ਗੁਰੀ ਦਾ ਆਗਾਮੀ ਗੀਤ "ਬੇਵਫ਼ਾ ਤੂੰ" ਹੈ ਪਿਆਰ, ਵਿਸ਼ਵਾਸਘਾਤ ਅਤੇ ਦਿਲ ਦੇ ਟੁਟਣ ਦੀ ਕਹਾਣੀ

Written by  Gourav Kochhar   |  March 16th 2018 06:51 AM  |  Updated: March 16th 2018 06:51 AM

ਗੁਰੀ ਦਾ ਆਗਾਮੀ ਗੀਤ "ਬੇਵਫ਼ਾ ਤੂੰ" ਹੈ ਪਿਆਰ, ਵਿਸ਼ਵਾਸਘਾਤ ਅਤੇ ਦਿਲ ਦੇ ਟੁਟਣ ਦੀ ਕਹਾਣੀ

Teaser of Bewafa Tu by Guri: ਸਿੰਗਲਜ਼ ਦੇ ਇਸ ਦੌਰ ਵਿੱਚ, ਗਾਇਕ ਗੁਰੀ ਨੇ ਆਪਣੇ ਦਰਸ਼ਕਾਂ ਨੂੰ ਬਹੁਤ ਖੁਸ਼ ਕੀਤਾ ਜੱਦ ਉਨ੍ਹਾਂ ਨੇ ਆਪਣੀ ਐਲਬਮ ਜਾਰੀ ਕਰਨ ਦਾ ਐਲਾਨ ਕੀਤਾ | ਇਸ ਸਾਲ ਦੇ ਸ਼ੁਰੂ ਵਿਚ ਗਾਇਕ ਨੇ ਆਪਣੀ ਪਹਿਲੀ ਐਲਬਮ "26" ਨੂੰ ਘੋਸ਼ਿਤ ਕੀਤਾ ਸੀ | ਇਸ ਐਲਬਮ ਨੇ ਲੋਕਾਂ ਨੂੰ ਆਪਣੀ ਵਿਲੱਖਣ ਵਿਸ਼ੇਸ਼ਤਾਵਾਂ ਦੇ ਨਾਲ ਹੈਰਾਨ ਕਰ ਦਿੱਤਾ ਹੈ | ਦੂਜੀ ਐਲਬਮਾਂ ਤੋਂ ਉਲਟ, ਜਿੱਥੇ ਇੱਕ ਗਾਇਕ ਇੱਕ ਖਾਸ ਮਿਤੀ ਤੇ ਆਪਣੀ ਐਲਬਮ ਰਿਲੀਜ਼ ਕਰਦਾ ਹੈ, ਗੁਰੀ ਨੇ ਕਿਹਾ ਕਿ ਉਹ ਹਰ ਮਹੀਨੇ ਦੇ 26ਵੇਂ ਦਿਨ ਆਪਣੇ ਗੀਤਾਂ ਨੂੰ ਰਿਲੀਜ਼ ਕਰਨਗੇ | ਜਨਵਰੀ 2018 ਤੋਂ ਸ਼ੁਰੂ ਕਰ ਕੇ ਦਸੰਬਰ 2018 ਤੱਕ |

ਗੁਰੀ ਨੇ ਪਹਿਲਾਂ ਹੀ ਆਪਣੀ ਐਲਬਮ ਤੋਂ ਦੋ ਟਰੈਕ ਜਾਰੀ ਕਰ ਦਿੱਤੇ ਹਨ | ਪਹਿਲਾ ਸੀ "ਪੁਬ੍ਲਿਸਿਟੀ" ਅਤੇ ਪਿਛਲੇ ਮਹੀਨੇ ਦੂਜਾ ਗੀਤ ਰਿਲੀਜ਼ ਕੀਤਾ, "ਮਿਲ ਲੋ ਨਾ" | ਹੁਣ ਗਾਇਕ ਨੇ 26 ਮਾਰਚ ਲਈ ਆਪਣੇ ਤੀਜੇ ਟਰੈਕ ਨੂੰ ਤਿਆਰ ਕੀਤਾ ਹੈ |

ਇਹ ਨਵਾਂ ਗੀਤ ਹੈ "ਬੇਵਫ਼ਾ ਤੂੰ" ਅਤੇ ਗਾਣਾ ਪਹਿਲਾਂ ਹੀ ਚਰਚੇ 'ਚ ਹੈ | ਕੱਲ੍ਹ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਅਤੇ ਇਹ ਇੱਕ ਉਦਾਸ ਗੀਤ ਹੈ, ਜੀ ਹਾਂ, ਤੁਸੀਂ ਠੀਕ ਸੁਣਿਆ | ਇਹ ਗੀਤ "ਦੂਰੀਆਂ" ਤੋਂ ਬਾਅਦ ਗੁਰੀ ਦਾ ਦੂਜਾ ਉਦਾਸ ਗੀਤ ਹੋਵੇਗਾ |

ਇਕ ਮਿੰਟ ਦੇ ਟੀਜ਼ਰ ਨੇ ਸਾਨੂੰ ਇਸ ਦਾ ਪੂਰਾ ਵਰਨਣ ਦੇ ਦਿੱਤਾ ਹੈ ਕਿ ਗਾਣਾ ਦੇ ਸੰਗੀਤ ਤੇ ਵੀਡੀਓ ਕਿਹੋ ਜਿਹਾ ਹੋਣਾ ਹੈ | ਤੁਸੀਂ ਟੀਜ਼ਰ ਤੋਂ ਪਿਆਰ, ਵਿਸ਼ਵਾਸਘਾਤ ਅਤੇ ਦਿਲ ਦੇ ਟੁਟਣ ਨੂੰ ਮਹਿਸੂਸ ਕਰ ਸਕਦੇ ਹੋ | ਰਾਜ ਫਤਿਹਪੁਰ ਦੁਆਰਾ ਲਿਖੇ ਇਸ ਗਾਣੇ ਦਾ ਸੰਗੀਤ ਰਣਜੀਤ ਦੁਆਰਾ ਰਚਿਆ ਗਿਆ ਹੈ | ਮੁਸਿਕ ਵੀਡੀਓ ਦਾ ਨਿਰਮਾਣ ਸੱਤੀ ਢਿਲੋਂ ਦੁਆਰਾ ਕੀਤਾ ਗਿਆ ਹੈ |

ਸਾਨੂੰ ਤੇ ਗਾਣੇ ਦਾ ਟੀਜ਼ਰ ਬਹੁਤ ਪਸੰਦ ਆਇਆ, ਜੇ ਹਾਲੇ ਤੱਕ ਤੁਸੀਂ "ਬੇਵਫ਼ਾ ਤੂੰ" ਦਾ ਟੀਜ਼ਰ ਨੀਂ ਦੇਖਿਆ ਤਾਂ ਥੱਲੇ ਦਿੱਤੇ ਵੀਡੀਓ ਨੂੰ ਕਲਿਕ ਕਰੋ :

https://www.youtube.com/watch?v=YasQ-U0QWR0


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network