ਸਨ । ਇਸ ਫ਼ਿਲਮ ਅਦਾਕਾਰ ਗੁੱਗੂ ਗਿੱਲ ਅਤੇ ਅਨੀਤਾ ਦੇਵਗਨ ਮੁੱਖ ਭੂਮਿਕਾ 'ਚ ਨਜ਼ਰ ਆਏ ਸਨ ।
View this post on Instagram